ਐਨ.ਡੀ.ਏ ਅਕਾਲੀ ਦਲ ਨੇਂ ਹੀ ਬਣਾਇਆ ਸੀ ਤੇ ਖਤਮ ਵੀ ਅਕਾਲੀ ਦਲ ਕਰੇਗਾ ।

ਬਰਨਾਲਾ ( ਕਰਨਪਰੀਤ ਧੰਦਰਾਲ ) : ਮੋਦੀ ਸਰਕਾਰ ਵੱਲੋਂ ਕਿਸਾਨਾਂ ਦੇ ਖਿਲਾਫ ਭਾਵ ਕਿਸਾਨ ਵਿਰੋਧੀ ਪਾਸ ਕੀਤੇ ਗਏ ਆਰਡੀਨੈਂਸਾ ਦਾ ਇਕੱਲੇ ਕਿਸਾਨਾਂ ਨੂੰ ਹੀ ਨਹੀਂ ਹਰ ਵਿਅਕਤੀ ਨੂੰ ਨੁਕਸਾਨ ਉਠਾਉਣਾ ਪਵੇਗਾ । ਪਰ ਯੋਧੇ ਜਰਨੈਲਾਂ, ਕਿਸਾਨਾਂ ਦੇ ਮੌਢੇ ਨਾਲ ਮੋਢਾ ਜੋੜ ਕੇ ਦੇਸ਼ ਦੀ ਹਕੂਮਤ ਨੂੰ ਬਿੱਲ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਜਾਵੇਗਾ । ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 2017 ਚ ਝੂਠ ਬੋਲ ਕੇ ਸੱਤਾ ਪ੍ਰਾਪਤ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੱਤਰੀਆਂ ਦੀ ਹੋਈ ਮੀਟਿੰਗ ਦੀ ਗੱਲ ਬਾਹਰ ਕੱਢ ਦਿੰਦੇ ਤਾਂ ਅੱਜ ਇਹ ਬਿੱਲ ਪਾਸ ਨਾ ਹੁੰਦੇ । ਉਨ੍ਹਾਂ ਕਿਹਾ ਕਿ 2017 ਚ ਜਿੱਤਣ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਤੇ ਦੇਸ਼ ਜਿੱਤਣ ਲਈ ਰਾਹੁਲ ਗਾਂਧੀ ਵੱਲੋਂ ਪੇਸ਼ ਕੀਤੇ ਗਏ ਚੋਣ ਮੈਨੀਫੈਸਟੋ ਵਿੱਚ ਕਿਹਾ ਗਿਆ ਕਿ ਅਗਰ ਉਨ ਦੀ ਜਿੱਤ ਹੁੰਦੀ ਹੈ ਤਾਂ ਸਰਕਾਰੀ ਮੰਡੀਆਂ ਬੰਦ ਕਰਕੇ ਪ੍ਰਾਈਵੇਟ ਖਰੀਦ ਕਰ ਦਿੱਤੀ ਜਾਵੇਗੀ । ਇਹ ਹੈ ਕਾਂਗਰਸ ਦਾ ਅਸਲੀ ਚਿਹਰਾ ਜੋ ਉਜਾਗਰ ਹੋ ਚੁੱਕਿਆ ਹੈ, ਬਾਦਲ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਤੇ ਹਮਲਾ ਤੇ ਦਿੱਲੀ ਚ ਸਿੱਖਾਂ ਦੇ ਖੂਨ ਦੀ ਹੋਲੀ ਖੇਡਣ ਵਾਲੀ ਕਾਂਗਰਸ ਤੇ ਕਦੇ ਵੀ ਪੰਜਾਬ ਦੇ ਸਿੱਖ ਭਰੋਸਾ ਨਹੀਂ ਕਰਨਗੇ । ਅਸਤੀਫੇ ਦੇ ਸਬੰਧ ਚ ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਸੀ ਕਿ ਬਿੱਲਾਂ ਚ ਸੋਧ ਕਰਵਾਈ ਜਾ ਸਕੇ, ਪਰ ਨਾ ਬਿੱਲ ਬਣਾਉਣ ਸਮੇਂ ਤੇ ਨਾ ਬਾਅਦ ਚ ਕੋਈ ਗੱਲ ਸਾਡੀ ਸੁਣ ਗਈ, ਜਿਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਵੱਲੋਂ ਮੰਤਰੀ ਪਦ ਤੋਂ ਅਸਤੀਫਾ ਦੇ ਦਿੱਤਾ ਤੇ ਬਾਅਦ ਚ ਕੋਰ ਕਮੇਟੀ ਦੀ ਮੀਟਿੰਗ ਚ ਫੈਸਲਾ ਹੋਇਆ ਕਿ ਐੱਨ.ਡੀ.ਏ ਚੋਂ ਬਾਹਰ ਆਇਆ ਜਾਵੇ, ਜਿਸ ਤੋਂ ਬਾਅਦ ਅਕਾਲੀ ਦਲ ਨੇ ਐੱਨ. ਡੀ. ਏ. ਛੱਡਣ ਦਾ ਐਲਾਨ ਕਰ ਦਿੱਤਾ। ਅਕਾਲੀ ਪ੍ਰਧਾਨ ਨੇ ਕਿਹਾ ਕਿ ਕਿਸਾਨ ਵਿਰੋਧੀ ਬਿੱਲ ਲਿਆਉਣ ਵਾਲੀ ਭਾਜਪਾ ਨੂੰ ਆਉਣ ਵਾਲੇ ਸਮੇਂ ਚ ਭਾਰੀ ਨੁਕਸਾਨ ਉਠਾਉਣਾ ਪਵੇਗਾ ਕਿਉਂਕਿ ਹਰਿਆਣਾ ਚ ਵੀ ਸਰਕਾਰ ਦੇ ਖਿਲਾਫ ਕਿਸਾਨਾਂ ਚ ਪੂਰਾ ਗੁੱਸਾ ਪਾਇਆ ਜਾ ਰਿਹਾ ਹੈ ਤੇ ਕਿਸਾਨਾਂ ਦਾ ਇਹ ਪ੍ਰਦਰਸ਼ਨ ਹਰਿਆਣਾ ਦੀ ਭਾਜਪਾ ਸਰਕਾਰ ਦੀ ਕਿਸੇ ਵੀ ਸਮੇਂ ਬਲੀ ਲੈ ਸਕਦਾ ਹੈ। ਬਾਦਲ ਨੇ ਕਿਹਾ ਕਿ ਅਕਾਲੀ ਦਲ ਚ ਆਗੂ ਤੇ ਵਰਕਰ 90% ਕਿਸਾਨ ਹਨ ਤੇ ਉਹ ਕਿਸਾਨ ਦਾ ਦਰਦ ਸਮਝਦੇ ਹਨ, ਇਸ ਵਾਸਤੇ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਤੇ ਕਿਸਾਨਾਂ ਵਾਸਤੇ ਕੋਈ ਵੀ ਕੁਰਬਾਨੀ ਦਿੱਤੀ ਜਾ ਸਕਦੀ ਹੈ। ਸੁਖਦੇਵ ਸਿੰਘ ਢੀਂਡਸਾ ਵੱਲੋਂ ਭਾਜਪਾ ਨਾਲ ਹੱਥ ਮਿਲਾਉਣ ਤੇ ਦਿੱਤੇ ਬਿਆਨ ਤੇ ਉਨ੍ਹਾਂ ਕਿਹਾ ਕਿ ਢੀਂਡਸਾ ਜੀ ਨੂੰ ਕਿਤੇ ਵੀ ਕੋਈ ਪ੍ਰਾਪਤੀ ਨਹੀ ਹੋ ਸਕਦੀ ਚਾਹੇ ਭਾਜਪਾ ਨਾਲ ਹੱਥ ਮਿਲਾਈ ਜਾਣ ਚਾਹੇ ਕਾਂਗਰਸ ਦੀ ਬੋਲੀ, ਬੋਲੀ ਜਾਣ ਕਿਉਂਕਿ ਆਪਣੇ ਹੀ ਜਿਲੇ੍ਹ ਚ ਕੋਈ ਵੀ ਚੋਣ ਨਾ ਜਿੱਤਣ ਵਾਲੇ ਆਗੂ ਤੇ ਲੋਕ ਕਦੇ ਵੀ ਭਰੋਸਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ 1 ਅਕਤੂਬਰ ਨੂੰ ਕਿਸਾਨ ਮਾਰਚ ਤਿੰਨ ਜਗ੍ਹਾ ਤੋਂ ਸ਼ੂਰੂ ਕੀਤਾ ਜਾਵੇਗਾ, ਪਹਿਲਾਂ ਮਾਰਚ ਬਠਿੰਡਾ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਤੇ ਬਲਵਿੰਦਰ ਸਿੰਘ ਭੁੰਦੜ ਦੀ ਅਗਵਾਈ ਹੇਠ ਸ਼ੁਰੂ ਹੋਵੇਗਾ, ਦੂਜਾ ਮਾਰਚ ਅਨੰਦਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਡਾ. ਦਲਜੀਤ ਸਿੰਘ ਚੀਮਾਂ ਦੀ ਅਗਵਾਈ ਹੇਠ ਜਦ ਕਿ ਤੀਜਾ ਮਾਰਚ ਉਨ੍ਹਾਂ ਦੀ ਅਗਵਾਈ ਹੇਠ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਵੇਗਾ ਜਿਸ ਵਿੱਚ ਹਰੇਕ ਹਲਕੇ ਤੋਂ 400 ਦੇ ਕਰੀਬ ਕਾਰਾਂ ਦਾ ਕਾਫਲਾ ਸ਼ਾਮਿਲ ਹੋਣਾ ਚਾਹੀਦਾ ਹੈ ਤਾਂ ਕਿ ਕੇਂਦਰ ਹਕੂਮਤ ਨੂੰ ਜਗਾਇਆ ਜਾ ਸਕੇ। ਇਸ ਮੌਕੇ ਬਾਬਾ ਬਲਵੀਰ ਸਿੰਘ ਘੁੰਨਸ, ਕੁਲਵੰਤ ਸਿੰਘ ਕੀਤੂ, ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ, ਐਡਵੋਕੇਟ ਸਤਨਾਮ ਸਿੰਘ ਰਾਹੀ, ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ ਬਾਬਾ ਟੇਕ ਸਿੰਘ ਧਨੌਲਾ,ਐਡਵੋਕਟ ਵਿਸ਼ਾਲ ਸਰਮਾਂ ਕੌਂਸਲਰ ਸੋਨੀ ਯਾਗਲ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਸਾਬਕਾ ਨਗਰ ਕੌਂਸਲਰ ਪ੍ਰਧਾਨ ਸੰਜੀਵ ਕੁਮਾਰ ਸੋਰੀ ਤੇਪਰਮਜੀਤ ਸਿੰਘ ਢਿੱਲੋਂ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਪਰਮਜੀਤ ਸਿੰਘ ਖਾਲਸਾ ਤੇ ਬੀਬੀ ਜਸਵਿੰਦਰ ਕੌਰ ਠੁੱਲੇਵਾਲ, ਬੀਬੀ ਪਰਮਿੰਦਰ ਕੌਰ ਰੰਧਾਵਾ, ਬੀਬੀ ਬੇਅੰਤ ਕੌਰ ਬਾਠ ਬੀਹਲਾ, ਬੀਬੀ ਸੁਖਵਿੰਦਰ ਕੌਰ ਮਾਨ, ਬੀਬੀ ਪਰਮਜੀਤ ਕੌਰ ਕੱਟੂ ਜਸਵਿੰਦਰ ਕੌਰ ਸੇਰਗਿੱਲ ਆਦਿ ਆਗੂ ਹਜਾਰ ਸਨ ।





