17.4 C
Chandigarh

TODAY NOW NEWS

Friday, March 20, 2026
HomeBREAKING NEWSਮੇਰੇ ਘਰ ਚਿੱਟਾ ਲੈਣ ਵਾਲੇ ਆਉਣਗੇ, ਗਾਂਜਾ ਪੀਣ ਵਾਲੇ ਵੀ ਆਉਣਗੇ, ਜਿਸ...

ਮੇਰੇ ਘਰ ਚਿੱਟਾ ਲੈਣ ਵਾਲੇ ਆਉਣਗੇ, ਗਾਂਜਾ ਪੀਣ ਵਾਲੇ ਵੀ ਆਉਣਗੇ, ਜਿਸ ਵਿਚ ਦਮ ਹੋਵੇ, ਰੋਕ ਕੇ ਦਿਖਾਵੇ…

ਮੋਗਾ : ‘ਮੇਰੇ ਘਰ ਚਿੱਟਾ ਲੈਣ ਵਾਲੇ ਆਉਣਗੇ, ਗਾਂਜਾ ਪੀਣ ਵਾਲੇ ਵੀ ਆਉਣਗੇ, ਜਿਸ ਵਿਚ ਦਮ ਹੋਵੇ, ਰੋਕ ਕੇ ਦਿਖਾਵੇ, ਮੈਨੂੰ ਭਗਵੰਤ ਮਾਨ ਦਾ ਵੀ ਕੋਈ ਡਰ ਨਾ ਅੱਜ ਹੈ, ਨਾ ਕੱਲ੍ਹ ਹੈ।’ ਚਿੱਟਾ ਵੇਚਣ ਤੋਂ ਰੋਕਣ ਵਾਲਿਆਂ ਨੂੰ ਖੁੱਲ੍ਹੇਆਮ ਫੋਨ ‘ਤੇ ਧਮਕੀ ਦੇਣ ਵਾਲੀ ਔਰਤ ਦਾ ਇਹ ਆਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਗਿ੍ਫਤਾਰ ਕਰ ਲਿਆ ਹੈ। ਗਿ੍ਫਤਾਰ ਕੀਤੀ ਗਈ ਔਰਤ ਦੀ ਪਛਾਣ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਦੀ ਵੀਰਪਾਲ ਕੌਰ ਉਰਫ ਵੀਰਾ ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਉਸ ਨੂੰ ਦੋ ਦਿਨ ਦੇ ਰਿਮਾਂਡ ‘ਤੇ ਲਿਆ ਹੈ।

ਪੁਲਿਸ ਸੂਤਰਾਂ ਅਨੁਸਾਰ ਮਾਰਚ ਮਹੀਨੇ ‘ਚ ਬਣਿਆ ਇਹ ਆਡੀਓ 10 ਮਈ ਤੋਂ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋਣਾ ਸ਼ੁਰੂ ਹੋਇਆ ਹੈ। ਇਸ ਆਡੀਓ ਨੂੰ ਵਾਇਰਲ ਹੋਣ ਤੋਂ ਬਾਅਦ ਬੁੱਧਵਾਰ ਨੂੰ ਪੁਲਿਸ ਨੇ ਉਕਤ ਔਰਤ ਦਾ ਪਤਾ ਲਗਾ ਕੇ ਉਸ ਨੂੰ ਗਿ੍ਫਤਾਰ ਕਰ ਲਿਆ।ਵਾਇਰਲ ਆਡੀਓ ਵਿਚ ਔਰਤ ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੀ ਹੈ ਕਿ ਉਸ ਨੂੰ ਪਰੇਸ਼ਾਨ ਕੀਤਾ ਗਿਆ ਤਾਂ ਉਹ ਸਭ ਦੀ ਪੋਲ ਖੋਲ੍ਹ ਦੇਵੇਗੀ। ਪਿੰਡ ਵਿਚ ਨਸ਼ਾ ਵੇਚਣ ਵਾਲਿਆਂ ਨੂੰ ਰੋਕਣ ਲਈ ਜੋ ਕਮੇਟੀ ਬਣੀ ਹੈ, ਉਸ ਕਮੇਟੀ ਵਾਲਿਆਂ ਨੇ ਪੋਸਤ ਦੀ ਬਿਜਾਈ ਕੀਤੀ ਹੈ, ਨਸ਼ਾ ਤਾਂ ਨਸ਼ਾ ਹੈ, ਚਿੱਟੇ ਦਾ ਹੋਵੇ ਜਾਂ ਫਿਰ ਚੂਰਾ ਪੋਸਤ ਦਾ।ਇਸ ਸਬੰਧੀ ਥਾਣਾ ਬਾਘਾਪੁਰਾਣਾ ਦੇ ਇੰਚਾਰਜ ਸਬ ਇੰਸਪੈਕਟਰ ਨੇ ਦੱਸਿਆ ਕਿ ਔਰਤ ਆਡੀਓ ਵਿਚ ਪੋਸਤ ਦੀ ਬਿਜਾਈ ਨੂੰ ਲੈ ਕੇ ਜਿਸ ਵਿਅਕਤੀ ਦੀ ਗੱਲ ਕਰ ਰਹੀ ਹੈ, ਉਹ ਕੇਵਲ ਸਿੰਘ ਸੀ। ਉਸ ਦੇ ਘਰ ਪੁਲਿਸ ਨੇ ਜਾਂਚ ਕੀਤੀ ਪਰ ਉਥੋਂ ਚੂਰਾ ਪੋਸਤ ਵੇਚਣ ਵਰਗੀ ਕੋਈ ਗੱਲ ਨਹੀਂ ਨਿਕਲੀ।

ਇਹ ਹੈ ਮਾਮਲਾ

ਸੂਬੇ ਵਿਚ ਸੱਤਾ ਤਬਦੀਲੀ ਤੋਂ ਬਾਅਦ ਥਾਣਾ ਬਾਘਾਪੁਰਾਣਾ ਦੇ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਵਿਚ ਆਮ ਆਦਮੀ ਪਾਰਟੀ ਨਾਲ ਸਬੰਧਤ ਕੁਝ ਲੋਕਾਂ ਨੇ ਇਕ ਕਮੇਟੀ ਬਣਾਈ ਸੀ। ਇਸ ਕਮੇਟੀ ਦਾ ਦਾਅਵਾ ਸੀ ਕਿ ਉਹ ਪਿੰਡ ਵਿਚ ਕਿਸੇ ਨੂੰ ਵੀ ਨਸ਼ਾ ਨਹੀਂ ਵੇਚਣ ਦੇਵੇਗੀ ਜੋ ਵੇਚੇਗਾ, ਉਸ ਨੂੰ ਪੁਲਿਸ ਕੋਲ ਗਿ੍ਫਤਾਰ ਕਰਵਾ ਦਿੱਤਾ ਜਾਵੇਗਾ। ਇਸੇ ਕਮੇਟੀ ਨੂੰ ਔਰਤ ਨੇ ਚੁਣੌਤੀ ਦਿੱਤੀ ਸੀ ਜਿਸ ਦਾ ਆਡੀਓ ਵਾਇਰਲ ਹੋ ਗਿਆ।ਇਕ ਮਈ ਤੋਂ ਹੁਣ ਤਕ

ਇਸ ਮਾਮਲੇ ਵਿਚ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਵੀਰਪਾਲ ਦਾ ਭਰਾ ਨਸ਼ਾ ਤਸਕਰੀ ਕਰਦਾ ਹੈ। ਪੁਲਿਸ ਉਸ ਦੀ ਗਿ੍ਫਤਾਰੀ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਕ ਮਈ ਤੋਂ ਹਾਲੇ ਤਕ ਨਸ਼ਾ ਤਸਕਰਾਂ ਵਿਰੁੱਧ 131 ਕੇਸ ਦਰਜ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 192 ਦੋਸ਼ੀਆਂ ਨੂੰ ਗਿ੍ਫਤਾਰ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਐੱਨਡੀਪੀਐੱਸ ਐਕਟ ਦੇ ਮਾਮਲਿਆਂ ਦੇ 13 ਭਗੌੜਿਆਂ ਨੂੰ ਗਿ੍ਫਤਾਰ ਕੀਤਾ ਗਿਆ ਹੈ। ਤਿੰਨ ਅਜਿਹੇ ਲੋਕਾਂ ਨੂੰ ਵੀ ਗਿ੍ਫਤਾਰ ਕੀਤਾ ਗਿਆ ਹੈ, ਜੋ ਪੈਰੋਲ ‘ਤੇ ਆਉਣ ਤੋਂ ਬਾਅਦ ਵਾਪਸ ਜੇਲ੍ਹ ਨਹੀਂ ਗਏ।

Today Now News

RELATED ARTICLES
- Advertisment -

POPULAR POSTS