17.4 C
Chandigarh

TODAY NOW NEWS

Friday, March 20, 2026
Homeਪੰਜਾਬਅੰਮ੍ਰਿਤਸਰਦੋ ਧਿਰਾਂ ਵਿਚਕਾਰ ਪਿੰਡ ਚੀਮਾ ਦੀ ਗਊਸ਼ਾਲਾ 'ਚ ਵਾਪਰੀ ਫਾਇਰਿੰਗ ਦੀ ਘਟਨਾ

ਦੋ ਧਿਰਾਂ ਵਿਚਕਾਰ ਪਿੰਡ ਚੀਮਾ ਦੀ ਗਊਸ਼ਾਲਾ ‘ਚ ਵਾਪਰੀ ਫਾਇਰਿੰਗ ਦੀ ਘਟਨਾ

ਦੋ ਧਿਰਾਂ ਦੇ ਡੇਢ ਦਰਜਨ ਲੋਕਾਂ ਖਿਲਾਫ ਕੇਸ ਦਰਜ

ਅੰਮ੍ਰਿਤਸਰ (ਬਿਊਰੋ) : ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕੇ ਏਐੱਸਆਈ ਨਰਿੰਦਰ ਸਿੰਘ ਆਧਾਰਿਤ ਪੁਲਿਸ ਪਾਰਟੀ ਇਲਾਕੇ ਵਿਚ ਗਸ਼ਤ ਕਰ ਰਹੀ ਸੀ। ਜਿਸ ਦੌਰਾਨ ਸੂਚਨਾ ਮਿਲੀ ਕਿ ਪਿੰਡ ਚੀਮਾ ਦੀ ਗਊਸ਼ਾਲਾ ਵਿਖੇ ਮੁਨੀਸ਼ ਕੁਮਾਰ ਮੋਨੂੰ ਚੀਮਾ ਧਿਰ ਅਤੇ ਬਾਬਾ ਦਿਲਬਾਗ ਸਿੰਘ ਧਿਰ ਦਰਮਿਆਨ ਝਗੜਾ ਹੋ ਰਿਹਾ ਹੈ ਅਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਜਿਸ ‘ਤੇ ਕਾਰਵਾਈ ਕਰਦਿਆਂ ਇਕ ਧਿਰ ਦੇ ਮੁਨੀਸ਼ ਕੁਮਾਰ ਮੋਨੂੰ ਚੀਮਾ ਪੁੱਤਰ ਪ੍ਰਸ਼ੋਤਮ ਲਾਲ, ਹੰਸਪਾਲ ਸਿੰਘ ਪੁੱਤਰ ਤਰਸੇਮ ਸਿੰਘ, ਮਲਕੀਤ ਸਿੰਘ ਸਾਬਕਾ ਸਰਪੰਚ ਚੀਮਾ ਖੁਰਦ ਤੇ ਦੂਸਰੀ ਧਿਰ ਦੇ ਬਾਬਾ ਦਿਲਬਾਗ ਸਿੰਘ, ਸਾਹਿਬ ਸਿੰਘ ਪੁੱਤਰ ਦਾਰਾ ਸਿੰਘ ਅਤੇ ਗੁਰਵਿੰਦਰ ਸਿੰਘ ਸਮੇਤ ਇਕ ਦਰਜਨ ਅਣਪਛਾਤੇ ਲੋਕਾਂ ਦੇ ਖਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਥਾਣਾ ਸਰਾਏ ਅਮਾਨਤ ਖਾਂ ‘ਚ ਕੇਸ ਦਰਜ ਕੀਤਾ ਗਿਆ ਹੈ।

Today Now News

RELATED ARTICLES
- Advertisment -

POPULAR POSTS