16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਪੁਲਿਸ ਮੁਕਾਬਲੇ ਵਿਚ ਮਾਰੇ ਗਏ ਦੋ ਨਿਹੰਗਾ ਦਾ ਪੋਸਟਮਾਰਟਮ ਪੱਟੀ ਸਿਵਲ ਹਸਪਤਾਲ...

ਪੁਲਿਸ ਮੁਕਾਬਲੇ ਵਿਚ ਮਾਰੇ ਗਏ ਦੋ ਨਿਹੰਗਾ ਦਾ ਪੋਸਟਮਾਰਟਮ ਪੱਟੀ ਸਿਵਲ ਹਸਪਤਾਲ ਵਿਖੇ ਹੋਇਆ

ਮਹਿਤਾਬ ਦੇ ਵਾਰਸ ਨਾ ਆਉਣ ਕਾਰਨ ਸਸਕਾਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੀਤਾ ਜਾਵੇਗਾ

ਤਰਨਤਾਰਨ (ਰਿੰਪਲ ਗੋਲਣ) : ਭਿੱਖੀਵਿੰਡ ਪੁਲਿਸ ਐਨਕਾਉਂਟਰ ਵਿਚ ਮਾਰੇ ਗਏ ਦੋ ਨਿਹੰਗਾ ਦਾ ਅੱਜ ਸਿਵਲ ਹਸਪਤਾਲ ਪੱਟੀ ਵਿਖੇ ਪੋਸਟਮਾਰਟਮ ਕੀਤਾ ਗਿਆ। ਜਿਸ ਦੌਰਾਨ ਗੁਰਦੇਵ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਮਹਿਤਾਬ ਸਿੰਘ ਦਾ ਪੋਸਟਮਾਰਟਮ ਕੀਤਾ ਗਿਆ। ਇਸ ਮੌਕੇ ਮ੍ਰਿਤਕ ਗੁਰਦੇਵ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਅੰਮ੍ਰਿਤਸਰ ਨੇ ਦੱਸਿਆ ਕਿ ਗੁਰਦੇਵ ਸਿੰਘ ਜੋ ਕਿ ਬੈਟਰੀ ਵਾਲਾ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜਾਰਾ ਕਰਦਾ ਸੀ। ਇਸੇ ਦੌਰਾਨ ਗੁਰਦੇਵ ਸਿੰਘ ਦੀ ਮੁਲਾਕਾਤ ਬਾਬਾ ਸੰਤੋਖ ਸਿੰਘ ਨੰਦੇੜ ਸਾਹਿਬ ਨਾਲ ਹੁੰਦੀ ਹੈ ਅਤੇ ਗੁਰਦੇਵ ਸਿੰਘ ਬਾਬਾ ਸੰਤੋਖ ਸਿੰਘ ਨਾਲ ਹੀ ਨਦੇੜ ਸਾਹਿਬ ਮਹਾਰਾਸਟਰ ਚਲਾ ਗਿਆ। ਉਹ ਮਹੀਨੇ ਵਿਚ ਇਕ ਦੋ ਵਾਰ ਘਰ ਆਉਂਦਾ ਸੀ ਫਿਰ ਉਹ ਮਹਾਰਾਸ਼ਟਰ ਚਲਾ ਜਾਂਦਾ ਸੀ। ਗੁਰਦੇਵ ਸਿੰਘ ਦੀਆਂ ਦੋ ਬੇਟੀਆ ਵੀ ਹਨ। ਦੂਸਰੇ ਨਿਹੰਗ ਮਹਿਤਾਬ ਸਿੰਘ ਦਾ ਵੀ ਪੋਸਟ ਮਾਰਟਮ ਕਰ ਦਿੱਤਾ ਗਿਆ ਹੈ ਅਤੇ ਇਸ ਦਾ ਪਰਿਵਾਰਕ ਮੈਂਬਰ ਨਾ ਆਉਣ ਕਰਕੇ ਇਸ ਦੇ ਸਸਕਾਰ ਲਈ ਹਰਪਾਲ ਸਿੰਘ ਬਲੇਰ ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਨੂੰ ਸੌਂਪ ਦਿੱਤੀ ਗਈ ਹੈ। ਇਸ ਮੌਕੇ ਹਰਪਾਲ ਸਿੰਘ ਸ੍ਰੋਮਣੀ ਅਕਾਲੀ ਦਲ ਮਾਨ ਦਲ ਨੇ ਦੱਸਿਆ ਕਿ ਮਹਿਤਾਬ ਦੇ ਵਾਰਸ ਨਾ ਆਉਣ ਕਾਰਨ ਇਸ ਦਾ ਸਸਕਾਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੀਤਾ ਜਾਵੇਗਾ। ਵਰਣਨਯੋਗ ਹੈ ਕਿ ਮ੍ਰਿਤਕ ਦੇ ਖਿਲਾਫ ਮਹਾਰਾਸ਼ਟਰ ਵਿਚ ਬਾਬਾ ਸੰਤੋਖ ਸਿੰਘ ਦੇ ਖਿਲਾਫ ਮਡਰ ਕਰਨ ਵਿਰੁੱਧ ਸ਼ਿਕਾਇਤ ਦਰਜ ਹੈ ਅਤੇ ਮਹਾਰਾਸ਼ਟਰ ਤੋਂ ਪੁਲਿਸ ਪੂਰੇ ਕੇਸ ਦੀ ਜਾਂਚ ਲਈ ਪਹੁੰਚੀ ਹੋਈ ਸੀ। ਇਸ ਮੌਕੇ ਐਸ.ਐਮ.ਓ. ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਦੋ ਲਾਸ਼ਾ ਦਾ ਪੋਸਟਮਾਰਟਮ ਕਰਕੇ ਗੁਰਦੇਵ ਸਿੰਘ ਲਾਸ਼ ਨੂੰ ਵਾਰਸਾ ਦੇ ਹਵਾਲੇ ਕਰ ਦਿੱਤਾ ਅਤੇ ਮਹਿਤਾਬ ਸਿੰਘ ਨਿਹੰਗਦੀ ਲਾਸ਼ ਪੁਲਿਸ ਨੂੰ ਸੌਪ ਦਿੱਤੀ ਹੈ।

Today Now News

RELATED ARTICLES
- Advertisment -

POPULAR POSTS