ਕਲਯੁੱਗੀ ਮਾਂ ਦੇ ਸਨ ਉਸ ਦੇ ਜੇਠ ਦੇ ਮੁੰਡੇ ਨਾਲ ਨਾਜਾਇਜ਼ ਸਬੰਧ ।

ਤਰਨ ਤਾਰਨ (ਰਿੰਪਲ ਗੋਲਣ) : ਜਿਲ੍ਹਾ ਤਰਨਤਾਰਨ ਦੇ ਅਧੀਨ ਪੈਦੇ ਪਿੰਡ ਭਰੋਵਾਲ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸ਼੍ਹਾਮਣੇ ਆਇਆ । ਜਿੱਥੋਂ ਦੀ 13 ਸਾਲ ਮਾਸੂਮ ਸਿਮਰਨਜੀਤ ਕੌਰ ਅਤੇ ਉਸ ਦੇ ਚਾਚਾ ਚਾਚੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਤਕਰੀਬਨ ਪਿਛਲੇ 3 ਸਾਲ ਸਿਮਰਨਜੀਤ ਕੌਰ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਅਤੇ ਇਹ ਦੋਵੇਂ ਮਾਵਾ ਧੀਆਂ ਆਪਣੇ ਜੇਠ ਦੇ ਘਰ ਰਹਿ ਰਹੀਆ ਸਨ ਅਤੇ ਸਿਮਰਨਜੀਤ ਦੀ ਮਾ ਦੇ ਉਸ ਦੇ ਜੇਠ ਦੇ ਮੁੰਡੇ ਨਾਲ ਨਜਾਇਜ਼ ਸਬੰਧ ਬਣ ਗਏ ਅਤੇ ਫਿਰ ਇਹ ਦੀ ਕੁਲਯੁੱਗੀ ਮਾਂ ਆਪਣੀ ਹੀ ਧੀ ਦੇ ਨਜਾਇਜ਼ ਸਬੰਧ ਰਿਸਤੇ ਵਿਚ ਲੱਗਦੇ ਭਰਾ ਨਾਲ ਹੀ ਬਣਾਉਦੀ ਰਹੀ ਅਤੇ ਇਸ ਬਾਰੇ ਕਿਸੇ ਵੀ ਵਿਅਕਤੀ ਨੂੰ ਨਾ ਦੱਸਣ ਬਾਰੇ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆ ਦਿੰਦੇ ਰਹੇ । ਅਖੀਰ ਇਹ ਸਭ ਤੋ ਦੁੱਖੀ ਹੋ ਕੇ ਇਹ ਸਾਰੀ ਕਹਾਣੀ ਆਪਣੀ ਚਾਚਾ ਚਾਚੀ ਨੂੰ ਦੱਸ ਦਿੱਤੀ ਤੇ ਪੀੜਤ ਲੜਕੀ ਨੇ ਪ੍ਰਸ਼ਾਸਨ ਕੋਲ ਇੰਨਸਾਫ ਦੀ ਮੰਗ ਕੀਤੀ ਅਤੇ ਇਸ ਮੋਕੇ ਥਾਣਾ ਫਤਿਹਾਬਾਦ ਦੇ ਏ.ਐੱਸ.ਆਈ. ਅਮਰਬੀਰ ਸਿੰਘ ਕੋਲੋ ਜਾਣਕਾਰੀ ਲਈ ਤਾ ਉਹਣਾ ਕਿਹਾ ਕਿ ਪੀੜਤ ਲੜਕੀ ਵੱਲੋ ਦਰਖਾਸਤ ਦਿੱਤੀ ਗਈ ਹੈ ਮਾਮਲੇ ਦੀ ਤਫਤੀਸ਼ ਕਰ ਰਹੇ ਹਾਂ ।






