ਦੀਆ ਮਿਰਜ਼ਾ ਦੇ ਵਿਆਹ ਵਿੱਚ ਹੋਏ ਇਸ ਅਨੋਖੇ ਕੰਮ ਦੀ ਸੋਸ਼ਲ ਮੀਡੀਆ ‘ਤੇ ਹੋ ਰਹੀ ਤਾਰੀਫ਼

ਨਵੀਂ ਦਿੱਲੀ (ਏਜੇਂਸੀ) : ਬਾਲੀਵੁੱਡ ਅਦਾਕਾਰ ਤੇ ਐਕਟੀਵਿਸਟ ਦੀਆ ਮਿਰਜ਼ਾ ਨੇ 15 ਫਰਵਰੀ ਨੂੰ ਬਿਜਨੈੱਸਮੈਨ ਵੈਭਵ ਰੇਖੀ ਨਾਲ ਹਿੰਦੂ ਰੀਤੀ ਰਿਵਾਜ਼ਾਂ ਨਾਲ ਸੱਤ ਫੇਰੇ ਲਏ, ਪਰ ਇਸ ਵਿਆਹ ‘ਚ ਦੀਆ ਨੇ ਇਕ ਅਜਿਹਾ ਕੰਮ ਕੀਤਾ ਜੋ ਬੇਹਦ ਅਨੋਖਾ ਹੈ। ਦੀਆ ਦੇ ਇਸ ਕਦਮ ਦੀ ਉਨ੍ਹਾਂ ਦੇ ਫੈਨਜ਼ ਬਹੁਤ ਤਾਰੀਫ਼ ਕਰ ਰਹੇ ਹਨ। ਦਰਅਸਲ, ਦੀਆ ਦੇ ਵਿਆਹ ਦੀਆਂ ਰਸਮਾਂ ਇਕ ਮਹਿਲਾ ਪੁਜਾਰੀ ਨੇ ਪੂਰੀਆਂ ਕਰਵਾਈਆਂ ਸੀ। ਜਿਨ੍ਹਾਂ ਨੂੰ ਵਿਆਹ ਦੀਆਂ ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ। ਜੇਕਰ ਬੁੱਧਵਾਰ ਨੂੰ ਦੀਆ ਨੇ ਬਕਾਇਦਾ ਉਨ੍ਹਾਂ ਦੀ ਜਾਣ-ਪਛਾਣ ਸੋਸ਼ਲ ਮੀਡੀਆ ਰਾਹੀਂ ਕਰਵਾਈ ਤੇ ਉਨ੍ਹਾਂ ਦਾ ਧੰਨਵਾਦ ਅਦਾ ਕੀਤਾ।






