17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਦੁਨੀਆ ਦੀ ਇਕਲੌਤੀ ਜ਼ਮੀਨ, ਜਿਸ ’ਤੇ ਕੋਈ ਦੇਸ਼ ਆਪਣਾ ਦਾਅਵਾ ਨਹੀਂ ਚਾਹੁੰਦਾ,...

ਦੁਨੀਆ ਦੀ ਇਕਲੌਤੀ ਜ਼ਮੀਨ, ਜਿਸ ’ਤੇ ਕੋਈ ਦੇਸ਼ ਆਪਣਾ ਦਾਅਵਾ ਨਹੀਂ ਚਾਹੁੰਦਾ, ਜਾਣੋ ਕਿਉਂ?

ਇਸ ਸਥਾਨ ਦਾ ਨਾਮ ਬੀਰ ਤਵਿਲ ਹੈ। ਮਿਸਰ ਤੇ ਸੁਡਾਨ ਦੀ ਸਰਹੱਦ ‘ਤੇ 2,060 ਵਰਗ ਕਿਲੋਮੀਟਰ ਵਿੱਚ ਫੈਲਿਆ ਇਹ ਹਿੱਸਾ ਲਾਵਾਰਿਸ ਹੈ। ਹੁਣ ਤੱਕ ਕਿਸੇ ਵੀ ਦੇਸ਼ ਨੇ ਇਸ ‘ਤੇ ਦਾਅਵਾ ਨਹੀਂ ਕੀਤਾ ਹੈ। 1899 ਵਿੱਚ, ਯੂਨਾਈਟਿਡ ਕਿੰਗਡਮ ਨੇ ਸੁਡਾਨ ਤੇ ਮਿਸਰ ਦੇ ਵਿਚਕਾਰ ਦੀ ਸਰਹੱਦ ਤੈਅ ਕੀਤੀ ਪਰ ਨਾ ਤਾਂ ਮਿਸਰ ਅਤੇ ਨਾ ਹੀ ਸੁਡਾਨ ਇਸ ਜ਼ਮੀਨ ਤੇ ਕਬਜ਼ਾ ਚਾਹੁੰਦੇ ਸਨ।
ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਸ ਸਥਾਨ ਦੇ ਹਾਲਾਤ ਹਨ। ਇਹ ਲਾਲ ਸਾਗਰ ਦੇ ਨੇੜੇ ਇੱਕ ਮਾਰੂਥਲ ਖੇਤਰ ਹੈ। ਇੱਥੇ ਬਹੁਤ ਖੁਸ਼ਕ ਤੇ ਗਰਮ ਹਵਾਵਾਂ ਚੱਲਦੀਆਂ ਹਨ। ਦੂਰ-ਦੁਰਾਡੇ ਇਸ ਉਜਾੜ ਜ਼ਮੀਨ ’ਤੇ ਪਾਣੀ ਤੇ ਬਨਸਪਤੀ ਦਾ ਕੋਈ ਨਿਸ਼ਾਨ ਵੀ ਨਹੀਂ। ਇਸ ਲਈ ਇੱਥੇ ਰਹਿਣਾ ਸੌਖਾ ਨਹੀਂ। ਕੁਝ ਲੋਕ ਇਸ ਮਾਰੂਥਲ ਵਿੱਚ ਤੇਲ ਤੇ ਸੋਨੇ ਦੇ ਭੰਡਾਰ ਹੋਣ ਦੀ ਗੱਲ ਕਰਦੇ ਹਨ। ਇਸ ਦੇ ਬਾਵਜੂਦ, ਕੋਈ ਵੀ ਇੱਥੇ ਨਹੀਂ ਆਉਣਾ ਚਾਹੁੰਦਾ।
ਇੰਦੌਰ ਵਿੱਚ ਰਹਿਣ ਵਾਲੇ ਇੱਕ ਭਾਰਤੀ ਵਿਅਕਤੀ ਨੇ 2017 ਵਿੱਚ ਆਪਣੇ ਆਪ ਨੂੰ ਇਸ ਸਥਾਨ ਦਾ ਸ਼ਾਸਕ ਐਲਾਨਿਆ ਸੀ। ਸੁਯਸ਼ ਦੀਕਸ਼ਿਤ ਨੇ ਇਸ ਜਗ੍ਹਾ ਦਾ ਨਾਂ ‘ਕਿੰਗਡਮ ਆਫ ਦੀਕਸ਼ਿਤ’ ਰੱਖਿਆ। ਨਾਲ ਹੀ, ਇੱਥੇ ਆਪਣੇ ਦੇਸ਼ ਦਾ ਤਿਰੰਗਾ ਝੰਡਾ ਵੀ ਗੱਡ ਦਿੱਤਾ ਸੀ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਪੋਸਟ ਕੀਤੀਆਂ ਗਈਆਂ ਸਨ।
ਉਸ ਨੇ ਇੱਕ ਵੈਬਸਾਈਟ ਬਣਾਈ ਤੇ ਲੋਕਾਂ ਨੂੰ ਇੱਥੇ ਨਾਗਰਿਕਤਾ ਲੈਣ ਅਤੇ ਨਿਵੇਸ਼ ਕਰਨ ਲਈ ਵੀ ਕਿਹਾ ਪਰ ਉਹ ਖੁਦ ਵੀ ਇਥੇ ਜ਼ਿਆਦਾ ਦੇਰ ਨਹੀਂ ਰਹਿ ਸਕਿਆ। ਇੱਥੋਂ ਵਾਪਸ ਆਉਣ ਤੋਂ ਬਾਅਦ, ਉਹ ਦੁਬਾਰਾ ਕਦੇ ਵਾਪਸ ਨਹੀਂ ਆਇਆ।
ਇਸ ਤੋਂ ਪਹਿਲਾਂ ਇੱਕ ਅਮਰੀਕੀ ਤੇ ਇੱਕ ਰੂਸੀ ਨੇ ਵੀ ਇਸ ਜਗ੍ਹਾ ਉੱਤੇ ਆਪਣਾ ਦਾਅਵਾ ਪੇਸ਼ ਕੀਤਾ ਸੀ, ਪਰ ਕਦੇ ਵੀ ਕੋਈ ਵੀ ਇਸ ਸਥਾਨ ਉੱਤੇ ਨਹੀਂ ਵੱਸ ਸਕਿਆ। ਹੁਣ ਤੱਕ ਬੀਰ ਤਵਿਲ ‘ਤੇ ਕਿਸੇ ਦਾ ਦਾਅਵਾ ਸਵੀਕਾਰ ਨਹੀਂ ਕੀਤਾ ਗਿਆ। ਅਜਿਹੀ ਸਥਿਤੀ ਵਿੱਚ, ਜੇ ਤੁਸੀਂ ਰਾਜਾ ਬਣਨਾ ਚਾਹੁੰਦੇ ਹੋ, ਤਾਂ ਤੁਸੀਂ ਉੱਥੇ ਇੱਕ ਕੋਸ਼ਿਸ਼ ਕਰ ਸਕਦੇ ਹੋ।ਕਾਪੀ

Today Now News

RELATED ARTICLES
- Advertisment -

POPULAR POSTS