17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਘੰਰਸ਼ ਦਾ ਨਾਮ

ਸਘੰਰਸ਼ ਦਾ ਨਾਮ

ਆਕਾਲੀ ਦਲ ?

1919 ਵਿੱਚ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਜਿਸ ਨੂੰ ਸਾਡੇ ਵਡੇਰਿਆਂ ਨੇ ਖ਼ੂਨ ਪਸੀਨੇ ਨਾਲ ਇਕ ਬਾਬੇ ਬੌਹੜ ਵਾਂਗ ਸਿਰਜਿਆ ਉਨ੍ਹਾਂ ਯੋਧਿਆਂ ਨੇ ਕਈ ਲੜਾਈਆਂ ਲੜੀਆਂ ਸ਼ਹੀਦੀਆਂ ਦਿੱਤੀਆਂ ਤਾਂ ਪਾਰਟੀ ਨੂੰ ਸਿਖ਼ਰ ਤੇ ਪੁਜਦਾ ਕੀਤਾ
ਇਹ ਪੰਥ ਦੀ ਪਾਰਟੀ ਮੰਨੀ ਜਾਣ ਲੱਗੀ ।
ਫਿਰ ਇਸ ਵਿਚ ਕੁਝ ਐਸੇ ਕਿਰਦਾਰ ਵੜ ਗਏ ਜਿਨ੍ਹਾਂ ਨੇ ਪਾਰਟੀ ਨੂੰ ਆਪਣੀ ਨਿੱਜੀ ਜਾਇਦਾਦ ਸਮਝਣਾ ਸ਼ੁਰੂ ਕਰ ਦਿੱਤਾ
ਫਿਰ ਇਹ ਪਰਿਵਾਰ ਵਾਦ ਦਾ ਰੂਪ ਬਣ ਗਈ ।
ਹੁਣ ਇਸ ਵਿਚ ਜੁਝਾਰੂ ਯੋਧੇ ਸੀ ਪਰ ਕੁਰਸੀ ਜਾਂਦੀ ਵੇਖ ਉਹ ਵੀ ਚੁੱਪ ਚਾਪ ਤਮਾਸ਼ਾ ਵੇਖਦੇ ਰਹੇ ਅਤੇ ਸਰਦਾਰੀਆਂ ਭੋਗੀਆ।
ਫਿਰ ਆਇਆ 2015-16 ਦਾ ਸਮਾਂ ਪਤਾ ਨਹੀਂ ਕਿਸ ਪਾਪੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਵਾਈ ।ਹਰ ਪਾਸੇ ਧਰਨੇ ਸਿੱਖ ਧਰਮ ਲਈ ਸਭ ਤੋਂ ਭੈੜਾ ਸਮਾਂ ਆਇਆ ।
ਸੱਤਾ ਧਾਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਮੰਨੀ ਜਾਂਦੀ ਸੀ ਪਰ ਉਹ ਵੀ ਗੁਰੂ ਸਾਹਿਬ ਦੇ ਦੋਸ਼ੀ ਫੜਨ ਵਿਚ ਅਸਫਲ ਰਹੀ । ਸਿੱਖ ਸੰਗਤਾਂ ਤਾਂ ਇਹੋ ਇਲਜ਼ਾਮ ਲਾ ਰਹੀਆਂ ਸਨ ਕਿ ਇਹ ਸਭ ਕੁਝ ਆਕਾਲੀ ਦਲ ਦੀ ਮਿਲੀ ਭੁਗਤ ਏ ਚੰਗਾ ਤਾਂ ਇਹ ਹੁੰਦਾਂ ਪਾਰਟੀ ਲੀਡਰਸ਼ਿਪ ਆਪਣੇ ਹੱਥ ਬੇੜੀਆਂ ਨਾਲ ਬੰਨ੍ਹ ਕਿ ਸੰਗਤਾਂ ਦੇ ਸਨਮੁੱਖ ਹੋ ਕਿ ਕਹਿੰਦੇ ਕਿ ਸਾਡੇ ਰਾਜ ਵਿੱਚ ਇਹ ਗੁਨਾਹ ਹੋਇਆ ਏ ਸਿੱਖ ਸੰਗਤ ਖੁਦ ਫੈਸਲਾ ਕਰੇ ਕਿ ਅੱਗੇ ਕੀ ਕਾਰਵਾਈ ਕੀਤੀ ਜਾਵੇ।
ਪਰ ਸਤਾ ਦੇ ਲਾਲਚੀ ਲੋਕ ਇਥੇ ਵੀ ਸਿਆਸਤ ਕਰਨ ਤੋਂ ਬਾਜ਼ ਨਹੀਂ ਆਏ ਆਪਣੀ ਚੌਧਰ ਬਰਕਰਾਰ ਰੱਖਣ ਲਈ ਹਰ ਤਰ੍ਹਾਂ ਦੀ ਕੂਟ ਨੀਤੀ ਅਪਣਾਈ ਪਰ ਇੰਨਸਾਫ ਨਹੀਂ ਮਿਲਿਆ ।
ਇਸ ਘਟਨਾ ਨੇ ਅਕਾਲੀ ਦਲ ਦੇ ਵੱਡੇ ਵੱਡੇ ਦਿਗਜ ਖੋ ਲਏ। ਮੈ ਅਤੇ ਮੇਰਾ ਪਰਿਵਾਰ ਵੀ ਇਸ ਪਾਰਟੀ ਨੂੰ ਅਲਵਿਦਾ ਕਹਿ ਗਏ।
ਪਾਰਟੀ ਇਸ ਕਲੰਕ ਤੋਂ ਅੱਜ ਤੱਕ ਨਹੀਂ ਉਬਰ ਸਕੀ ।
ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਹਾਈ ਕੋਰਟ ਨੇ ਖਾਰਜ ਕੀਤੀ ਤਾਂ ਲੋਕ ਦੇ ਮਨਾਂ ਵਿਚ ਆਕਾਲੀ ਦਲ ਦੇ ਪ੍ਰਤੀ ਰੋਸ ਹੋਰ ਵੱਧ ਗਿਆ ਹੈ ।ਭਾਵੇਂ ਇਸ ਦਾ ਫਾਇਦਾ ਕਾਂਗਰਸ ਨੂੰ ਨਹੀਂ ਮਿਲੇਗਾ ਕਿਉਂ ਕਾਂਗਰਸ ਨੂੰ ਵੀ ਲੋਕ ਹੁਣ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾਉਣਾ ਦੀ ਦੌਸੀ ਮੰਨਣ ਲੱਗੇ ਹਨ ।ਪਤਾ ਨਹੀਂ ਕੌਣ ਦੋਸ਼ੀ ਹੈ ਪਰ ਸਿਆਸਤ ਖੂਬ ਹੋ ਰਹੀ ਹੈ ਕਹ ਪਾਰਟੀ ਇਸ ਤੇ ਸਿਆਸੀ ਰੋਟੀਆਂ ਸੇਕ ਰਹੀ ਏ ।ਕੀ ਹੋਵੇਗਾ ਪੰਜਾਬ ਦਾ ਭਵਿੱਖ ਇਹ ਸਮਾਂ ਦੱਸੇਗਾ ਤਦ ਤੱਕ ਜੁੜੇ ਰਹੋ ਮੇਰੇ ਨਾਲ ਸ਼ਾਇਦ ਕੁਝ ਚੰਗਾ ਪੜਨ ਨੂੰ ਦੇ ਦੇਵਾਂ। ਗੁਰਦਿਆਲ ਸਿੰਘ ਸੁਰਸਿੰਘ ਤਰਨਤਾਰਨ 9814123358
9779607720

Today Now News

RELATED ARTICLES
- Advertisment -

POPULAR POSTS