17.4 C
Chandigarh

TODAY NOW NEWS

Friday, March 20, 2026
HomeBREAKING NEWSਅੰਮ੍ਰਿਤਸਰ : ਪਾਕਿਸਤਾਨੀ ਮੁੰਡੇ ਦੇ ਪਿਆਰ ‘ਚ ਘਰੋਂ ਭੱਜ ਸਰਹੱਦ ਪਾਰ ਜਾ...

\ਅੰਮ੍ਰਿਤਸਰ : ਪਾਕਿਸਤਾਨੀ ਮੁੰਡੇ ਦੇ ਪਿਆਰ ‘ਚ ਘਰੋਂ ਭੱਜ ਸਰਹੱਦ ਪਾਰ ਜਾ ਰਹੀ MP ਦੀ ਕੁੜੀ ਗ੍ਰਿਫ਼ਤਾਰ

ਸੋਸ਼ਲ ਮੀਡੀਆ ‘ਤੇ ਦੋਸਤੀ ਤੋਂ ਬਾਅਦ ਆਪਣੇ ਪ੍ਰੇਮੀ ਨੂੰ ਮਿਲਣ ਪਾਕਿਸਤਾਨ ਜਾ ਰਹੀ ਇਕ ਕੁੜੀ ਨੂੰ ਪੰਜਾਬ ਪੁਲਿਸ ਨੇ ਅਟਾਰੀ ਬਾਰਡਰ ‘ਤੇ ਗ੍ਰਿਫਤਾਰ ਕੀਤਾ ਹੈ। 24 ਸਾਲਾ ਕੁੜੀ ਦਾ ਨਾਂ ਫਿਜ਼ਾ ਖਾਨ ਹੈ ਅਤੇ ਉਹ ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਕੁੜੀ ਕੋਲ ਪਾਕਿਸਤਾਨ ਜਾਣ ਦਾ ਵੀਜ਼ਾ ਵੀ ਸੀ ਪਰ ਉਸ ਦੇ ਪਾਕਿਸਤਾਨ ਜਾਣ ਤੋਂ ਪਹਿਲਾਂ ਉਸ ਦੇ ਨਾਂ ‘ਤੇ ਲੁੱਕ ਆਊਟ ਸਰਕੂਲਰ ਜਾਰੀ ਕਰ ਦਿੱਤਾ ਗਿਆ। ਕਸਟਮ ਵਿਭਾਗ ਅਤੇ ਬੀ.ਐੱਸ.ਐੱਫ. ਅਧਿਕਾਰੀਆਂ ਨੇ ਅਟਾਰੀ ਬਾਰਡਰ ’ਤੇ ਕੁੜੀ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਰੇਵਾ ਪੁਲਿਸ ਲੜਕੀ ਨੂੰ ਵਾਪਸ ਲੈਣ ਅੰਮ੍ਰਿਤਸਰ ਪਹੁੰਚ ਗਈ ਹੈ।

ਕੁੜੀ ਦੀ ਕਹਾਣੀ 14 ਜੂਨ ਤੋਂ ਸ਼ੁਰੂ ਹੋਈ, ਜਦੋਂ ਉਹ ਦਸਤਾਵੇਜ਼ ਅਤੇ ਪਾਸਪੋਰਟ ਲੈ ਕੇ ਘਰੋਂ ਭੱਜ ਗਈ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਰੇਵਾ ਕੋਤਵਾਲੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਕੁੜੀ ਦਾ ਪਾਸਪੋਰਟ ਵੀ ਗਾਇਬ ਸੀ, ਜਿਸ ਤੋਂ ਬਾਅਦ ਪਰਿਵਾਰ ਨੇ ਤੁਰੰਤ ਪੁਲਿਸ ਰਾਹੀਂ ਫਿਜ਼ਾ ਖਿਲਾਫ ਲੁੱਕ ਆਊਟ ਸਰਕੂਲਰ ਜਾਰੀ ਕਰਵਾਇਆ, ਤਾਂ ਜੋ ਉਹ ਵਿਦੇਸ਼ ਭੱਜ ਨਾ ਸਕੇ।ਪਰਿਵਾਰ ਵੱਲੋਂ ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਮਾਮਲਾ ਪ੍ਰੇਮ ਸਬੰਧਾਂ ਦਾ ਹੈ। ਸੋਸ਼ਲ ਮੀਡੀਆ ‘ਤੇ ਫਿਜ਼ਾ ਨੂੰ ਪਾਕਿਸਤਾਨੀ ਨੌਜਵਾਨ ਦਿਲਸ਼ਾਦ ਨਾਲ ਪਿਆਰ ਹੋ ਗਿਆ। ਦਿਲਸ਼ਾਦ ਦੇ ਕਹਿਣ ‘ਤੇ ਫਿਜ਼ਾ ਨੇ ਪਾਸਪੋਰਟ ਵੀ ਬਣਵਾ ਲਿਆ। ਕਈ ਵਾਰ ਉਸ ਨੇ ਆਪਣੇ ਪਰਿਵਾਰ ਨੂੰ ਪਾਕਿਸਤਾਨ ਜਾਣ ਬਾਰੇ ਵੀ ਦੱਸਿਆ ਸੀ। ਇੰਨਾ ਹੀ ਨਹੀਂ ਦਿਲਸ਼ਾਦ ਦੇ ਨਾਲ ਮਿਲ ਕੇ ਫਿਜ਼ਾ ਨੇ ਪਾਕਿਸਤਾਨ ਦਾ ਵੀਜ਼ਾ ਵੀ ਲਗਵਾ ਲਿਆ, ਪਰ ਜਦੋਂ ਉਹ ਘਰੋਂ ਭੱਜ ਗਈ ਤਾਂ ਪਰਿਵਾਰ ਵਾਲਿਆਂ ਨੂੰ ਮਾਮਲਾ ਸਮਝ ਆਇਆ।

ਪਰਿਵਾਰ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਫਿਜ਼ਾ ਵਿਦੇਸ਼ ਭੱਜ ਗਈ ਹੈ। ਘਰ ‘ਚੋਂ ਫਿਜ਼ਾ ਦਾ ਪਾਸਪੋਰਟ ਨਾ ਮਿਲਣ ‘ਤੇ ਪਰਿਵਾਰਕ ਮੈਂਬਰਾਂ ਨੇ ਫਿਜ਼ਾ ਖਿਲਾਫ ਲੁੱਕ ਆਊਟ ਸਰਕੂਲਰ ਜਾਰੀ ਕਰ ਦਿੱਤਾ। ਇਸ ਦੌਰਾਨ ਜਦੋਂ ਫਿਜ਼ਾ ਪਾਕਿਸਤਾਨ ਜਾਣ ਲਈ ਅਟਾਰੀ ਸਰਹੱਦ ‘ਤੇ ਪਹੁੰਚੀ ਤਾਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਉਸ ਨੂੰ ਫੜ ਲਿਆ। ਫਿਜ਼ਾ ਦੇ ਪਾਕਿਸਤਾਨ ਜਾਣ ਬਾਰੇ ਪੁਲਿਸ ਦੇ ਨਾਲ-ਨਾਲ ਉਸਦੇ ਪਰਿਵਾਰ ਨੂੰ ਵੀ ਸੂਚਿਤ ਕੀਤਾ ਗਿਆ।

ਸ਼ਨੀਵਾਰ ਸਵੇਰੇ ਰੇਵਾ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਅਧੀਨ ਪੈਂਦੇ ਥਾਣਾ ਘਰਿੰਡਾ ਪਹੁੰਚੀ, ਜਿੱਥੇ ਫਿਜ਼ਾ ਨੂੰ ਰੇਵਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਐੱਸ.ਐੱਚ.ਓ. ਘਰਿੰਡਾ ਕਰਮਪਾਲ ਸਿੰਘ ਨੇ ਦੱਸਿਆ ਕਿ ਫਿਜ਼ਾ ਨੂੰ ਰੇਵਾ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਹੁਣ ਉਹ ਉਸ ਦਾ ਟਰਾਂਜ਼ਿਟ ਰਿਮਾਂਡ ਲੈਣ ਲਈ ਐੱਸ.ਡੀ.ਐੱਮ.-2 ਕੋਲ ਜਾਣਗੇ, ਜਿੱਥੋਂ ਰਿਮਾਂਡ ਹਾਸਲ ਕਰਨ ਤੋਂ ਬਾਅਦ ਉਹ ਫਿਜ਼ਾ ਨਾਲ ਰੇਵਾ ਲਈ ਰਵਾਨਾ ਹੋਣਗੇ। ਫਿਜ਼ਾ ਰੇਵਾ ਦੇ ਇੱਕ ਨਿੱਜੀ ਸਕੂਲ ਵਿੱਚ ਅਧਿਆਪਕਾ ਹੈ। ਉਸ ਨੇ 2 ਮਹੀਨੇ ਪਹਿਲਾਂ ਆਪਣਾ ਪਾਸਪੋਰਟ ਬਣਵਾਇਆ ਸੀ। ਇਸ ਤੋਂ ਬਾਅਦ ਉਸ ਨੇ ਪਾਕਿਸਤਾਨ ਦਾ ਵੀਜ਼ਾ ਵੀ ਲੈ ਲਿਆ।

Today Now News

RELATED ARTICLES
- Advertisment -

POPULAR POSTS