16 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਸ਼ਹੀਦ ਅਬਦੁਲ ਹਮੀਦ ਦੇ ਸਮਾਰਕ ਤੇ ਪਿੰਡ ਆਸਲ ਉਤਾੜ ਦੀ ਪੰਚਾਇਤ ਵੱਲੋਂ...

ਸ਼ਹੀਦ ਅਬਦੁਲ ਹਮੀਦ ਦੇ ਸਮਾਰਕ ਤੇ ਪਿੰਡ ਆਸਲ ਉਤਾੜ ਦੀ ਪੰਚਾਇਤ ਵੱਲੋਂ ਚਾਦਰ ਚੜ੍ਹਾਈ ।

ਕੋਰਾਨਾ ਵਾਇਰਸ ਵਰਗੀ ਮਹਾਂਮਾਰੀ ਕਰਕੇ ਇਸ ਵਾਰ ਸ਼ਹੀਦਾ ਦੀ ਯਾਦ ਚ ਮੇਲਾ ਬਹੁਤ ਸਾਦੇ ਢੰਗ ਨਾਲ ਮਨਾਇਆ ਗਿਆ ।

ਤਰਨਤਾਰਨ (ਰਿੰਪਲ ਗੋਲਣ) : 1965 ਦੀ ਜੰਗ ਦੇ ਸ਼ਹੀਦਾਂ ਸਮੇਤ 1965 ਦੀ ਜੰਗ ਦੇ ਹੀਰੋ ਤੇ ਪੈਂਟਨ ਟੈਂਕਾਂ ਦਾ ਕਬਰਸਤਾਨ ਬਣਾਉਣ ਵਾਲੇ ਹਵਾਲਦਾਰ ਸ਼ਹੀਦ ਅਬਦੁਲ ਹਮੀਦ ਦੇ ਸਮਾਰਕ ਤੇ ਪਿੰਡ ਆਸਲ ਉਤਾੜ ਦੀ ਪੰਚਾਇਤ ਵੱਲੋਂ ਚਾਦਰ ਚੜ੍ਹਾਈ ।ਇਸ ਮੌਕੇ ਹਰ ਸਾਲ ਦੀ ਤਰ੍ਹਾਂ 1965 ਦੀ ਜੰਗ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਵਾਏ ਗਏ । ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਆਸਲ, ਚੇਅਰਮੈਨ ਅਮ੍ਰਿਤਬੀਰ ਸਿੰਘ ਬਿੱਟੂ ਆਸਲ, ਸਰਪੰਚ ਤਰਲੋਚਨ ਸਿੰਘ ਆਸਲ, ਸਰਪੰਚ ਹਰਭਜਨ ਸਿੰਘ ਆਸਲ, ਸਰਪੰਚ ਗੁਰਵਿੰਦਰ ਸਿੰਘ ਮੱਘਰ, ਪ੍ਰਧਾਨ ਲਛਮਣ ਸਿੰਘ, ਮਹਿੰਦਰ ਸਿੰਘ, ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ, ਸਕੱਤਰ ਸਿੰਘ,ਐਸ ਐਚ ਓ ਬਲਵਿੰਦਰ ਸਿੰਘ, ਆਦਿ ਵੀ ਹਾਜ਼ਰ ਰਹੇ । ਕੋਰਾਨਾ ਵਾਇਰਸ ਵਰਗੀ ਮਹਾਂਮਾਰੀ ਕਰਕੇ ਇਸ ਵਾਰ ਸ਼ਹੀਦਾ ਦੀ ਯਾਦ ਚ ਮੇਲਾ ਬਹੁਤ ਸਾਦੇ ਢੰਗ ਨਾਲ ਮਨਾਇਆ ਗਿਆ । ਆਰਮੀ ਵਲੋਂ 10ਸਤੰਬਰ ਨੂੰ ਸ਼ਹੀਦਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ । 1965 ਦੀ ਜੰਗ ਲੜਨ ਵਾਲੇ ਕੈਪਟਨ ਧਰਮਪਾਲ ਸਿੰਘ, ਕੈਪਟਨ ਦਿਆ ਸਿੰਘ, ਕੈਪਟਨ ਕੁਲਵੰਤ ਸਿੰਘ, ਕੈਪਟਨ ਗੁਰਮੀਤ ਸਿੰਘ, ਕੈਪਟਨ ਆਦਿ ਹਰ ਮੈਦਾਨ ਫ਼ਤਹਿ ਰੈਜੀਮੈਂਟ ਦੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀਆਂ ।

Today Now News

RELATED ARTICLES
- Advertisment -

POPULAR POSTS