16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਦਾਣਾ ਮੰਡੀ ਪੱਟੀ ਦੇ ਨਵੀਨੀਕਰਨ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ...

ਦਾਣਾ ਮੰਡੀ ਪੱਟੀ ਦੇ ਨਵੀਨੀਕਰਨ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਵਲੋਂ ਕੀਤਾ ਗਿਆ ।

ਕਿਸਾਨਾਂ ਮੰਡੀ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਅਤੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

ਤਰਨਤਾਰਨ (ਰਿੰਪਲ ਗੋਲਣ) : 7 ਕਰੋੜ ਰੁਪਏ ਦੀ ਲਾਗਤ ਨਾਲ ਪੱਟੀ ਦਾਣਾ ਮੰਡੀ ਦੇ ਹੋਏ ਨਵੀਨੀਕਰਨ ਦਾ ਉਦਘਾਟਨ ਅੱਜ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਵਲੋਂ ਕੀਤਾ ਗਿਆ। ਇਸ ਸੰਖੇਪ ਸਮਾਗਮ ਦੀ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਵਲੋਂ ਕੀਤੀ ਗਈ । ਇਸ ਮੌਕੇ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ ਜਿਸਦੇ ਚੱਲਦੇ ਪੱਟੀ ਦਾਣਾ ਮੰਡੀ ਦਾ ਸੁੰਦਰੀਕਰਨ ਕੀਤਾ ਗਿਆ ਹੈ । ਉਨ੍ਹਾਂ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਖੇਤੀ ਬਿੱਲਾਂ ਦੇ ਵਿਰੋਧ ਵਿਚ ਬੋਲਦੇ ਕਿਹਾ ਕਿ ਇਹ ਬਿੱਲ ਕਿਸਾਨ ਅਤੇ ਆਮ ਵਰਗ ਦੇ ਹਿੱਤ ਵਿਚ ਨਹੀਂ ਹਨ । ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਅਡਾਨੀ ਅਤੇ ਅੰਬਾਨੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਤਾਂ ਜੋ ਉਹ ਕਿਸੇ ਵੀ ਕੀਮਤ ਤੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਾਬਜ਼ ਨਾ ਹੋ ਸਕਣ । ਉਨ੍ਹਾਂ ਕਿਹਾ ਉਨ੍ਹਾਂ ਕਿਹਾ ਅੰਬਾਨੀਆ ਦੇ ਪੈਟਰੋਲ ਪੰਪ,ਜੀਓ ਸਿੱਮਾਂ ਅਤੇ ਸਟੋਰਾਂ ਆਦਿ ਵਿਚ ਸਮਾਨ ਦੀ ਵਿਕਰੀ ਵੀ ਆਮ ਲੋਕ ਬੰਦ ਕਰ ਦੇਣ । ਅੱਜ ਦੇਸ਼ ਦੇ ਹਰ ਸੂਬੇ ਵਿਚ ਮੋਦੀ ਸਰਕਾਰ ਦੇ ਫੈਸਲੇ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਅਤੇ ਸਾਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ ।

ਇਸ ਮੌਕੇ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਸ ਦਾਣਾ ਮੰਡੀ ਪੱਟੀ ਦਾ ਕਈ ਸਾਲਾਂ ਤੋਂ  ਕਿਸੇ ਨੇ ਧਿਆਨ ਨਹੀਂ  ਸੀ ਦਿੱਤਾ ਪਰ ਕਾਂਗਰਸ ਸਰਕਾਰ ਬਣਨ  ਤੇ ਹੀ ਮੰਡੀ ਦੀ ਕਾਇਆ ਕਲਪ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ । ਜਿਸਤੇ 7 ਕਰੋੜ ਦੀ ਰਾਸ਼ੀ ਖਰਚ ਕਰਕੇ ਇਸਦਾ ਸੁੰਦਰੀਕਰਨ ਕੀਤਾ ਗਿਆ । ਉਨ੍ਹਾਂ ਕਿਹਾ ਕਿਸਾਨਾਂ ਮੰਡੀ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਅਤੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ।

Today Now News

RELATED ARTICLES
- Advertisment -

POPULAR POSTS