17.4 C
Chandigarh

TODAY NOW NEWS

Friday, March 20, 2026
HomeBREAKING NEWSਇਕਲੌਤਾ ਪੁੱਤਰ ਹੋਇਆ ਗੁੰਮ,ਪਰਿਵਾਰ ਦਾ ਹੋਇਆ ਬੁਰਾ ਹਾਲ,ਪੁਲਿਸ ਵਲੋਂ ਤਲਾਸ਼ ਜਾਰੀ

ਇਕਲੌਤਾ ਪੁੱਤਰ ਹੋਇਆ ਗੁੰਮ,ਪਰਿਵਾਰ ਦਾ ਹੋਇਆ ਬੁਰਾ ਹਾਲ,ਪੁਲਿਸ ਵਲੋਂ ਤਲਾਸ਼ ਜਾਰੀ

ਤਲਵੰਡੀ ਭਾਈ,21 ਜਨਵਰੀ(ਹਰਜਿੰਦਰ ਸਿੰਘ ਕਤਨਾ)-ਨਜ਼ਦੀਕੀ ਪਿੰਡ ਘੱਲ ਖੁਰਦ ਦਾ ਇੱਕ 22 ਸਾਲ ਦਾ ਨੌਜਵਾਨ ਗੁੰਮ ਹੋਣ ਕਰਕੇ ਪਿੰਡ ਦੇ ਲੋਕ ਅਤੇ ਪਰਿਵਾਰ ਦੇ ਮੈਂਬਰ ਪ੍ਰੇਸ਼ਾਨੀ ਦੇ ਆਲਮ ਵਿਚੋਂ ਗੁਜ਼ਰ ਰਹੇ ਹਨ। ਇਹ ਨੌਜਵਾਨ ਬੀਤੀ ਸਵੇਰ ਆਪਣੇ ਘਰ ਪਿੰਡ ਘੱਲ ਖੁਰਦ ਤੋਂ ਮੋਗਾ ਆਈ ਟੀ ਆਈ ਜਿਥੋਂ ਦਾ ਇਹ ਵਿਦਿਆਰਥੀ ਹੈ ਗਿਆ ਸੀ ਪਰ ਵਾਪਸ ਘਰ ਨੂੰ ਆਇਆ ।ਲਾਪਤਾ ਲੜਕੇ ਦੇ ਤਾਏ ਦੇ ਲੜਕੇ ਰਾਜਨ ਵਿਨਾਇਕ ਨੇ ਮੀਡੀਆ ਨੂੰ ਦੱਸਿਆ ਕਿ ਮਿਠਨ ਵਿਨਾਇਕ 22 ਪੁੱਤਰ ਅਸ਼ੋਕ ਕੁਮਾਰ ਜੋ ਕੱਲ ਸਵੇਰੇ ਘਰ ਤੋਂ ਮੋਗੇ ਆਈ ਟੀ ਆਈ ਗਿਆ ਸੀ ਉਸਦੇ ਨਾਲ ਉਸਦਾ ਇੱਕ ਦੋਸਤ ਜੋ ਪਿੰਡ ਲੱਲੇ ਦਾ ਵਸਨੀਕ ਹੈ ਵੀ ਨਾਲ ਸੀ।ਰਾਜਨ ਅਨੁਸਾਰ ਮਿਠਨ ਨੇ ਪਹਿਲਾਂ ਆਈ ਟੀ ਜਾ ਕੇ ਆਪਣੀ ਫੀਸ ਭਰੀ ਤੇ ਉਸਤੋਂ ਬਾਅਦ ਦੋਵੇ ਪਿੰਡ ਲੋਹਾਰਾ ਵਿਖੇ ਇੱਕ ਧਾਰਮਿਕ ਸਥਾਨ ਤੇ ਗਏ ਜਿੱਥੇ ਇਹ ਅਕਸਰ ਹਰ ਵੀਰਵਾਰ ਨੂੰ ਮੱਥਾ ਟੇਕਣ ਲਈ ਜਾਂਦੇ ਹਨ ।ਮੱਥਾ ਟੇਕਣ ਤੋਂ ਬਾਅਦ ਦੋਵੇ ਵਾਪਸ ਆ ਰਹੇ ਸਨ ਕਿ ਮਿਠਨ ਦਾ ਦੋਸਤ ਜੋ ਬੱਸ ਵਿੱਚ ਉਸਦੇ ਨਾਲ ਹੀ ਤਲਵੰਡੀ ਭਾਈ ਉੱਤਰ ਗਿਆ ਤੇ ਮਿਠਨ ਆਪਣੇ ਪਿੰਡ ਜਾਣ ਲਈ ਅੱਗੇ ਚਲਾ ਗਿਆ।ਸ਼ਾਮ ਤੱਕ ਜਦੋਂ ਮਿਠਨ ਘਰ ਨਹੀਂ ਆਇਆ ਤਾਂ ਪਰਿਵਾਰ ਨੇ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਪਰ ਪਤਾ ਨਹੀਂ ਲੱਗ ਸਕਿਆ।ਇਸ ਦੌਰਾਨ ਮਿਠਨ ਦਾ ਮੋਬਾਈਲ ਵੀ ਬੰਦ ਆਉਣ ਲੱਗਾ। ਪੁਲਸ ਵਲੋਂ ਕੀਤੀ ਹੁਣ ਤੱਕ ਪੜਤਾਲ ਤੋਂ ਲਾਸ੍ਟ ਸਮੇਂ ਉਸਦੇ ਫੋਨ ਦੀ ਲੋਕੇਸ਼ਨ ਫਿਰੋਜ਼ਪੁਰ ਦੀ ਟ੍ਰੈੱਸ ਕੀਤੀ ਗਈ ਹੈ। ਪੁਲਸ ਵਲੋਂ ਵੀ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ।ਪਰਿਵਾਰ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਮਿਠਨ ਬਾਰੇ ਜਾਣਕਾਰੀ ਮਿਲੇ ਤਾਂ ਮੋਬਾਇਲ ਨੰਬਰ 9592718300 ਤੇ ਸੰਪਰਕ ਕੀਤਾ ਜਾਵੇ।

Today Now News

RELATED ARTICLES
- Advertisment -

POPULAR POSTS