ਜਥੇ ਦੀ ਅਗਵਾਈ ਝਨੀਰ ਬਲਾਕ ਦੇ ਆਗੂ ਪੰਜਾਬ ਸਿੰਘ ਅਕਲੀਆ ਤਲਵੰਡੀ ਕਰਨਗੇ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸਾਝੇ ਕਿਸਾਨ ਮੋਰਚੇ ਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ਦਿੱਲੀ ਚੱਲੋ ਸੰਘਰਸ਼ ਲਗਾਤਾਰ ਭਖਿਆ ਹੋਇਆ ਹੈ ਪਿਛਲੇ ਮਹੀਨੇ ਤੋਂ ਦਿੱਲੀ ਮੋਰਚਾ ਲਾਇਆ ਹੋਇਆ ਜਿਸ ਵਿਚ ਲੱਖਾਂ ਲੋਕ ਛੈ ਮਹੀਨੇ ਦਾ ਆਟਾ ਦਾਲ ਰਾਸ਼ਨ ਲੈ ਕੇ ਬੈਠੇ ਹੋਏ ਹਨ ਇਸੇ ਤਹਿਤ ਅੱਜ ਮਾਨਸਾ ਤੋਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਦੀ ਅਗਵਾਈ ਹੇਠ ਮਾਨਸਾ ਰੇਲਵੇ ਸਟੇਸ਼ਨ ਤੋਂ ਜਥੇਬੰਦੀ ਦੇ ਆਗੂ ਤੇ ਵਰਕਰਾਂ ਨੂੰ ਦਿੱਲੀ ਵਿਖੇ ਚੱਲ ਰਹੇ ਕਿਸਾਨਾਂ ਦੇ ਮੋਰਚੇ ਚੰ ਸ਼ਾਮਲ ਹੋਣ ਲਈ ਰਵਾਨਾ ਕਰਦੇ ਹੋਏ ਜਥੇ ਦੀ ਅਗਵਾਈ ਝਨੀਰ ਬਲਾਕ ਦੇ ਆਗੂ ਪੰਜਾਬ ਸਿੰਘ ਅਕਲੀਆ ਤਲਵੰਡੀ ਅਤੇ ਹੋਰ ਆਗੂ ਬਸੰਤ ਸਿੰਘ ਜੋਗਾ, ਕੇਵਲ ਸਿੰਘ ਹੀਰੇਵਾਲਾ, ਭਾਰੀ ਤਾਦਾਦ ਵਿੱਚ ਰਾਸ਼ਨ ਨਾਲ ਲੈ ਕੇ ਗਏ ਹਨ ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਚਿਰ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਵਾਪਸ ਪੰਜਾਬ ਵਿਚ ਪੈਰ ਨਹੀਂ ਪਾਵਾਂਗੇ





