16 C
Chandigarh

TODAY NOW NEWS

Friday, March 20, 2026
HomePOLITICSIncome tax ਭਰਨ ਦਾ ਐਲਾਨ ਕਰਨ ਵਾਲੇ 'ਕੈਪਟਨ' ਦਾ tax ਭਰੇਗੀ ਪੰਜਾਬ...

Income tax ਭਰਨ ਦਾ ਐਲਾਨ ਕਰਨ ਵਾਲੇ ‘ਕੈਪਟਨ’ ਦਾ tax ਭਰੇਗੀ ਪੰਜਾਬ ਸਰਕਾਰ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰੀਕ ਦੇ ਐਲਾਨ ਤੋਂ ਪਹਿਲਾ ਪੰਜਾਬ ਸਰਕਾਰ ਨੇ ਬਹੁਤ ਸਾਰ ਐਲਾਨ ਕੀਤੇ ਸਨ, ਪਰ ਪੰਜਾਬ ਸਰਕਾਰ ਵੱਲੋਂ ਕੈਪਟਨ ਲਈ ਇੱਕ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਪੰਜਾਬ ਸਰਕਾਰ ਨੇ ਕੈਪਟਨ ਦਾ ਇਨਕਮ ਟੈਕਸ ਭਰਨ ਦਾ ਫੈਸਲਾ ਕੀਤਾ ਗਿਆ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਕੈਪਟਨ ਦੀ ਤਨਖਾਹ ‘ਤੇ ਬੌਝ ਨਾ ਪਾਉਣ ਦੀ ਥਾਂ ਆਪਣੇ ਖਜ਼ਾਨੇ ਵਿੱਚੋਂ ਇਹ ਟੈਕਸ ਭਰਨ ਜਾ ਰਹੀ ਹੈ। ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਕਾਲਤ ਦੌਰਾਨ ਪੰਜਾਬ ਦੇ ਵਿਧਾਇਕਾਂ ਨੂੰ ਇਨਕਮ ਟੈਕਸ ਆਪਣੀ ਜੇਬ ਵਿੱਚੋਂ ਭਰਨ ਦੀ ਅਪੀਲ ਕੀਤੀ ਸੀ, ਪਰ ਕੈਪਟਨ ਸਾਹਿਬ ਆਪ ਹੀ ਇਸ ਨੂੰ ਭਰਨਾ ਭੁੱਲ ਗਏ ਹਨ। ਜਿਸ ਕਾਰਨ ਕੈਪਟਨ ਨੂੰ ਵਿਧਾਨ ਸਭਾ ਤੋਂ ਮਿਲਣ ਵਾਲੀ ਤਨਖਾਹ ਤੇ ਹੋਰ ਭੱਤਿਆਂ ‘ਤੇ ਪੈਣ ਵਾਲਾ ਟੈਕਸ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚੋਂ ਜਾਵੇਗਾ, ਜਿਸ ਦਾ ਕੈਪਟਨ ਨੂੰ ਬਹੁਤ ਵੱਡਾ ਫਾਇਦਾ ਮਿਲਣ ਵਾਲਾ ਹੈ।ਪੰਜਾਬ ਵੱਲੋਂ ਦਿੱਤਾ ਜਾਂਦਾ ਮਾਣ ਭੱਤਾਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਜਿੱਤ ਪ੍ਰਾਪਤ ਕਰਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਪਹੁੰਚਣ ਵਾਲੇ ਹਰ ਵਿਧਾਇਕ ਨੂੰ ਹਰ ਮਹੀਨੇ 25 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਂਦੀ ਹੈ, ਜਿਸ ਵਿੱਚ ਕਈ ਤਰ੍ਹਾਂ ਦੇ ਭੱਤਿਆਂ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ। ਜਿਸ ਦੀ ਅਮਦਨ ਲਗਭਗ 85 ਹਜ਼ਾਰ ਤੱਕ ਪਹੁੰਚ ਜਾਂਦੀ ਹੈ। ਪੰਜਾਬ ਵਿੱਚ ਇਨ੍ਹਾਂ ਸਾਰੀਆਂ ਭੱਤਿਆਂ ਨੂੰ ਤਨਖਾਹ ਸਮੇਤ ਆਮਦਨ ਦਾ ਹਿੱਸਾ ਮੰਨਿਆਂ ਜਾਂਦਾ ਹੈ। ਜਿਸ ‘ਤੇ ਟੈਕਸ ਲੱਗਦਾ ਹੈ ਜੋ ਕਿ ਕੇਂਦਰ ਸਰਕਾਰ ਨੂੰ ਭਰਨਾ ਹੁੰਦਾ ਹੈ।ਪੰਜਾਬ ਵਿਧਾਨ ਸਭਾ ਵਿੱਚ ਦੇ ਨਿਯਮਾਂ ਅਨੁਸਾਰ ਕੇਂਦਰ ਸਰਕਾਰ ਨੂੰ ਦਿੱਤਾ ਜਾਣ ਵਾਲਾ ਟੈਕਸ ਵਿਧਾਇਕਾਂ ਦੀ ਜੇਬ੍ਹ ਵਿੱਚੋਂ ਲਏ ਜਾਣ ਦੀ ਥਾਂ ਪੰਜਾਬ ਸਰਕਾਰ ਅਦਾ ਕਰਦੀ ਹੈ। ਜਿਸ ਨਾਲ ਕਰੋੜਾਂ ਰੁਪਏ ਵਿਧਾਇਕਾਂ ਦੇ ਜੇਬ ਵਿੱਚੋਂ ਜਾਣ ਦੀ ਥਾਂ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਰਗੜਾ ਲੱਗਦਾ ਹੈ।

Today Now News

RELATED ARTICLES
- Advertisment -

POPULAR POSTS