ਸਮੂਹ ਕਿਸਾਨਾਂ,ਮਜਦੂਰਾਂ, ਦੁਕਾਨਦਾਰਾ , ਮੁਲਾਜਮਾਂ ਤੇ ਵਪਾਰੀਆਂ ਦਾ ਕੋਟਿ ਕੋਟ ਧੰਨਵਾਦ ਕੀਤਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : 31ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਮੋਦੀ ਹਕੂਮਤ ਦੇ ਨਾਦਰਸ਼ਾਹੀ ਕਾਲੇ ਕਾਨੂੰਨਾਂ ਦੇ ਖਿਲਾਫ 8ਦਸੰਬਰ ਨੂੰ ਮਾਨਸਾ ਭਰਵਾਂ ਹੁੰਗਾਰਾ ਦੇਣ ਲਈ ਸਮੂਹ ਕਿਸਾਨਾਂ,ਮਜਦੂਰਾਂ, ਦੁਕਾਨਦਾਰਾ , ਮੁਲਾਜਮਾਂ ਤੇ ਵਪਾਰੀਆਂ ਦਾ ਕੋਟਿ ਕੋਟ ਧੰਨਵਾਦ ਕਰਦਿਆ ਸੀਪੀਆਈ ( ਐਮ) ਦੇ ਸੂਬਾ ਸਕੱਤਰੇਤ ਮੈਬਰ ਤੇ ਜਿਲ੍ਹਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਪੂਰੇ ਦੇਸ਼ ਵਾਗ ਮਾਨਸਾ ਵਿੱਚ 8 ਦਸੰਬਰ ਦਾ ਬੰਦ ਲਾਮਿਸਾਲ ਰਿਹਾ ਤੇ ਲੋਕਾ ਨੇ ਮੋਦੀ ਹਕੂਮਤ ਦੇ ਨਾਦਰਸ਼ਾਹੀ ਫੁਰਮਾਨ ਨੂੰ ਸਿਰਾ ਤੋ ਖਾਰਜ ਕਰ ਦਿੱਤਾ । ਉਹਨਾਂ ਕਿਹਾ ਮਾਨਸਾ ਦੀ ਸੰਘਰਸ਼ਸ਼ੀਲ ਜਨਤਾ ਮੋਦੀ ਸਰਕਾਰ ਦੇ ਖਿਲਾਫ 31 ਕਿਸਾਨ ਜਥੇਬੰਦੀਆਂ ਦੇ ਸੁਰੂ ਕੀਤੇ ਖਾੜਕੂ ਘੋਲ ਵਿੱਚ ਵੱਧ ਚੜ੍ਹ ਕੇ ਹਰ ਤਰ੍ਹਾਂ ਨਾਲ ਮਦਦ ਕਰ ਰਹੀ ਹੈ ਤੇ ਘੋਲ਼ ਦੇ ਜਿੱਤਣ ਤੱਕ ਸੰਘਰਸ਼ ਜਾਰੀ ਰਹੇਗਾ।
ਉਹਨਾਂ ਕਿਹਾ ਕਿ ਕਾਲੇ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਘੋਲ਼ ਨੇ ਮੋਦੀ ਹਕੂਮਤ ਨੂੰ ਦੱਸ ਦਿੱਤਾ ਹੈ ਕਿ ਦੇਸ਼ ਚੰਦ ਪੂਜੀਪਤੀਆ ਦੀ ਜੰਗੀਰ ਨਹੀਂ , ਕਿਸਾਨਾਂ ,ਮਜਦੂਰਾਂ , ਦੁਕਾਨਦਾਰਾ , ਮੁਲਾਜਮਾਂ ਤੇ ਛੋਟੇ ਵਪਾਰੀਆਂ ਦਾ ਹੈ ਤੇ ਲੋਕ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਕੋਲ ਗਹਿਣੇ ਨਹੀਂ ਹੋਣ ਦੇਣਗੇ । ਉਹਨਾਂ ਕਿਹਾ ਕਿ ਮੋਦੀ ਸਰਕਾਰ ਨੈਤਿਕ ਤੌਰ ਹਾਰ ਚੁੱਕੀ ਹੈ ਤੇ ਵੋਟਾਂ ਆਉਣ ਤੇ ਸੱਤਾ ਤੋ ਪੂਰੀ ਤਰ੍ਹਾਂ ਬਾਹਰ ਹੋ ਜਾਵੇਗੀ ।





