16.8 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਜੋ ਬਾਈਡਨ ਤੇ ਡਾਕਟਰ ਫੌਸੀ ਨੂੰ ਮਾਰਨ ਤੁਰਿਆ ਵਿਅਕਤੀ ਪੁਲਿਸ ਨੇ ਕੀਤਾ...

ਜੋ ਬਾਈਡਨ ਤੇ ਡਾਕਟਰ ਫੌਸੀ ਨੂੰ ਮਾਰਨ ਤੁਰਿਆ ਵਿਅਕਤੀ ਪੁਲਿਸ ਨੇ ਕੀਤਾ ਕਾਬੂ

ਸੈਕਰਾਮੈਂਟੋ 3 ਜਨਵਰੀ (ਹੁਸਨ ਲੜੋਆ ਬੰਗਾ)- ਪੁਲਿਸ ਨੇ ਕੈਲੀਫੋਰਨੀਆ ਦੇ ਇਕ ਵਿਅਕਤੀ ਨੂੰ ਲੋਵਾ ਵਿਚ ਗ੍ਰਿਫਤਾਰ ਕੀਤਾ ਹੈ ਜਿਸ ਦਾ ਇਰਾਦਾ ਰਾਸ਼ਟਰਪਤੀ ਜੋ ਬਾਈਡਨ ਤੇ ਰਾਸ਼ਟਰਪਤੀ ਦੇ ਮੁੱਖ ਮੈਡੀਕਲ ਸਲਾਹਕਾਰ ਡਾਕਟਰ ਐਨਥਨੀ ਫੌਸੀ ਦੀ ਹੱਤਿਆ ਕਰਨਾ ਸੀ। ਪੁਲਿਸ ਅਨੁਸਾਰ 25 ਸਾਲਾ ਨੌਜਵਾਨ ਕੂਆਚੂਆ ਬਰਿਲੀਅਨ ਸੀਆਂਗ ਦੇ ਕਬਜੇ ਵਿਚੋਂ ਇਕ ਅਸਾਲਟ ਰਾਈਫਲ ਤੇ ਹੋਰ ਗੋਲੀ ਸਿੱਕਾ ਬਰਾਮਦ ਹੋਇਆ। ਉਸ ਕੋਲੋਂ ਇਕ ‘ਹਿੱਟ ਲਿਸਟ’ ਵੀ ਬਰਾਮਦ ਹੋਈ ਹੈ। ਜਿਸ ਵਿਚ ਜੋ ਬਾਈਡਨ ਤੇ ਡਾ ਫੌਸੀ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਤੇ ਬਰਾਕ ਉਬਾਮਾ ਦੇ ਨਾਂ ਵੀ ਸ਼ਾਮਿਲ ਹਨ। ਪੁਲਿਸ ਅਨੁਸਾਰ ਸੀਆਂਗ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਉਹ ਵਾਈਟ ਹਾਊਸ ਵੱਲ ਜਾ ਰਿਹਾ ਸੀ। ਉਹ ਬਹੁਤ ਤੇਜੀ ਨਾਲ ਗੱਡੀ ਚਲਾ ਰਿਹਾ ਸੀ ਤੇ ਉਸ ਦਾ ਵਿਵਹਾਰ ਆਮ ਨਹੀਂ ਸੀ। ਸ਼ੱਕ ਪੈਣ ‘ਤੇ ਪੁਲਿਸ ਨੇ ਉਸ ਨੂੰ ਰੋਕ ਲਿਆ। ਉਸ ਨੂੰ ਹੋਰ ਪੁੱਛਗਿੱਛ ਲਈ ਕਾਸ ਕਾਊਂਟੀ ਪੁਲਿਸ ਮੁੱਖ ਦੇ ਦਫਤਰ ਲਿਜਾਇਆ ਗਿਆ । ਪੁਲਿਸ ਅਨੁਸਾਰ ਸੀਆਂਗ ਨੇ ਮੰਨਿਆ ਹੈ ਕਿ ਉਹ ਸੱਤਾਧਾਰੀ ਆਗੂਆਂ ਨੂੰ ਮਾਰਨ ਦੇ ਇਰਾਦੇ ਨਾਲ 18 ਦਸੰਬਰ ਨੂੰ ਘਰੋਂ ਨਿਕਲਿਆ ਸੀ

Today Now News

RELATED ARTICLES
- Advertisment -

POPULAR POSTS