17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਰਾਮ ਮੰਦਰ ਆਉਣ ਵਾਲੀਆਂ ਪੀੜ੍ਹੀਆਂ ਲਈ ਰਹੇਗਾ ਆਸਥਾ ਦਾ ਪ੍ਰਤੀਕ

ਰਾਮ ਮੰਦਰ ਆਉਣ ਵਾਲੀਆਂ ਪੀੜ੍ਹੀਆਂ ਲਈ ਰਹੇਗਾ ਆਸਥਾ ਦਾ ਪ੍ਰਤੀਕ

ਅਯੁੱਧਿਆ, (ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਮ ਮੰਦਰ ਦੇ ਨਿਰਮਾਣ ਲਈ ਨੀਂਹ ਪੱਥਰ ਰੱਖ ਦਿੱਤਾ ਹੈ। ਰਾਮ ਮੰਦਰ ਭੂਮੀ ਪੂਜਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਇਸ ਵਿਸ਼ੇਸ਼ ਮੌਕੇ ‘ਤੇ ਰਾਮ ਭਗਤਾਂ ਨੂੰ ਕੋਟਿ-ਕੋਟਿ ਵਧਾਈ। ਹਰ ਮਨ ਅੱਜ ਖੁਸ਼ ਅਤੇ ਭਾਵੁਕ ਹੈ। ਸਾਲਾਂ ਤੋਂ ਟੈਂਟ ‘ਚ ਰਹਿ ਰਹੇ ਰਾਮ ਲਲਾ ਲਈ ਅੱਜ ਵੱਡਾ ਮੰਦਰ ਬਣੇਗਾ। ਪੂਰੇ ਭਾਰਤ ‘ਚ ਰਾਮ ਦੀ ਗੂੰਜ ਹੈ। ਮੋਦੀ ਨੇ ਅੱਗੇ ਕਿਹਾ ਰਾਮ ਮੰਦਰ ਰਾਸ਼ਟਰੀ ਭਾਵਨਾ ਦਾ ਪ੍ਰਤੀਕ ਬਣੇਗਾ। ਰਾਮ ਮੰਦਰ ਬਣਨ ਨਾਲ ਪੂਰੇ ਖੇਤਰ ਵਿਚ ਵਿਕਾਸ ਹੋਵੇਗਾ। ਇਤਿਹਾਸ ਅੱਜ ਖੁਦ ਨੂੰ ਦੋਹਰਾ ਰਿਹਾ ਹੈ। ਮੰਦਰ ਆਉਣ ਵਾਲੀਆਂ ਪੀੜ੍ਹੀਆ ਲਈ ਆਸਥਾ, ਸ਼ਰਧਾ ਦਾ ਪ੍ਰਤੀਕ ਰਹੇਗਾ।

Today Now News

RELATED ARTICLES
- Advertisment -

POPULAR POSTS