ਚੰਡੀਗੜ੍ਹ

ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੇ ਇੱਕ ਪੱਤਰ ਜਾਰੀ ਕਰਦਿਆਂ ਹੋਇਆ ਸਪੱਸ਼ਟ ਕੀਤਾ ਕਿ, ਭਗਤ ਨਾਮਦੇਵ ਜੀ ਦੇ 751 ਜਨਮ ਦਿਹਾੜੇ ਮੌਕੇ, ਕੱਲ੍ਹ 15 ਨਵੰਬਰ ਨੂੰ ਉੱਪ ਮੰਡਲ ਬਟਾਲਾ ਵਿਖੇ ਸਰਕਾਰੀ ਛੁੱਟੀ ਐਲਾਨੀ ਗਈ ਹੈ।
ਉਨ੍ਹਾਂ ਕਿਹਾ ਕਿ, ਕੱਲ੍ਹ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਕਾਲਜ ਬੰਦ ਰਹਿਣਗੇ, ਜਦੋਂਕਿ ਪ੍ਰੀਖਿਆਵਾਂ ਜਿਹੜੇ ਸਕੂਲਾਂ ਜਾਂ ਫਿਰ ਕਾਲਜਾਂ ਵਿੱਚ ਲਈਆਂ ਜਾ ਰਹੀਆਂ ਹਨ, ਉਨ੍ਹਾਂ ਵਿੱਚ ਕੋਈ ਛੁੱਟੀ ਨਹੀਂ ਹੋਵੇਗੀ।




