17.1 C
Chandigarh

TODAY NOW NEWS

Friday, March 20, 2026
HomeBREAKING NEWSਗਲਤੀ ਨਾਲ ਭਾਰਤ ਪਹੁੰਚਿਆ ਛੋਟਾ ਬੱਚਾ, ਜਵਾਨਾਂ ਨੇ ਪਰਿਵਾਰ ਨਾਲ ਮਿਲਾਇਆ ਵਿਛੜਿਆ...

ਗਲਤੀ ਨਾਲ ਭਾਰਤ ਪਹੁੰਚਿਆ ਛੋਟਾ ਬੱਚਾ, ਜਵਾਨਾਂ ਨੇ ਪਰਿਵਾਰ ਨਾਲ ਮਿਲਾਇਆ ਵਿਛੜਿਆ ਬੱਚਾ

ਫਿਰੋਜ਼ਪੁਰ: ਪੰਜਾਬ ਦਾ ਬਹੁਤਾ ਇਲਾਕਾ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ ਤੇ ਇਸ ਕਾਰਨ ਬਹੁਤ ਸਾਰੇ ਪਾਕਿਸਾਤਨੀ ਗਲਤੀ ਨਾਲ ਭਾਰਤ ਪੰਜਾਬ ਦੀ ਹੱਦ ਵਿੱਚ ਐਂਟਰ ਹੋ ਜਾਂਦੇ ਹਨ। ਉਥੇ ਹੀ ਦੇਰ ਰਾਤ ਇੱਕ ਪਾਕਿਸਤਾਨੀ ਬੱਚਾ ਵੀ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਭਾਰਤ ਵਿੱਚ ਦਾਖਲ ਹੋ ਗਿਆ। ਬੱਚੇ ਦੀ ਉਮਰ ਕਰੀਬ 3 ਸਾਲ ਦੱਸੀ ਜਾ ਰਹੀ ਹੈ ਦੱਸ ਦਈਏ ਕਿ ਜਦੋਂ ਇਹ ਬੱਚਾ ਭਾਰਤ ਦੀ ਹੱਦ ਵਿੱਚ ਐਂਟਰੀ ਕਰ ਗਿਆ ਤਾਂ ਡਿਊਟੀ ‘ਤੇ ਚੌਕਸ ਬਾਰਡਰ ਗਾਰਡਾਂ ਨੇ ਬੱਚੇ ਦੀ ਹਰਕਤ ਵੇਖੀ ਅਤੇ ਉਸ ਨੂੰ ਅੱਗੇ ਆਉਣ ਦਿੱਤਾ। ਜਦੋਂ ਬੱਚਾ ਅੱਗੇ ਆਇਆ ਤਾਂ ਡਿਊਟੀ ’ਤੇ ਤੈਨਾਤ ਗਾਰਡਾਂ ਨੇ ਬੱਚੇ ਨੂੰ ਚੁੱਕ ਲਿਆ ਤੇ ਸੁਰੱਖਿਆ ਜਗ੍ਹਾ ’ਤੇ ਲੈ ਗਏ। ਬੱਚਾ ਛੋਟਾ ਹੋਣ ਕਾਰਨ ਆਪਣਾ ਨਾਂ ਜਾਂ ਪਤਾ ਨਹੀਂ ਦੱਸ ਸਕਿਆ, ਉਸ ਦੇ ਮੂੰਹ ਵਿੱਚੋਂ ਸਿਰਫ਼ ਪਾਪਾ ਸ਼ਬਦ ਹੀ ਨਿਕਲ ਰਿਹਾ ਸੀ ਤੇ ਉਹ ਬਹੁਤ ਡਰਿਆ ਹੋਇਆ ਸੀ। ਸਰਹੱਦੀ ਗਾਰਡਾਂ ਨੇ ਉਸ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ। ਉਥੇ ਹੀ ਬਿਨਾਂ ਦੇਰੀ ਕਰਦੇ ਹੋਏ ਭਾਰਤੀ ਜਵਾਨਾਂ ਨੇ ਪਾਕਿਸਤਾਨੀ ਰੇਂਜਰ ਨਾਲ ਸਬੰਧ ਸਥਾਪਿਤ ਕੀਤਾ ਅਤੇ ਇੱਕ ਵਿਛੜੇ ਬੱਚੇ ਨੂੰ ਉਸਦੇ ਪਰਿਵਾਰ ਨਾਲ ਮਿਲਾਇਆ।

Today Now News

RELATED ARTICLES
- Advertisment -

POPULAR POSTS