17.1 C
Chandigarh

TODAY NOW NEWS

Friday, March 20, 2026
HomeBREAKING NEWSਸਾਂਝੀ ਛੱਤ ਵਿਕਾਸ ਟਰੱਸਟ ਖੰਨਾ ਇਕਾਈ ਗਰੀਬ ਬੱਚਿਆਂ ਨੂੰ ਪੜ੍ਹਾਉਣ ਲਈ ਅਰੰਭੇਗੀ...

ਸਾਂਝੀ ਛੱਤ ਵਿਕਾਸ ਟਰੱਸਟ ਖੰਨਾ ਇਕਾਈ ਗਰੀਬ ਬੱਚਿਆਂ ਨੂੰ ਪੜ੍ਹਾਉਣ ਲਈ ਅਰੰਭੇਗੀ ਵਿਸ਼ੇਸ ਜਾਗਰੂਕਤਾ ਮੁਹਿੰਮ
-ਆਂਗਣਵਾੜੀ ਦੇ ਬੱਚਿਆਂ ਦਿੱਤੀ ਸਟੇਸ਼ਟਨੀ, ਖਿਲੌਣੇ ਤੇ ਕੁਰਸੀਆਂ

ਖੰਨਾ, 9 ਮਈ (ਪਰਮਜੀਤ ਸਿੰਘ ਧੀਮਾਨ)- ਸਾਂਝੀ ਛੱਤ ਵਿਕਾਸ ਟਰੱਸਟ ਦੇਹਰਾਦੂਨ (ਉਤਰਾਖੰਡ) ਦੀ ਖੰਨਾ ਇਕਾਈ ਵੱਲੋਂ ਆਂਗਣਵਾਨੀ ਸੈਂਟਰ 01 ਅਤੇ 02 ਵਿਚ ਪਲੇਠਾ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਆਯੋਜਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੀ ਪ੍ਰਧਾਨ ਹਰਮੀਤ ਕੌਰ ਨੇ ਦੱਸਿਆ ਕਿ ਸੰਸਥਾ ਵੱਲੋਂ ਗਰੀਬ ਤਬਕੇ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਆਪਣੇ ਬੱਚਿਆਂ ਨੂੰ ਸਿਖਿਅਤ ਤੇ ਸਮਾਜ ਦਾ ਜਿੰਮੇਵਾਰ ਨਾਗਰਿਕ ਬਣਾਉਣ ਲਈ ਪੜ੍ਹਾਈ ਜ਼ਰੂਰ ਦਿਵਾਉਣ ਕਿਉਂਕਿ ਬੱਚੇ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਦੱਸਿਆ ਕਿ ਕੇਂਦਰ ਤੇ ਰਾਜ ਸਰਕਾਰ ਵੱਲੋਂ ਗਰੀਬ ਬੱਚਿਆਂ ਨੂੰ ਸਿਖਿਅਤ ਕਰਨ ਲਈ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾਂਦੇ ਹਨ ਤਾਂ ਬੱਚਿਆਂ ਦਾ ਭਵਿੱਖ ਸੰਵਰ ਸਕੇ। ਇਸ ਮੌਕੇ ਟਰੱਸਟ ਵੱਲੋਂ ਆਂਗਣਵਾੜੀ ਦੇ ਬੱਚਿਆਂ ਨੂੰ ਸਿਖਿਆ ਪ੍ਰਤੀ ਪ੍ਰੇਰਿਤ ਕਰਨ ਲਈ ਸਟੇਸ਼ਨਰੀ, ਖਿਲੌਣੇ ਅਤੇ ਕੁਰਸੀਆਂ ਆਦਿ ਦਿੱਤੀਆਂ ਗਈਆਂ। ਇਸ ਮੌਕੇ ਟਰੱਸਟੀ ਮਨਮੀਤ ਕੌਰ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਬੱਚਿਆਂ ਦੇ ਭਵਿੱਖ ਦਾ ਨਿਰਮਾਣ ਕਰਨ ਲਈ ਬੱਚਿਆਂ ਦੇ ਮਾਪਿਆਂ ਦਾ ਵੀ ਜਾਗਰੂਕ ਹੋਣ ਬਹੁਤ ਜ਼ਰੂਰੀ ਹੈ। ਇਸ ਲਈ ਸਾਂਝੀ ਛੱਤ ਵਿਕਾਸ ਟਰੱਸਟ ਵੱਲੋਂ ਵਿਸ਼ੇਸ਼ ਜਾਗਰੂੁਕਤਾ ਮੁਹਿੰਮ ਚਲਾਈ ਜਾਵੇਗੀ। ਜਿਸ ਲਈ ਆਂਗਣਵਾੜੀ ਸੈਂਟਰਾਂ ਤੇ ਹੋਰ ਸਲੱਮ ਇਲਾਕਿਆਂ ਵਿਚ ਝੁੰਗੀ ਝੌਪੜੀਆਂ ਵਿਚ ਰਹਿੰਦੇ ਲੋੜਵੰਦ ਲੋਕਾਂ ਨੂੰ ਜਾਗਰੁੂਕ ਕੀਤਾ ਜਾਵੇਗਾ। ਇਸ ਮੌਕੇ ਸੰਸਥਾ ਦੇ ਟਰੱਸਟੀ ਹਰਜੀਤ ਸਿੰਘ ਅਤੇ ਸੰਸਥਾ ਦੇ ਸੂਬਾਈ ਇੰਚਾਰਜ ਹਰਦੀਪ ਸਿੰਘ, ਆਂਗਣਵਾੜੀ ਵਰਕਰ ਆਸ਼ਾ ਸ਼ਰਮਾ, ਰੁਪਿੰਦਰ ਕੌਰ, ਲਵਲੀਨ ਕੌਰ, ਅੰਗਰੇਜ਼ ਸਿੰਘ, ਰਾਜਵਿੰਦਰ ਸਿੰਘ, ਹਰਪ੍ਰੀਤ ਸਿੰਘ, ਸੁਖਦੇਵ ਸਿੰਘ ਕਲਸੀ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS