
ਮਾਨਸਾ/ਸਰਦੂਲਗੜ੍ਹ 20 ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆ/ਬੀਤੇ 27 ਸਤੰਬਰ ਨੂੰ ਭਾਰਤ ਬੰਦ ਵਾਲੇ ਦਿਨ ਮੁੱਖ ਅਫਸਰ ਜੌੜਕੀਆ ਵੱਲੋ ਝੁਨੀਰ ਵਿਖੇ ਕਿਸਾਨ ਆਗੂਆਂ ਨਾਲ ਦੁਰਵਿਹਾਰ ਕਰਨ ਕਾਰਨ ਸੰਯੁਕਤ ਕਿਸਾਨ ਮੋਰਚੇ ਵੱਲੋ ਪੁਲਿਸ ਸਟੇਸ਼ਨ ਜੌੜਕੀਆ ਦਾ ਘਿਰਾਉ ਕੀਤਾ ਗਿਆ। ਇਸ ਮੌਕੇ ਤੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਮਨਜੀਤ ਉੱਲਕ , ਜੁਗਰਾਜ ਹੀਰਕੇ ,ਲਾਲਚੰਦ ਸਰਦੂਲਗੜ੍ਹ ,ਗੁਰਜੰਟ ਸਿੰਘ ਮਾਨਸਾ , ਪਰਮਜੀਤ ਮਾਖਾ , ਅਮਰੀਕ ਕੋਟਧਰਮੂ , ਸੱਤਪਾਲ ਚੋਪੜਾ , ਬਲਦੇਵ ਬਾਜੇਵਾਲਾ ਨੇ ਕਿਹਾ ਕਿ ਪੁਲਿਸ ਪ੍ਰਸਾਸਨ ਦਾ ਸਿਆਸੀਕਰਨ ਹੌਣਾ ਆਮ ਲੋਕਾ ਲਈ ਬਹੁਤ ਮਾਰੋ ਸਾਬਤ ਹੋਇਆ ਤੇ ਸਿਆਸੀ ਆਗੂ ਆਪਣੇ ਲਾਹੇ ਲਈ ਪੁਲਿਸ ਨੂੰ ਵਰਤ ਰਹੇ ਹਨ , ਆਮ ਲੋਕਾ ਦੀ ਕੋਈ ਸੁਣਵਾਈ ਨਹੀ ਤੇ ਆਮ ਜਨਤਾ ਪੁਲਿਸ ਤੋ ਪੀੜਤ ਹੈ , ਆਗੂਆਂ ਨੇ ਕਿਹਾ ਕਿ ਕਿਸੇ ਵੀ ਕਿਸਾਨ ਆਗੂ , ਵਰਕਰ ਤੇ ਆਮ ਵਿਅਕਤੀ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀ ਕਰਾਗੇ । ਅਖੀਰ ਵਿੱਚ ਧਰਨੇ ਵਾਲੀ ਜਗ੍ਹਾ ਤੇ ਆ ਕੇ ਡੀ.ਐਸ.ਪੀ.ਹਰਜਿੰਦਰ ਸਿੰਘ ਗਿੱਲ , ਡੀ.ਐਸ.ਪੀ. ਸਰਦੂਲਗੜ੍ਹ ਅਮਰਜੀਤ ਸਿੰਘ ਸੰਧੂ ਨੇ ਕਿਸਾਨਾ ਨੂੰ ਸਾਤ ਕਰਦਿਆਂ ਕਿਹਾ ਕਿ ਜੋ ਘਟਨਾ 27 ਸਤੰਬਰ ਨੂੰ ਵਾਪਰੀ ਉਹ ਮੰਦਭਾਗੀ ਸੀ , ਅੱਗੇ ਤੋ ਅਜੀਹਾ ਨਹੀ ਹੋਵੇਗਾ ।
ਇਸ ਮੌਕੇ ਤੇ ਗੁਰਪਿਆਰ ਫੱਤਾ, ਨਾਰਿੰਦਰ ਬੁਰਜਹਮੀਰਾ ,ਮੇਜਰ ਸਿੰਘ ਦੂਲੋਵਾਲ , ਕਰਨੈਲ ਮਾਖਾ , ਲੀਲਾ ਸਿੰਘ ਉੱਡਤ , ਹਰਬੰਸ ਟਾਡੀਆ ਆਦਿ ਨੇ ਵੀ ਵਿਚਾਰ ਪੇਸ ਕੀਤੇ।





