17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਤਿੰਨ ਭੈਣਾਂ ਦੇ ਇਕਲੋਤੇ ਭਰਾ ਦੀ ਨਸ਼ੇ ਦੀ ਉਵਰ ਡੋਜ ਟੀਕਾ...

ਤਿੰਨ ਭੈਣਾਂ ਦੇ ਇਕਲੋਤੇ ਭਰਾ ਦੀ ਨਸ਼ੇ ਦੀ ਉਵਰ ਡੋਜ ਟੀਕਾ ਲਗਉਣ ਨਾਲ ਹੋਈ ਮੌਤ

ਸ੍ਰੀ ਮੁਕਤਸਰ ਸਾਹਿਬ 29 ਜੁਲਾਈ (ਅਨਮੋਲ ਸਿੰਘ ਵਾਰਿੰਗ ) ਮਲੋਟ ਦੇ ਅਜੀਤ ਸਿੰਘ ਨਗਰ ਦੇ ਰਹਿਣ ਵਾਲੇ 27 ਸਾਲ ਦੇ ਨੋਜਵਾਨ ਦੀ ਨਸ਼ੇ ਦਾ ਉਵਰ ਡੋਜ ਟੀਕਾ ਲਗਉਣ ਨਾਲ ਮੌਤ ਹੋਈ ਹੈ ਜਿਸ ਦੇ ਪਿਤਾ ਦੀ ਕਰੋਨਾ ਸਮੇ ਪਹਿਲਾ ਮੌਤ ਹੋ ਚੁੱਕੀ ਹੈ ਅਤੇ ਤਿੰਨ ਭੈਣਾਂ ਦਾ ਅਕਲੌਤਾ ਭਰਾ ਸੀ ।ਮਿਰਤਕ ਨੌਜਵਾਨ ਦੀ ਮਾਤਾ ਨੇ ਦੱਸਿਆ ਕੇ ਉਸ ਦੇ ਉਸ ਦਾ ਇਕਲੌਤਾ 27 ਸਾਲਾ ਬੇਟਾ ਜਗਸੀਰ ਸਿੰਘ ਸਿੰਘ ਜੋ ਕੇ ਪਿਛਲੇ ਸਮੇਂ ਤੋਂ ਨਸ਼ੇ ਕਰਨ ਦਾ ਆਦਿ ਸੀ ਅਤੇ ਇਕ ਟਰੱਕ ਚਾਲਕ ਸੀ ਜਿਸ ਦੇ ਤਿੰਨ ਭੈਣਾਂ ਦਾ ਭਰਾ ਸੀ ਉਣਾ ਦੱਸਿਆ ਉਸ ਦੇ ਪਿਤਾ ਦੀ ਕਰੋਨਾ ਸਮੇ ਮੌਤ ਹੋ ਚੁਕੀ ਹੈ ਮੈਂ ਲੋਕਾਂ ਦੇ ਘਰਾਂ ਵਿਚ ਕੱਮ ਕਰਕੇ ਗੁਜਾਰਾ ਕਰਦੀ ਹਾਂ ਅਤੇ ਕਰਾਏ ਦੇ ਮਕਾਨ ਵਿਚ ਰਹਿ ਰਹੀ ਹਾਂ ਅਸੀਂ ਆਪਣੇ ਬੇਟੇ ਨੂੰ ਨਸ਼ਾ ਛੁਡਾਉਣ ਲਈ ਬੜੇ ਯਤਨ ਕੀਤੇ ਕੱਲ ਉਸ ਨੇ ਘਰ ਵਿਚ ਨਸ਼ੇ ਵਾਲਾ ਟੀਕਾ ਲਗਾਇਆ ਤੇ ਉਵਰ ਡੋਜ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ।ਊਨਾ ਦਸਿਆ ਕੇ ਪੁਲਿਸ ਦੀ ਖਜਲ ਖੁਵਾਰੀ ਤੋਂ ਬਚਣ ਲਈ ਸਾਨੂੰ ਬਿਨਾ ਪੁਲਿਸ ਕਾਰਵਾਈ ਕਰਾਏ ਸਸਕਾਰ ਕਰਨਾ ਪਿਆ
ਦੂਸਰੇ ਪਾਸੇ ਮਿਰਤਕ ਜਗਸੀਰ ਸਿੰਘ ਦੇ ਚਚੇਰੇ ਭਰਾ ਗੁਰਪਿਆਰ ਸਿੰਘ ਦਾ ਆਰੋਪ ਲਾਇਆ ਹੈ ਕੇ ਮਲੋਟ ਵਿਚ ਨਸ਼ਾ ਪੂਰੇ ਧੜੱਲੇ ਨਾਲ ਵਿਕ ਰਿਹਾ ਹੈ ਪਰ ਸਰਕਾਰ ਨੇ ਸਿਰਫ ਨਸ਼ਾ ਖਤਮ ਕਰਨ ਦਾ ਦਾਅਵਾ ਕੀਤਾ ਸੀ ਪਰ ਨਸ਼ਾ ਖ਼ਤਮ ਹੋਣ ਦੀ ਬਜਾਏ ਵੱਧ ਹੋਇਆ ਹੈ ਊਨਾ ਅਜੇ ਵੀ ਸਰਕਾਰ ਅਤੇ ਪੁਲਿਸ ਨੂੰ ਜਾਗਣ ਦੀ ਅਪੀਲ ਕੀਤੀ ਹੈ ਕੇ ਅੱਜ ਊਨਾ ਦਾ ਲੜਕਾ ਨਸ਼ੇ ਦੀ ਭੇਟ ਚੜਿਆ ਹੁਣ ਨਸ਼ੇ ਦੀ ਦਲ ਦਲ ਫਸੇ ਨੌਜਵਾਨਾਂ ਨੂੰ ਅਤੇ ਮਾਪਿਆਂ ਦੇ ਪੁੱਤਰਾਂ ਨੂੰ ਨਸ਼ਿਆਂ ਕਾਰਨ ਹੋ ਰਹੀਆਂ ਮੋੱਤਾ ਤੋਂ ਬਚਾਉਣ ਦੀ ਜਰੂਰਤ ਹੈ ।

Today Now News

RELATED ARTICLES
- Advertisment -

POPULAR POSTS