ਟ੍ਰੱਕਾਂ ਦਾ ਚੱਕਾ ਜਾਮ ਪੰਜਾਬ ਜਾਮ *ਦਵਿੰਦਰ ਸਿੰਘ ਬੀਹਲਾ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਰੋਜਾਨਾ ਅਸਮਾਨ ਛੂਹ ਰਹੀਆਂ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਨੇ ਟਰਾਂਸਪੋਰਟਰਾਂ ਦੇ ਜਿੱਥੇ ਧੰਦੇ ਦਾ ਮਲੀਆ ਮੇਟ ਕਰ ਕੇ ਰੱਖ ਦਿੱਤਾ ਉੱਥੇ ਹੀ ਆਰਥਿਕਤਾ ਤੋਂ ਉਂਣੇ ਹੋਣ ਨਾਲ ਟਰਾਂਸਪੋਰਟਰਾਂ ਦੀ ਪੰਜਾਬ ਸਰਕਾਰ ਬਾਂਹ ਫੜਨ ਨੂੰ ਤਿਆਰ ਨਹੀਂ ਜੋ ਸਿੱਧੇ ਤੋਰ ਤੇ ਟਰਾਂਸਪੋਰਟਰਾਂ ਨਾਲ ਧੱਕਾ ਹੈ ਕਿਓਂ ਕਿ ਮੈਂ ਖੁਦ ਅਮਰੀਕਾ ਚ ਖੁਦ ਟਰੱਕਾਂ ਦੇ ਧੰਦੇ ਨਾਲ ਜੁੜਿਆ ਹੋਇਆ ਹਾਂ ਤੇ ਹਨ ਦਾ ਦੁਖਦਰਦ ਸਮਝਦਾਂ ਹਾਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਟਰੱਕ ਆਪਰੇਟਰ ਦੀਆ ਮੰਗਾ ਪਹਿਲ ਦੇ ਆਧਾਰ ਤੇ ਮੰਨੀਆ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਜਿਹੜਾ ਵੀ ਰੋਜ਼ਾਨਾ ਜਿੰਦਗੀ ਦਾ ਸਾਮਾਨ ਅਸੀ ਸ਼ਹਿਰਾਂ ਪਿੰਡਾ ਵਿੱਚ ਖਰੀਦਦੇ ਹਾ ਉਹ ਟ੍ਰੱਕਾਂ ਤੋ ਬਿਨਾ ਮੁਹੱਈਆ ਨਹੀ ਹੋ ਸਕਦਾ। ਟਰੱਕ ਸਾਡੀ ਰੋਜ਼ਾਨਾ ਜਿੰਦਗੀ ਦੀਆ ਖਾਣ-ਪੀਣ ਤੋ ਪਹਿਨਣ ਤੱਕ ਦੀਆ ਚੀਜ਼ਾਂ ਦੀ ਢੋਆ ਢੋਆਈ ਕਰਦੇ ਹਨ ਤਾ ਜਾਕੇ ਸਾਮਾਨ ਸਾਡੇ ਤੱਕ ਪਹੁੰਚਦਾ ਹੈ। ਕੈਪਟਨ ਸਾਬ ਨੇ ਕਾਂਗਰਸ ਸਰਕਾਰ ਆਉਣ ਸਾਰ ਟਰੱਕ ਯੂਨੀਅਨਾਂ ਭੰਗ ਕਰਕੇ ਆਪਣੇ ਬੰਦੇ ਫਿੱਟ ਕਰੇ ਅਤੇ ਅੱਜ ਹਾਲਾਤ ਇਹ ਹਨ ਕਿ ਆਪਰੇਟਰਾ ਦਾ ਕਿਰਾਇਆ ਪੰਜ ਸਾਲ ਪਹਿਲਾ ਦੇ ਆਧਾਰ ਤੇ ਹੈ ਜਦ ਡੀਜ਼ਲ 57 ਰੂਪੈ ਲੀਟਰ ਸੀ ਅਤੇ ਅੱਜ ਡੀਜ਼ਲ ਦਾ ਰੇਟ 90 ਰੂਪੈ ਹੈ ਪਰ ਰੇਟਾਂ ਵਿੱਚ ਕੋਈ ਸੋਧ ਨਹੀ ਹੋਈ ਇਸ ਕਰਕੇ ਆਪਰੇਟਰਾਂ ਨੂੰ ਵਿੱਤੀ ਮੰਦਹਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਹਲਾ ਨੇ ਕਿਹਾ ਕਿ ਮੇਰਾ ਖੁਦ ਦਾ ਅਮਰੀਕਾ ਵਿੱਚ ਟਰੱਕਾ ਦਾ ਬਿਜਨਿਸ ਹੈ ਸੋ ਮੈ ਆਪਰੇਟਰਾ ਦੀਆ ਮੰਗਾ ਨੂੰ ਚੰਗੀ ਤਰਾ ਸਮਝਦਾ ਹਾ। ਅਮਰੀਕਾ ਵਿੱਚ ਟਰੱਕਾ ਤੇ ਲਿਖਿਆ ਹੁੰਦਾ ਹੈ “Without Trucks, America Stops” ਸੋ ਇਸੇ ਤਰਾ ਕਿਸੇ ਵੀ ਮੁਲਕ ਦੀ ਤਰੱਕੀ ਵਿੱਚ ਟਰੱਕਾ ਦਾ ਅਹਿਮ ਯੋਗਦਾਨ ਹੁੰਦਾ ਹੈ। ਦਵਿੰਦਰ ਸਿੰਘ ਬੀਹਲਾ ਨੇ ਭਰੋਸਾ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਟਰੱਕ ਯੂਨੀਅਨਾਂ ਪਹਿਲਾ ਦੀ ਤਰਾ ਬਹਾਲ ਕੀਤੀਆਂ ਜਾਣਗੀਆਂ ਅਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹਰ ਵਰਗ ਦੀ ਆਵਾਜ਼ ਸੁਣਦੀ ਹੈ ਉਸੇ ਤਰਾ ਟਰੱਕ ਆਪਰੁਟਰਾ ਦੀਆ ਜਾਇਜ਼ ਮੰਗਾ ਨੂੰ ਲਾਗੂ ਕੀਤਾ ਜਾਵੇਗਾ।





