
ਖੰਨਾ, 14 ਮਾਰਚ (ਪਰਮਜੀਤ ਸਿੰਘ ਧੀਮਾਨ)-ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ੍ਹ ਦੀ ਮਾਸਿਕ ਇਕੱਤਰਤਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੰਡੀ ਗੋਬਿੰਦਗੜ੍ਹ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ‘ਦੇਹ ਸ਼ਿਵਾ ਬਰ ਮੋਹੇ ਇਹੈ, ਸ਼ੁਭ ਕਰਮਨ ਤੇ ਕਬਹੁੂ ਨਾ ਡਰੋ’ ਨਾਲ ਹੋਈ। ਮੀਟਿੰਗ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਅਨੂੁਪ ਸਿੰਘ ਖਾਨਪੁਰੀ ਨੇ ਕੀਤੀ। ਕਵੀ ਹਰਭਜਨ ਸਿੰਘ ਬਾਈ ਜੀ ਦੀ ਅਚਾਨਕ ਹੋਏ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟ ਕੀਤਾ ਗਿਆ ਅਤੇ 02 ਮਿੰਟ ਦਾ ਮੌਨ ਧਾਰਿਆ ਗਿਆ।
ਉਪਕਾਰ ਸਿੰਘ ਦਿਆਲਪੁਰੀ ਨੇ ਗੀਤ ਸੁਣਾਇਆ, ਮਾ. ਅਮਰਜੀਤ ਸਿੰਘ ਘੁਡਾਣੀ ਨੇ ਕਵਿਤਾ ‘ਪੰਜਾਬੀ ਬੋਲੀ’ ਸੁਣਾਈ। ਰਾਜ ਸਿੰਘ ਬਦੌਛੀ ਨੇ ਕਹਾਣੀ ‘ਬਾਗ ਸਿੰਘ ਤੇਗ ਸਿੰਘ’ ਸੁਣਾਈ। ਰਵਿੰਦਰ ਰੁਪਾਲ ਕੌਲਗੜ੍ਹ ਨੇ ਕਹਾਣੀ ‘ਸਕੰਦਰ’ ਸੁਣਾਈ। ਕਿਰਪਾਲ ਸਿੰਘ ਨਾਜ ਨੇ ਕਵਿਤਾ ‘ ਪੱਥਰਾਂ ਦਾ ਸ਼ਹਿਰ’ ਸੁਣਾਈ। ਅਮਰ ਸਿੰਘ ਸੈਂਪਲਾਂ ਨੇ ਕਹਾਣੀ ‘ਕੌਮਾਂਤਰੀ ਮਹਿਲਾ ਦਿਵਸ’ ਸੁਣਾਈ। ਗੁਰਬਚਨ ਸਿੰਘ ਵਿਰਦੀ ਨੇ ਕਵਿਤਾ ‘ ਖਾਲਸੇ ਦੀ ਸਿਰਜਣਾ’ ਸੁਣਾਈ। ਹਰਪ੍ਰੀਤ ਸਿੰਘ ਨਾਜ ਨੇ ਗੁਰੂੁ ਗੋਬਿੰਦ ਸਿੰਘ ਜੀ ਬਾਰੇ ਆਪਣੀ ਚਿੱਤਰਕਲਾ ਦੀ ਪੇਸ਼ਕਾਰੀ ਕੀਤੀ ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਜਗਜੀਤ ਸਿੰਘ ਗੁਰਮ ਨੇ ਕਵਿਤਾ, ਕਰਨੈਲ ਸਿੰਘ ਵਜੀਰਾਬਾਦ ਨੇ ਕਵਿਤਾ ‘ਲੇਖਕ ਦੀ ਮੌਤ’ ਸੁਣਾਈ। ਸਨੇਹਇੰਦਰ ਸਿੰਘ ਮੀਲੂ ਨੇ ਲੇਖ ‘ਨੀਤਾਂ ਨਾਲ ਮੁਰਾਦਾਂ’ ਸੁਣਾਇਆ। ਸਭਾ ਦੇ ਪ੍ਰਧਾਨ ਅਨੂਪ ਸਿੰਘ ਖਾਨਪੁਰੀ ਨੇ ਗੀਤ ਸੁਣਾਇਆ। ਸਭਾ ਦੇ ਸਰਪ੍ਰਸਤ ਤੇ ਸ਼੍ਰੋਮਣੀ ਸਾਹਿਤਕਾਰ ਸੁਰਜੀਤ ਸਿੰਘ ਮਰਜਾਰਾ ਨੇ ਗੀਤ ਸੁਣਾਇਆ। ਇਸ ਮੌਕੇ ਪੜ੍ਹੀਆਂ ਗਈਆਂ ਰਚਨਾਵਾਂ ਤੇ ਉਸਾਰੂ ਪੜਚੋਲ ਕੀਤੀ ਤੇ ਕੀਮਤੀ ਸੁਝਾਅ ਦਿੱਤੇ।
ਮੀਟਿੰਗ ਦੌਰਾਨ ਸਾਹਿਤਕਾਰ ਕਰਨੈਲ ਸਿੰਘ ਵਜੀਰਾਬਾਦ ਦਾ ਨਾਵਲ ‘ਸਪੇਰਿਆਂ ਦੀ ਧੀ’ ਨੂੰ ਲੋਕ ਅਰਪਣ ਕੀਤਾ ਗਿਆ। ਮੀਟਿੰਗ ਦੌਰਾਨ ਨਰਿੰਦਰ ਭਾਟੀਆ ਅਤੇ ਸ਼ਿਵਮ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਮੀਟਿੰਗ ਦੀ ਕਾਰਵਾਈ ਜਗਜੀਤ ਸਿੰਘ ਗੁਰਮ ਅਤੇ ਸਨੇਹਇੰਦਰ ਸਿੰਘ ਮੀਲੂ ਨੇ ਬਖੂਬੀ ਚਲਾਈ ਅਤੇ ਮੁੜ ਮਿਲਣ ਦੇ ਵਾਅਦੇ ਨਾਲ ਸਭਾ ਦੇ ਪ੍ਰਧਾਨ ਅਨੂਪ ਸਿੰਘ ਖਾਨਪੁਰੀ ਨੇ ਸਾਰਿਆਂ ਦਾ ਧੰਨਵਾਦ ਕੀਤਾ।





