ਡਾਕਟਰ ਅਮਲਾ ‘ਤੇ ਸ਼ਿਕਾਇਤਕਰਤਾ ਓਮਪ੍ਰਕਾਸ਼ ਤੋਂ 47000 ਰੁਪਏ ਲੈਣ ਦਾ ਦੋਸ਼ ਲਾਇਆ ਗਿਆ ਸੀ

ਮੋਗਾ (ਹਰਪਾਲ ਸਹਾਰਨ) : ਡਾ: ਨਰੇਸ਼ ਅਮਲਾ, ਮੋਗਾ ਦੇ ਸਰਕਾਰੀ ਹਸਪਤਾਲ ਦੇ ਕੋਵਿਡ -19 ਦੇ ਨੋਡਲ ਅਧਿਕਾਰੀ ਤੇ ਅਗਸਤ ਮਹੀਨੇ ਵਿੱਚ ਕ੍ਰੋਨਾ ਰਿਪੋਰਟ ਨੂੰ ਸਕਾਰਾਤਮਕ ਤੋਂ ਨਕਾਰਾਤਮਕ ਕਰਨ ਲਈ ਰਿਸ਼ਵਤ ਲੈਣ ਦਾ ਦੋਸ਼ ਲਾਇਆ ਗਿਆ ਸੀ। ਜਿਸਦੇ ਬਾਅਦ ਡੀ. ਸੀ. ਮੋਗਾ ਦੀ ਤਰਫ ਇਸਦੀ ਜਾਂਚ ਸਿਹਤ ਵਿਭਾਗ ਨੂੰ ਭੇਜ ਦਿੱਤੀ ਗਈ, ਲਗਭਗ 2 ਮਹੀਨਿਆਂ ਦੀ ਜਾਂਚ ਤੋਂ ਬਾਅਦ ਡਾ: ਨਰੇਸ਼ ਅਮਲਾ ਨੂੰ 7 ਦਿਨਾਂ ਦਾ ਨੋਟਿਸ ਦਿੰਦਿਆਂ ਆਪਣੀ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਜਿਸਦੀ ਪੁਸ਼ਟੀ ਮੋਗਾ ਦੇ ਸਿਵਲ ਸਰਜਨ ਡਾ: ਅਮਰਪ੍ਰੀਤ ਕੌਰ ਨੇ ਕੀਤੀ।
ਡਾ: ਮਹਿੰਦਰ ਪਾਲ ਸਿੰਘ ਲੂੰਬਾ ਨੇ ਕਿਹਾ ਕਿ ਨਰੇਸ਼ ਅਮਲਾ ਨੂੰ ਰਿਸ਼ਵਤ ਦੇਣ ਦੇ ਦੋਸ਼ ਹੇਠ ਕੱਢਿਆ ਗਿਆ ਹੈ, ਪਰ ਡਾ: ਨਰੇਸ਼ ਅਮਲਾ ਇਕੱਲੇ ਇਹ ਕੰਮ ਨਹੀਂ ਕਰ ਸਕਦੇ, ਇਸਦੇ ਪਿੱਛੇ ਹੋਰ ਵੀ ਕਰਮਚਾਰੀ ਹਨ ਜਿਨ੍ਹਾਂ ਨੇ ਨਰੇਸ਼ ਅਮਲਾ ਦੇ ਨਾਲ ਇਹ ਗੈਰਕਾਨੂੰਨੀ ਕੰਮ ਕੀਤਾ ਸੀ ਉਨ੍ਹਾਂ ਮੰਗ ਕੀਤੀ ਹੈ ਕਿ ਇਸ ਸਬੰਧ ਵਿੱਚ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਨੇ ਡਾ: ਨਰੇਸ਼ ਅਮਲਾ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ ਅਸੀਂ ਸਰਕਾਰ ਦੇ ਫੈਸਲੇ ਦੀ ਪ੍ਰਸ਼ੰਸਾ ਕਰਦੇ ਹਾਂ ।






