ਸਬ ਤੋਂ ਪੁਰਾਣੀ ਯੂਨੀਅਨ ਜਿਹੜੀ ਸਾਲਾਂ ਤੋਂ ਪੱਲੇਦਾਰਾਂ ਦੇ ਪੱਕੇ ਰੁਜਗਾਰ ਸੰਬੰਧੀ ਸੰਘਰਸ਼ ਕਰਦੀ ਆ ਰਹੀ ਹੈ
ਮਜ਼ਦੂਰਾਂ ਵਿੱਚ ਫੁੱਟ ਪਾਉਣ, ਯੂਨੀਅਨ ਨੂੰ ਦੋਫਾੜ ਕਰਨ ਵਾਲੀਆਂ ਤਾਕਤਾਂ ਮਜ਼ਦੂਰਾ ਦੀ ਏਕਤਾ ਸ਼ਕਤੀ ਅੱਗੇ ਤੀਲੀਆਂ ਵਾਂਗੂ ਖਿੰਡ ਜਾਣਗੇ

ਬਰਨਾਲਾ (ਕਰਨਪਰੀਤ ਧੰਦਰਾਲ) : ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੀ ਭਰਵੀਂ ਮੀਟਿੰਗ ਅਨਾਜ ਗੁਦਾਮਾਂ ਡੀਪੂ ਵਿਖੇ ਹੋਈ ਜਿਸ ਵਿੱਚ ਮਜ਼ਦੂਰ ਯੂਨੀਅਨ ਦੇ ਪੰਜਾਬ ਭਰ ਤੋਂ ਪੱਲੇਦਾਰਾਂ ਨੇ ਭਾਗ ਲਿਆ ! ਇਸ ਮੌਕੇ ਸਰਬਸੰਤੀ ਨਾਲ ਕੀਤੀ ਗਈ ਚੋਣ ਤਹਿਤ ਸੂਬਾ ਜਥੇਬੰਦੀ ਦਾ ਪ੍ਰਧਾਨ ਸਿੰਦਰਪਾਲ ਸਿੰਘ ਬੁਢਲਾਡਾ ਨੂੰ ਚੁਣਿਆ ਗਿਆ! ਮੀਤ ਪ੍ਰਧਾਨ ਦਰਸ਼ਨ ਸਿੰਘ ,.ਖਜਾਨਚੀ ਸਤਪਾਲ ਸਿੰਘ ਮੂਲੇਵਾਲ ਮਾਨਸਾ ,ਨੂੰ ਚੁਣਿਆ ਗਿਆ ! ਜਥੇਬੰਦੀ ਦੇ ਫੈਸਲੇ ਦਾ ਸਵਾਗਤ ਕਰਦਿਆਂ ਸੁਖਪਾਲ ਸਿੰਘ ਭਵਾਨੀਗੜ੍ਹ. ਟਹਿਲ ਸਿੰਘ , ਮਾਸਟਰ ਤੇਲੁ ਰਾਮ.ਸੰਗਰੂਰ, ਸੁਨਾਮ ਤੋੰ ਨਰੈਣ ਸਿੰਘ ,ਗੁਰਤੇਜ ਸਿੰਘ ਮੁਕਤਸਰ,. ਸਿੰਦਾ ਸਿੰਘ ਸਰਦੂਲਗੜ੍ਹ, ਭੁੱਚੋ ਤੋੰ ਬਾਬਾ ਚਰਨਾਂ.,ਮੋਤੀ ਸਿੰਘ,ਟਿੱਕਾ ਸਿੰਘ ਰਾਮਪੁਰਾ ਪਰਮਜੀਤ ਨੈਣੇਵਾਲ., ਗੁਰਮੇਲ ਪੱਖੋਂ,ਗਾਜਾ ਸਿੰਘ ਗੋਨਿਆਣਾ ਮੰਡੀ, ਸੁਖਦੇਵ ਸਿੰਘ ਬੁਢਲਾਡਾ ਬਲਬੀਰ ਸਿੰਘ ਭੋਲਾ ਸਿੰਘ ਕਲੀਪੁਰ. ਹੰਸਾ ਸਿੰਘ ਮੌੜ ਮੰਡੀ. ਮੋਹਨ ਸਿੰਘ ਘਨੌਰ. ਲੇਬਰ ਸੈੱਲ. ਪ੍ਰੀਤਮ ਸਿੰਘ ਬਰਾਡ਼ ਬਠਿੰਡਾ.ਉਮੇਸ਼ ਚੌਧਰੀ .ਭੋਲਾ ਸਿੰਘ ਬਰਨਾਲਾ.ਆਦਿ ਨਾਲ ਹਾਊਸ ਦੀਆਂ ਗਤਿਵਿਧਿਆਂ ਸਾਂਝੀਆਂ ਕੀਤੀਆਂ !
ਇਸ ਮੌਕੇ ਜਥੇਬੰਦੀ ਪੰਜਾਬ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਬੁਢਲਾਡਾ ਨੇ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੀਆਂ ਸਾਲਾਂ ਤੋਂ ਲਟਕਦੀਆਂ ਮੰਗਾਂ ਹੱਕੀ ਮੰਗਾਂ ਸਬੰਧੀ ਬੋਲਦਿਆਂ ਕਿਹਾ ਕਿ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਸਬ ਤੋਂ ਪੁਰਾਣੀ ਯੂਨੀਅਨ ਹੈ ਜਿਹੜੀ ਪਿਛਲੀਆਂ ਕਈ ਸਰਕਾਰਾਂ ਤੋਂ ਪੱਲੇਦਾਰਾਂ ਦੇ ਪੱਕੇ ਰੁਜਗਾਰ ਸੰਬੰਧੀ ਸੰਘਰਸ਼ ਕਰਦੀ ਆ ਰਹੀ ਹੈ! ਪਰੰਤੂ ਸਮੇ ਦੀਆਂ ਸਰਕਾਰਆਂ ਉਨ੍ਹਾਂ ਦੀਆਂ ਹੱਕੀ ਮੰਗਾਂ ਮੰਨਣ ਤੋਂ ਟਾਲ-ਮਟੋਲ ਕਰਦਿਆਂ ਆ ਰਹੀਆਂ ਹਨ ! ਲੰਗੇ ਹਫਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਰਾਹੀਂ ਪੰਜਾਬ ਦੇ ਫ਼ੂਡ ਮੰਤਰੀ ਨੂੰ ਮੰਗ ਪੱਤਰ vi ਦਿੱਤਾ ਗਿਆ ਕਿ ਪੰਜਾਬ ਦੀਆਂ ਫ਼ੂਡ ਏਜੇਂਸੀਆਂ ਵਿਚ ਕੱਮ ਕਰਦੇ ਪੱਲੇਦਾਰ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਤੇ ਪੈ ਰਹੇ ਡਾਕੇ ਤਹਿਤ ਮਜ਼ਦੂਰ ਭੁੱਖਾ ਮਰਨ ਦੀ ਕਗਾਰ ਤੇ ਖੜਾ ਹੈ! ਪੰਜਾਬ ਸਰਕਾਰ ਵਲੋਂ ਲੋਡਿੰਗ ਅਨਲੋਡਿੰਗ ਦੇ ਟੈਂਡਰਾਂ ਰਾਹੀ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾ ਰਹਾ ਹੈ ਕਿਉਂ ਕਿ ਮਜ਼ਦੂਰਾ ਨੂੰ ਘੱਟ ਰੇਟ ਦਿੱਤੇ ਜਾ ਰਹੇ ਹਨ,! ਪੰਜਾਬ ਦੇ ਕਾਲੇ ਦੌਰ ਵਿਚ ਵੀ ਯੂਨੀਅਨ ਤੇ ਤਿਰੰਗੇ ਝੰਡੇ ਲਹਿਰਾਉਂਦੇ ਰਹੇ ਤੇ ਅੱਜ ਵੀ ਮਜ਼ਦੂਰ ਜਮਾਤ ਕਾਂਗਰਸ ਪਾਰਟੀ ਦੇ ਨਾਲ ਖੜੀ ਹੈ ! ਉਹਨਾਂ ਕਿਹਾ ਕਿ ਕੁਜ਼ ਸਰਾਰਤੀ ਅਨਸਰ ਮਜ਼ਦੂਰਾਂ ਵਿੱਚ ਫੁੱਟ ਪਾਉਣ ਦੀਆਂ ਚਾਲਾਂ ਚਲਦਿਆਂ ਯੂਨੀਅਨ ਨੂੰ ਦੋਫਾੜ ਕਰਨ ਦੇ ਮਨਸੂਬੇ ਘੜ ਰਹੇ ਹਨ ਜਿਨ੍ਹਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ ਫੁੱਟ ਪਾਉ ਤਾਕਤਾਂ ਮਜ਼ਦੂਰਾ ਦੀ ਏਕਤਾ ਸ਼ਕਤੀ ਅੱਗੇ ਤੀਲੀਆਂ ਵਾਂਗੂ ਖਿੰਡ ਜਾਣਗੇ
ਸਰਕਾਰ ਟੈਂਡਰ ਪ੍ਰਣਾਲੀ ਵਿਚ ਟਰਾਂਸਪੋਰਟਰਾਂ ਲਈ 120 % ਅਬੱਬ ਦੀ ਜੋ ਸ਼ਰਤ ਹੈ ਦੀ ਤਰਜ ਤੇ ਮਜ਼ਦੂਰਾਂ ਨੂੰ ਵੀ 75 % ਤੋਂ 120 %ਅਬੱਬ ਕੀਤਾ ਜਾਵੇ ਤਾਂ ਜੋ ਲੇਬਰ ਦੇ ਰੇਟਾਂ ਚ ਵਾਦਾ ਹੋ ਸਕੇ ਟੈਂਡਰ ਪ੍ਰਣਾਲੀ ਤਹਿਤ ਲੇਬਰ ਦਾ ਟੈਂਡਰ ਮਜ਼ਦੂਰਾਂ ਨੂੰ ਹੀ ਦਿੱਤਾ ਜਾਵੇ ਈ ਪੀ ਐਫ ਦਾ ਅੱਧਾ ਹਿੱਸਾ ਸਰਕਾਰ ਭਰਨ ਦੀ ਪਾਬੰਧ ਹੋਵੇ ਤੇ ਈ ਐਸ ਆਈ ਤਹਿਤ ਗੁਦਾਮਾਂ ਵਿਚ ਹੀ ਡਿਸਪੈਂਸਰੀ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇ ਅਤੇ ਘੱਟੋ ਘੱਟ ਇਕ ਦੱਸ ਲੱਖ ਰੁਪਏ ਦਾ ਬੀਮਾ ਪਾਲਿਸੀ ਹੋਵੇ! ਇਸ ਸਮੇਂ ਸੂਬਾ ਕਮੇਟੀ ਮੇਂਬਰ,ਦਰਸ਼ਨ ਸਿੰਘ ਬਰੇਟਾ ਜਨਰਲ ਸਕੱਤਰ, ਜਰਨੈਲ ਸਿੰਘ ਸਂਗਰੂਰ ਮੀਤ ਪ੍ਰਧਾਨ ਪੰਜਾਬ ਗੁਰਮੇਲ ਸਿੰਘ ਪੰਧੇਰ ਡੀਪੂ ਪ੍ਰਧਾਨ, ਮੱਖਣ ਸਿੰਘ ਪ੍ਰਧਾਨ ਤਪਾ, ਟਿੱਕਾ ਸਿੰਘ ਰਾਮਪੁਰਾ ਫੂਲ ,ਚਰਨਾਂ ਬਾਬਾ ਭੁੱਚੋ ਪ੍ਰਧਾਨ ,ਨਿਰਮਲ ਸਿੰਘ ਬੁਢਲਾਡਾ,ਹੰਸ ਸਿੰਘ ਮੌੜ ਸਿੰਦਾ ਸਿੰਘ ਸਰਦੂਲਗੜ੍ਹ ਮੰਗਾ ਸਿੰਘ ਮੁਕਤਸਰ ਸੰਦੀਪ ਸਿੰਘ ਸਮਾਣਾ ਆਦਿ ਹਾਜ਼ਰ ਸਨ .






