
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਰਿਹਾਇਸ਼ ਨੇੜੇ ਪਈ ਗੰਦਗੀ ਨੂੰ ਲੈ ਕੇ ਨਗਰ ਨਿਗਮ ਨੇ ਚਲਾਨ ਕੱਟਿਆ ਹੈ। ਮੁੱਖ ਮੰਤਰੀ ਦੀ ਕੋਠੀ ਦੇ ਪਿੱਛੇ ਕੋਠੀ ਨੰਬਰ ਸੱਤ ‘ਚ ਮੁੱਖ ਮੰਤਰੀ ਦੇ ਸੁਰੱਖਿਆ ਕਰਮੀ ਰਹਿੰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਦੋਨੋਂ ਪਾਸੇ ਗੰਦਗੀ ਪਈ ਹੋਣ ਦੀ ਵਜ੍ਹਾ ਕਰ ਕੇ ਨਗਰ ਨਿਗਮ ਚੰਡੀਗੜ੍ਹ ਵੱਲੋਂ ਅੱਜ ਸਵੇਰੇ 8.15 ਮਿੰਟ ਤੇ 10,000 ਰੁਪਏ ਦਾ ਚਲਾਨ ਕੱਟ ਦਿੱਤਾ ਗਿਆ ਹੈ।





