16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਰੇਲਵੇ ਸਟੇਸ਼ਨ ਤੇ ਲੱਗਾ ਕਿਸਾਨ ਮੋਰਚਾ 55 ਵੇ ਦਿਨ ਜਾਰੀ ਰਿਹਾ

ਰੇਲਵੇ ਸਟੇਸ਼ਨ ਤੇ ਲੱਗਾ ਕਿਸਾਨ ਮੋਰਚਾ 55 ਵੇ ਦਿਨ ਜਾਰੀ ਰਿਹਾ

ਅੱਜ ਜਥੇਬੰਦੀਆਂ ਦੇ ਫ਼ੈਸਲੇ ਅਨੁਸਾਰ 11 ਸਾਥੀ ਧਰਨੇ ਵਿੱਚ ਬੈਠੇ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕਾਲੇ ਕਾਨੂੰਨਾਂ ਦੇ ਖਿਲਾਫ ਰੇਲਵੇ ਸਟੇਸ਼ਨ ਤੇ ਲੱਗਾ ਕਿਸਾਨ ਮੋਰਚਾ ਅੱਜ 55 ਵੇ ਦਿਨ ਵਿੱਚ ਦਖਲ ਹੋ ਗਿਆ , ਅੱਜ ਜਥੇਬੰਦੀਆਂ ਦੇ ਫ਼ੈਸਲੇ ਅਨੁਸਾਰ 11 ਸਾਥੀ ਧਰਨੇ ਵਿੱਚ ਬੈਠੇ , ਬਾਕੀ ਸਾਥੀ 26,27 ਨਵੰਬਰ ਦੇ ਦਿੱਲੀ ਪ੍ਰਦਰਸ਼ਨ ਦੀ ਤਿਆਰੀ ਵਿੱਚ ਜੁਟੇ ਹੋਏ ਹਨ । ਪ੍ਰੈਸ ਬਿਆਨ ਜਾਰੀ ਕਰਦਿਆਂ ਕੁਲਵਿੰਦਰ ਸਿੰਘ ਉੱਡਤ , ਬਲਵਿੰਦਰ ਸਿੰਘ ਖਿਆਲਾ , ਤੇਜ ਸਿੰਘ ਚਕੇਰੀਆਂ , ਨਛੱਤਰ ਸਿੰਘ ਖੀਵਾ , ਨਿਰਮਲ ਸਿੰਘ ਝੰਡੂਕੇ ਨੇ ਕਿਹਾ ਕਿ ਹਰਿਆਣਾ ਦੀ ਖੱਟਰ ਸਰਕਾਰ ਹਰਿਆਣਾ ਦੇ ਕਿਸਾਨ ਆਗੂਆ ਨੂੰ ਗ੍ਰਿਫਤਾਰ ਕਰਕੇ 26,27 ਦੇ ਦੇਸ਼ ਵਿਆਪੀ ਦਿੱਲੀ ਪ੍ਰਦਰਸ਼ਨ ਨੂੰ ਸਾਬੋਤਾਜ ਕਰਨ ਦੀਆਂ ਲੂੰਬੜ ਚਾਲਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ , ਉਹਨਾਂ ਨੇ ਕਿਹਾ ਕਿ ਇਕ ਪਾਸੇ ਸੰਘੀ ਕਿਸਾਨਾਂ ਨਾਲ ਗੱਲਬਾਤ ਕਰਨ ਤੇ ਕਿਸਾਨਾਂ ਨੂੰ ਦਿੱਲੀ ਨਾ ਆਉਣ ਦੀਆ ਅਪੀਲਾਂ ਕਰ ਰਹੇ ਹਨ ਤੇ ਦੂਜੇ ਪਾਸੇ ਗ੍ਰਿਫਤਾਰ ਕਰਨ ਦੀਆਂ ਹੋਸੀਆ ਕਾਰਵਾਈ ਕਰ ਰਹੇ ਹਨ । ਉਹਨਾਂ ਨੇ ਕਿਹਾ ਕਿ ਹਾਕਮ ਚਾਹੇ ਕੁਝ ਵੀ ਕਰ ਲੈਣ ਕਿਸਾਨ ਦਾ ਦਿੱਲੀ ਪ੍ਰਦਰਸ਼ਨ ਲਾਮਿਸਾਲ ਤੇ ਇਤਿਹਾਸਕ ਹੋਵੇਗਾ ਤੇ ਮੋਦੀ ਹਕੂਮਤ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦੇਵੇਗਾ ।

Today Now News

RELATED ARTICLES
- Advertisment -

POPULAR POSTS