ਮਾਨਸਾ 29 ਅਗਸਤ (ਗੁਰਜੰਟ ਸਿੰਘ ਬਾਜੇਵਾਲੀਆ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜਿਲਾ ਮਾਨਸਾ ਵਲੋਂ ਮੱਖਣ ਸਿੰਘ ਉੱਡਤ, ਹਰੀ ਸਿੰਘ ਸਹਾਰਨਾ ਦੀ ਅਗਵਾਈ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹੋ ਕੇ ਲੋਕ ਲਹਿਰ ਦੀ ਹਮਾਇਤ ਕੀਤੀ ।

ਜਮਹੂਰੀਅਤ ਨਾ ਦੀ ਕੋਈ ਚੀਜ਼ ਨਹੀਂ ਹੈ ਜਿਸ ਦੇ ਵਿਰੋਧ ਵਿੱਚ ਅੱਜ ਸਾਰੇ ਪੰਜਾਬ ਵਿੱਚ ਰੋਸ ਪਰਦਰਸ਼ਨ ਕੀਤੇ ਜਾ ਰਹੇ ਹਨ। ਇਥੇ ਤਾਂ ਹੱਕ ਸੱਚ ਦੀ ਆਵਾਜ਼ ਜਿਕਰਯੋਗ ਹੈ ਕਿ ਕੱਲ ਹਰਿਆਣਾ ਵਿੱਚ ਹੱਕ ਤੇ ਸੱਚ ਦੀ ਆਵਾਜ਼ ਉਠਾ ਰਹੇ ਕਿਸਾਨਾਂ ਤੇ ਅੰਨ੍ਹਾ ਤਸ਼ੱਦਦ ਕੀਤਾ, ਜਿਸ ਤੋਂ ਇਹ ਮਹਿਸੂਸ ਹੋ ਰਿਹਾ ਸੀ ਕਿ ਕਿਸਾਨ ਭਾਰਤ ਵਾਸੀ ਨਹੀਂ, ਇਹ ਕੋਈ ਵਿਦੇਸ਼ੀ ਲੋਕ ਹਨ। ਜਿਸ ਨੂੰ ਵੇਖ ਕੇ ਇਥੋਂ ਦੀ ਜਮਹੂਰੀਅਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਥੇ ਜਮਹੂਰੀਅਤ ਨਾ ਦੀ ਕੋਈ ਚੀਜ਼ ਨਹੀਂ ਹੈ। ਇਥੇ ਤਾਂ ਹੱਕ ਸੱਚ ਦੀ ਆਵਾਜ਼ ਉਠਾਉਣ ਨੂੰ ਜੁਰਮ ਸਮਝਿਆ ਜਾਂਦਾ ਹੈ। ਕਿਉਂਕਿ ਦੇਸ਼ ਦੇ ਕਿਸਾਨ ਤਿੰਨ ਖੇਤੀ ਵਿਰੋਧੀ ਬਿਲਾਂ ਨੂੰ ਵਾਪਸ ਲੈਣ ਲਈ ਅੰਦੋਲਨ ਕਰ ਰਹੇ ਹਨ। ਪਰ ਕਾਰਪੋਰੇਟਾਂ ਦੀ ਦਲਾਲ ਭਾਜਪਾ ਸਰਕਾਰ ਨੂੰ ਹੱਕ ਮੰਗਣ ਵਾਲੇ ਲੋਕ ਦੇਸ਼ ਵਿਰੋਧੀ ਦਿਸ ਰਹੇ ਹਨ। ਜੇਕਰ ਮੁਲਾਜ਼ਮ ਹੱਕ ਸੱਚ ਦੀ ਆਵਾਜ਼ ਉਠਾਉਦੇ ਹਨ ਤਾਂ ਉਨ੍ਹਾਂ ਨੂੰ ਹਰ ਰੋਜ਼ ਲਾਠੀਆਂ ਦੇ ਨਾਲ ਨਿਵਾਜਿਆ ਜਾਂਦਾ ਹੈ। ਪਰ ਲੋਕਾਂ ਦਾ ਸੰਘਰਸ਼ ਅੰਤਿਮ ਜਿਤ ਤੱਕ ਜਾਰੀ ਰਹੇਗਾ ਇਸ ਸਮੇਂ ਸਾਥੀ ਕਿਰਨਪਾਲ ਸੱਤਪਾਲ ਸਿੰਘ ਜਤਿੰਦਰ ਕੁਮਾਰ ਬੇਅੰਤ ਸਿੰਘ ਅਤੇ ਜਨਕ ਸਿੰਘ ਫਤਹਿਪੁਰ ਆਦਿ ਆਗੂ ਵੀ ਹਾਜ਼ਰ ਸਨ।





