16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੇਂਦਰ ਦੀ ਮੋਦੀ ਸਰਕਾਰ ਵਲੋਂ ਨਗਰ ਪੰਚਾਇਤ ਹੰਡਿਆਇਆ ਦੇ ਵਿਕਾਸ ਤੇ ਲੋੜਵੰਦਾਂ...

ਕੇਂਦਰ ਦੀ ਮੋਦੀ ਸਰਕਾਰ ਵਲੋਂ ਨਗਰ ਪੰਚਾਇਤ ਹੰਡਿਆਇਆ ਦੇ ਵਿਕਾਸ ਤੇ ਲੋੜਵੰਦਾਂ 95 ਘਰਾਂ ਲਈ 2 ਕਰੋੜ 23 ਲੱਖ ਰੁਪਏ ਦੇ ਫੰਡ ਭੇਜੇ ਅਤੇ 50 ਕੇਸ ਵਿਚਾਰ ਅਧੀਨ ਹਨ

ਬਰਨਾਲਾ, 31,ਜੁਲਾਈ (ਕਰਨਪ੍ਰੀਤ ਧੰਦਰਾਲ ) : ਅਗਾਮੀ ਪੰਜਾਬ ਵਿਧਾਨ ਸਭਾ ਦੀਆਂ 2022 ਵਿੱਚ ਹੋਣ ਵਾਲੀਆਂ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਸੂਬੇ ਦੀਆਂ 117 ਸੀਟਾਂ ਤੇ ਆਪਣੇ ਬਲਬੂਤੇ ਉਮੀਦਵਾਰ ਖੜੇ ਕਰੇਗੀ ਤੇ ਵੱਡੇ ਪੱਧਰ ਤੇ ਜਿੱਤਾਂ ਦਰਜ਼ ਕਰਨਗੇ !ਭਾਰਤੀ ਜਨਤਾ ਪਾਰਟੀ ਵਲੋਂ ਵਿਕਾਸ ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਸੂਬੇ ਭਰ ਸਮੇਤ ਬਰਨਾਲਾ ਨਗਰ ਪੰਚਾਇਤ ਦੇ 95 ਘਰਾਂ ਲਈ 2 ਕਰੋੜ 23 ਲੱਖ ਰੁਪਏ ਦੇ ਫੰਡ ਭੇਜੇ ਹਨ,ਅਤੇ 50 ਕੇਸ ਵਿਚਾਰ ਅਧੀਨ ਹਨ ਜਿਹਨਾਂ ਸੰਬੰਧੀ ਕਾਗਜ਼ੀ ਕਾਰਵਾਈ ਪੂਰੀ ਹੋ ਚੁੱਕੀ ਹੈ ਜਲਦ ਹੀ ਹਨ ਨੂੰ ਸਹਾਇਤਾ ਰਾਸ਼ੀ ਜਾਰੀ ਕਾਰਵਾਈ ਜਾਵੇਗੀ ਉਹਨਾਂ ਕਿਹਾ ਕਿ ਕੱਚੇ ਘਰਾਂ ਦੀ ਮੁੜ ਉਸਾਰੀ ਲਈ ਇਹ ਰਾਸ਼ੀ ਜਾਰੀ ਕੀਤੀ ਗਈ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਜਿਲਾ ਪ੍ਰਧਾਨ ਬੀ ਜੇ ਪੀ ਗੁਰਮੀਤ ਸਿੰਘ ਬਾਵਾ ਹੰਢਿਆਇਆ ਨੇ ਪ੍ਰੈਸ ਦੇ ਨਾਂ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ

ਉਹਨਾਂ ਕਿਹਾ ਕਿ ਕੇਂਦਰ ਦੀਆਂ ਹੋਰ ਸਕੀਮਾਂ ਤਹਿਤ ਸ਼ਹਿਰ ਚ ਕੁੜੇ ਦੀ ਸਮੱਸਿਆ ਦੇ ਹੱਲ ਲਈ ਸਵੱਛ ਭਾਰਤ ਸਕੀਮ ਰਹਿਣ 5 ਲੱਖ ਟ੍ਰੈਕਟਰ ਟਰਾਲੀ ਲਈ ਦਿੱਤੇ ਜਿਸ ਨਾਲ ਕਮੇਟੀ ਦਾ ਲੱਖਾਂ ਰੁਪਏ ਦਾ ਫਾਇਦਾ ਹੋਵੇਗਾ ਇਸ ਤੋਂ ਇਲਾਵਾ ਕੰਡਮ ਹੋ ਚੁਕੀਆਂ ਹੱਥ ਰੇਹੜੀਆਂ ਦੀ ਜਗਾਹ ਨਵੇਂ ਖਰੀਦਣ ਲਈ ਕੇਂਦਰ ਦੀ ਮੋਦੀ ਸਰਕਾਰ ਨੇ 3 ਲੱਖ 71 ਹਜਾਰ, ਰੁਪਏ ਕਮੇਟੀ ਨੂੰ ਆ ਚੁੱਕੇ ਹਨ ਤੇ ਕਮੇਟੀ ਨਵੀਆਂ ਰੇਹੜੀਆਂ ਵੀ ਖਰੀਦ ਚੂਕੀ ਹੈ ਅਤੇ ਕੁੜੇ ਨੂੰ ਸ਼ਹਿਰ ਚੋਂ ਇੱਕਠਾ ਕਰਕੇ ਤੇ ਵੱਖ ਵੱਖ ਕਰਨ ਲਈ 10 ਲੱਖ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ ! ਇਸ ਤੋਂ ਇਲਾਵਾ ਹੋਰ ਵੀ ਕਰੋੜਾਂ ਰੁਪਏ ਦੇ ਫੰਡ ਭੇਜੇ ਜਾ ਰਹੇ ਹਨ !
ਵਿਧਾਨ ਸਭਾ ਹਲਕਾ ਬਰਨਾਲਾ,ਭਦੌੜ ਤੇ ਮਹਿਲ ਕਲਾਂ ਤੋਂ ਭਾਜਪਾ ਦੇ ਉਮੀਦਵਾਰ ਹੁਣੇ ਤੋਂ ਚੋਣ ਮੈਦਾਨ ਚ ਡਟ ਚੁੱਕੇ ਤੇ ਵੱਡੇ ਪੱਧਰ ਤੇ ਦੂਜਿਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਆਗੂ ਵਰਕਰ ਭਾਜਪਾ ਨਾਲ ਜੁੜਨਗੇ ਨੇ ਟਿਕਟਾਂ ਹਾਸਿਲ ਕਰਨ ਸੰਬੰਧੀ ਆਪਣੀਆਂ ਸਰਗਰਮੀਆਂ ਪੂਰੀ ਤਰ੍ਹਾਂ ਤੇਜ ਕਰ ਦਿੱਤੀਆਂ ਹਨ। ਕੇਂਦਰ ਤੇ ਕਿਸਾਨ ਦੇ ਚੱਲ ਰਹੇ ਮਾਮਲੇ ਸੰਬੰਧੀ ਗੁਰਮੀਤ ਹੰਡਿਆਇਆ ਨੇ ਕਿਹਾ ਕਿ ਇਹ ਮਸਲਾ ਐਡਾਂ ਨੀ ਜਿੱਡਾ ਚੌਧਰ ਦੇ ਕੁਜ਼ ਭੁੱਖਿਆਂ ਨੇ ਬਣਾ ਦਿੱਤਾ1 ਬਰਨਾਲਾ ਤੋਂ ਖੁਦ ਆਪਣੀ ਦਾਵੇਦਾਰੀ ਜਿਤਾਉਣ ਸੰਬੰਧੀ ਗੱਲ ਕਰਦਿਆਂ ਕਿਹਾ ਕਿ ਪਾਰਟੀ ਦੀਆਂ ਲੋਕਭਲਾਈ ਨੀਤੀਆਂ ਨੂੰ ਘਰ ਘਰ ਪਹੁੰਚਦਾ ਕਰਨਗੇ ਤੇ ਪਾਰਟੀ ਪ੍ਰਧਾਨ ਦੇ ਥਾਪੜੇ ਸਦਕਾ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ ਜਿਸ ਤਹਿਤ ਸਰਗਰਮੀਆਂ ਚ ਲੋਕ ਮਿਲਣੀਆਂ ਤੇ ਪਾਰਟੀ ਨੀਤੀਆਂ ਤੇ ਦਿਨ ਰਾਤ ਇਕ ਕੀਤਾ ਜਾ ਰਿਹਾ !

Today Now News

RELATED ARTICLES
- Advertisment -

POPULAR POSTS