17.1 C
Chandigarh

TODAY NOW NEWS

Thursday, March 19, 2026
Homeਲਾਈਫ ਸਟਾਈਲਸੈਰ ਸਪਾਟਾਮਾਂ ਵੈਸ਼ਨੋ ਦੇਵੀ ਦੀ ਯਾਤਰਾ 16 ਅਗਸਤ ਤੋਂ ਫਿਰ ਸ਼ੁਰੂ, ਇਨ੍ਹਾਂ ਨਿਯਮਾਂ...

ਮਾਂ ਵੈਸ਼ਨੋ ਦੇਵੀ ਦੀ ਯਾਤਰਾ 16 ਅਗਸਤ ਤੋਂ ਫਿਰ ਸ਼ੁਰੂ, ਇਨ੍ਹਾਂ ਨਿਯਮਾਂ ਦੀ ਕਰਨੀ ਹੋਵੇਗੀ ਪਾਲਣਾ

ਨਵੀਂ ਦਿੱਲੀ, (ਏਜੰਸੀ) : ਕੋਰੋਨਾ ਦੇ ਸਖ਼ਤ ਨਿਯਮਾਂ ਨਾਲ ਵਿਸ਼ਵ ਪ੍ਰਸਿੱਧ ਸ਼੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ 16 ਅਗਸਤ ਨੂੰ ਫਿਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਫਿਲਹਾਲ, ਰੋਜ਼ਾਨਾ ਜ਼ਿਆਦਾਤਰ 5000 ਵੈਸ਼ਨੋ ਦੇਵੀ ਸ਼ਰਧਾਲੂ ਹੀ ਯਾਤਰਾ ‘ਤੇ ਜਾ ਸਕਣਗੇ। ਇਨ੍ਹਾਂ ‘ਚ ਦੂਜੇ ਸੂਬਿਆਂ ਤੋਂ ਜ਼ਿਆਦਾ 500 ਸ਼ਰਧਾਲੂ ਸ਼ਾਮਲ ਹੋ ਸਕਦੇ ਹਨ। ਮਾਤਾ ਦੇ ਭਵਨ ‘ਚ ਇਕ ਸਮੇਂ ‘ਚ 600 ਤੋਂ ਜ਼ਿਆਦਾ ਸ਼ਰਧਾਲੂਆਂ ਨੂੰ ਇਕੱਠਾ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।

ਪਹਿਲਾਂ ਟੈਸਟ ਹੋਵੇਗਾ, ਫਿਰ ਮਿਲੇਗੀ ਯਾਤਰਾ ਦੀ ਮਨਜ਼ੂਰੀ

ਮਾਤਾ ਵੈਸ਼ਨੋ ਦੇਵੀ ਲਈ ਉਨ੍ਹਾਂ ਸ਼ਰਧਾਲੂਆਂ ਨੂੰ ਹੀ ਯਾਤਰਾ ਕਰਨ ਦੀ ਇਜਾਜ਼ਤ ਹੋਵੇਗੀ, ਜਿਸ ਦਾ ਕੋਰੋਨਾ ਟੈਸਟ ਨੈਗੇਟਿਵ ਹੋਵੇਗਾ। ਨਾਲ ਹੀ ਭਗਤਾਂ ਨੂੰ ਕੰਬਲ ਜਾਂ ਚਾਦਰਾਂ ਲੈ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਨੂੰ ਦਰਸ਼ਨਾਂ ਤੋਂ ਬਾਅਦ ਭਵਨ ‘ਚ ਰਹਿਣ ਦੀ ਮਨਜ਼ੂਰੀ ਵੀ ਨਹੀਂ ਹੋਵੇਗੀ। ਜੰਮੂ ਕਸ਼ਮੀਰ ਦੇ ਰੈੱਡ ਜ਼ੋਨ ਵਾਲੇ ਜ਼ਿਲ੍ਹਿਆਂ ਤੋਂ ਆਉਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਕੋਵਿਡ ਟੈਸਟ ਕਰਾਉਣਾ ਜ਼ਰੂਰੀ ਹੋਵੇਗਾ।

ਇਹ ਦਿਸ਼ਾ ਨਿਰਦੇਸ਼ ਮੰਨਣੇ ਹੋਣਗੇ

 60 ਸਾਲ ਤੋਂ ਜ਼ਿਆਦਾ ਦੀ ਉਮਰ, ਗਰਭਵਤੀ ਮਹਿਲਾ ਤੇ 10 ਸਾਲ ਤੋਂ ਘੱਟ ਦੀ ਉਮਰ ਦੇ ਬੱਚੇ ਧਾਰਮਿਕ ਯਾਤਰਾ ‘ਤੇ ਨਹੀਂ ਜਾ ਸਕਣਗੇ।

– ਸ਼ਰਧਾਲੂਆਂ ਨੂੰ ਇਕ-ਦੂਜੇ ਤੋਂ 6 ਫੀਟ ਦੀ ਦੂਰੀ ਬਣਾਈ ਰੱਖਣੀ ਹੋਵੇਗੀ। ਮਾਸਕ ਪਾਉਣਾ ਜ਼ੂਰਰੀ ਹੋਵੇਗਾ।

 ਧਾਰਮਿਕ ਸਥਾਨਾਂ ‘ਚ ਉਹੀ ਜਾ ਸਕਣਗੇ, ਜਿਨ੍ਹਾਂ ‘ਚ ਕੋਰੋਨਾ ਦੇ ਕੋਈ ਲੱਛਣ ਨਹੀਂ ਹੋਣਗੇ।

– ਪ੍ਰਵੇਸ਼ ਕਰਨ ਤੋਂ ਪਹਿਲਾਂ ਹੱਥ-ਪੈਰ ਸਾਬੁਣ ਨਾਲ ਧੋਣੇ ਹੋਣਗੇ। ਇਹ ਸੁਵਿਧਾ ਸਬੰਧਿਤ ਸੰਗਠਨ ਉਪਲਬੱਧ ਕਰਵਾਉਣਗੇ।

– ਮੂਰਤੀਆਂ ਜਾਂ ਧਾਰਮਿਕ ਪਵਿੱਤਰ ਗ੍ਰੰਥਾਂ ਨੂੰ ਛੋਹਣ ਦੀ ਇਜਾਜ਼ਤ ਨਹੀਂ ਹੋਵੇਗੀ

।- ਅਗਲੇ ਆਦੇਸ਼ ਤਕ ਧਾਰਮਿਕ ਸਥਾਨਾਂ ‘ਚ ਵੱਡੇ ਸਮਾਰੋਹ ਨਹੀਂ ਕੀਤੇ ਜਾ ਸਕਣਗੇ

।- ਧਾਰਮਿਕ ਸਥਾਨਾਂ ਨੂੰ ਸਮੇਂ-ਸਮੇਂ ‘ਤੇ ਸੈਨੇਟਾਈਜ਼ ਕਰਨੀ ਹੋਵੇਗੀ।

– ਸਾਰੇ ਸ਼ਰਧਾਲੂਆਂ ਲਈ ਆਰੋਗਿਆ ਸੇਤੂ ਐਪ ਜ਼ਰੂਰੀ ਹੈ।

– ਲੰਗਰ ਦੀ ਮਨਜ਼ੂਰੀ ਪਰ ਸਰੀਰਕ ਦੂਰੀ ਨੂੰ ਸੁਨਿਸ਼ਚਿਤ ਬਣਾਉਣੀ ਹੋਵੇਗੀ।

Today Now News

RELATED ARTICLES
- Advertisment -

POPULAR POSTS