17.1 C
Chandigarh

TODAY NOW NEWS

Friday, March 20, 2026
HomeWEIRD NEWSਕਲਯੁਗੀ ਪੁੱਤਰ ਨੇ ਮਾਂ ਨੂੰ ਘਰੋਂ ਕਢਿਆ : ਸੋਸ਼ਲ ਮੀਡੀਆ ਤੇ ਵੀਡੀਓ...

ਕਲਯੁਗੀ ਪੁੱਤਰ ਨੇ ਮਾਂ ਨੂੰ ਘਰੋਂ ਕਢਿਆ : ਸੋਸ਼ਲ ਮੀਡੀਆ ਤੇ ਵੀਡੀਓ ਰਹੀ ਮਾਤਾ ਨੇ ਦਸਿਆ ਆਪਣਾ ਦਰਦ

ਮੇਰੇ ਪੁੱਤਰਾਂ ਵੱਲੋਂ ਧੋਖੇ ਨਾਲ ਸਾਰੀ ਜ਼ਮੀਨ ਜਾਇਦਾਦ ਆਪਣੇ ਨਾਮ ਕਰਵਾ ਲਈ ਗਈ : ਪੀੜਿਤ ਬਜ਼ੁਰਗ ਮਾਤਾ.

ਗੁਰਦਾਸਪੁਰ (ਲੱਕੀ ਬਟਾਲਾ) : ਕਲਯੁੱਗ ਦਾ ਅਜਿਹਾ ਸਮਾਂ ਆ ਗਿਆ ਹੈ ਕਿ ਔਲਾਦ ਨੂੰ ਆਪਣੇ ਮਾਂ ਪਿਓ ਨਾਲੋਂ ਜ਼ਿਆਦਾ ਜਾਇਦਾਦ ਪਿਆਰੀ ਹੋ ਗਈ ਹੈ ਉਹੀ ਮਾਪੇ ਜੋ ਆਪਣੇ ਬੱਚਿਆਂ ਲਈ ਆਪਣੀ ਸਾਰੀ ਜ਼ਿੰਦਗੀ ਕੁਰਬਾਨ ਕਰ ਦਿੰਦੇ ਨੇ ਤੇ ਉਹੀ ਬੱਚੇ ਬੁਢਾਪੇ ਵਿੱਚ ਮਾਂ ਪਿਓ ਨੂੰ ਜਾਇਦਾਦ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਦਿੰਦੇ ਹਨ ਅਜਿਹਾ ਹੀ ਮਾਮਲਾ ਕਾਦੀਆਂ ਦੇ ਪਿੰਡ ਨਾਥਪੁਰਾ ਦਾ ਸਾਹਮਣੇ ਆਇਆ ਹੈ ਜਿਥੇ ਇਕ ਬਜ਼ੁਰਗ ਮਾਤਾ ਨੂੰ ਉਸ ਦੇ ਬੱਚਿਆਂ ਨੇ ਇਸ ਹੱਦ ਤੱਕ ਤੰਗ ਕਰ ਦਿੱਤਾ ਕਿ ਉਸ ਨੂੰ ਆਪਣਾ ਦੁੱਖ ਦੱਸਣ ਲਈ ਸੋਸ਼ਲ ਮੀਡੀਆ ਤੇ ਆਪਣੀ ਵੀਡੀਓ ਵਾਇਰਲ ਕਰਨੀ ਪਈ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਤਾ ਨੇ ਦੱਸਿਆ ਕਿ ਮੇਰੇ ਚਾਰ ਬੱਚੇ ਹਨ ਜਿਨ੍ਹਾਂ ਵਿੱਚ ਦੋ ਪੁੱਤਰ ਅਤੇ ਦੋ ਧੀਆਂ ਹਨ ਮੇਰੇ ਘਰ ਵਾਲੇ ਦੀ ਇਕ ਸਾਲ ਪਹਿਲਾਂ ਮੌਤ ਹੋ ਗਈ ਸੀ ਉਸ ਤੋਂ ਬਾਅਦ ਮੇਰੇ ਪੁੱਤਰਾਂ ਵੱਲੋਂ ਧੋਖੇ ਨਾਲ ਸਾਰੀ ਜ਼ਮੀਨ ਜਾਇਦਾਦ ਆਪਣੇ ਨਾਮ ਕਰਵਾ ਲਈ ਗਈ ਜਦੋਂ ਮੈਂ ਆਪਣੇ ਬੱਚਿਆਂ ਕੋਲੋਂ ਖਰਚਾ ਮੰਗਿਆ ਤਾਂ ਉਨ੍ਹਾਂ ਨੇ ਮੈਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਇਸੇ ਤੋਂ ਦੁਖੀ ਹੋ ਕੇ ਮੈਂ ਆਪਣੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਤਾਂ ਕਿ ਮੈਨੂੰ ਇਨਸਾਫ ਮਿਲ ਸਕੇ ਜਦੋਂ ਇਸ ਬਾਰੇ ਮਾਤਾ ਦੇ ਪੁੱਤਰ ਮਨਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਆਪਣੀ ਮਾਤਾ ਉਤੇ ਹੀ ਉਲਟ ਆਰੋਪ ਲਗਾਉਣੇ ਸ਼ੁਰੂ ਕਰ ਦਿੱਤੇ

Today Now News

RELATED ARTICLES
- Advertisment -

POPULAR POSTS