ਸੰਯੁਕਤ ਕਿਸਾਨ ਮੋਰਚਾ / ਰੇਲਵੇ ਸਟੇਸ਼ਨ ਤੇ ਲੱਗਾ ਕਿਸਾਨ ਮੋਰਚਾ ਅੱਜ 133 ਵੇ ਦਿਨ ਵੀ ਜਾਰੀ ਰਿਹਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) :ਰੇਲਵੇ ਸਟੇਸ਼ਨ ਤੇ ਲੱਗਾ ਕਿਸਾਨ ਮੋਰਚੇ ਦੇ 133 ਵੇ ਦਿਨ ਕਿਸਾਨਾਂ ਨੇ ਇਕੱਠੇ ਹੋ ਕੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ ਤੇ ਮੰਗ ਕੀਤੀ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਲਏ ਜਾਣ, ਐਮ. ਐੱਸ. ਪੀ. ਤੇ ਦੇਸ ਵਿਆਪੀ ਕਾਨੂੰਨ ਬਣਾਇਆ ਜਾਵੇ, ਜੇਲ੍ਹ ਵਿੱਚ ਬੰਦ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ ਤੇ ਝੂਠੇ ਪੁਲਿਸ ਕੇਸ ਖਾਰਜ ਕੀਤੇ ਜਾਣ । ਇਸ ਮੌਕੇ ਤੇ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਤੇਜ ਸਿੰਘ ਚਕੇਰੀਆਂ , ਬਾਬਾ ਬੋਹੜ ਸਿੰਘ , ਮੱਖਣ ਸਿੰਘ ਉੱਡਤ ਤੇ ਕ੍ਰਿਸ਼ਨ ਜੋਗਾ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਪ੍ਰਤੀ ਵਫ਼ਾਦਾਰੀ ਨਿਭਾਉਣ ਵਿੱਚ ਮਸਤ ਹੈ ਤੇ ਇਹ ਵਫ਼ਾਦਾਰੀ ਹੀ ਕਾਲੇ ਕਾਨੂੰਨਾਂ ਦੀ ਵਾਪਸੀ ਦੇ ਰਾਸਤੇ ਵਿੱਚ ਵੱਡੀ ਸਮੱਸਿਆ ਹੈ , ਉਹਨਾਂ ਕਿਹਾ ਕਿ ਦੇਸ਼ ਦਾ ਕਿਸਾਨ ਹੁਣ ਪਿੱਛੇ ਨਹੀਂ ਹਟੇਗਾ ਤੇ ਮੋਦੀ ਹਕੂਮਤ ਨੂੰ ਝੁਕਣਾ ਹੀ ਪਵੇਗਾ ਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣਗੀਆਂ ਤੇ ਦੇਸ਼ ਦੀ ਫਿਜਾ ਵਿੱਚ ਕਿਸਾਨੀ ਲਹਿਰ ਕ੍ਰਾਤੀਕਾਰੀ ਤਬਦੀਲੀ ਲੇ ਕੇ ਆਵੇਗੀ ।






