16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਾਨਯੋਗ ਸ੍ਰੀਮਤੀ ਡੀ. ਸੁਡਰਵਿਲੀ ਆਈ.ਪੀ.ਐਸ ਜੀ ਵੱਲੋਂ ਕੀਤੀ ਗਈ ਇੰਟਰ ਸਟੇਟ ਨਾਕਿਆ...

ਮਾਨਯੋਗ ਸ੍ਰੀਮਤੀ ਡੀ. ਸੁਡਰਵਿਲੀ ਆਈ.ਪੀ.ਐਸ ਜੀ ਵੱਲੋਂ ਕੀਤੀ ਗਈ ਇੰਟਰ ਸਟੇਟ ਨਾਕਿਆ ਦੀ ਚੈਕਿੰਗ ।

ਪੰਜਾਬ ਸਰਕਾਰ ਦੀਆਂ ਹਦਾਇਤਾ ਦੀ ਪਾਲਣਾ ਕਰਨ ਦੀ ਕੀਤੀ ਅਪੀਲ ਅਤੇ ਨਾਕਿਆ ਤੇ ਡਿਊਟੀ ਦੌਰਾਨ ਸਾਵਧਾਨੀ ਵਰਤਨ ਦੀ ਕੀਤੀ ਹਦਾਇਤ ।

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਮਾਨਯੋਗ ਸ੍ਰੀਮਤੀ ਡੀ. ਸੁਡਰਵਿਲੀ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ 11 ਇੰਟਰ ਸਟੇਟ ਨਾਕਿਆ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਨਾਕਿਆ ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਨਾਕਿਆ ਤੇ ਪੰਜਾਬ ਤੋਂ ਅੰਦਰ ਬਾਹਰ ਜਾਣ ਲੱਗਿਆ ਪੂਰੀ ਸਖਤੀ ਨਾਲ ਚੈਕਿੰਗ ਕੀਤੀ ਜਾਵੇ ਵਹੀਕਲਾਂ ਦੇ ਕਾਗਜਾਤ ਚੈੱਕ ਕਰਨ ਦੇ ਨਾਲ ਨਾਲ ਪੰਜਾਬ ਸਰਕਾਰ ਦੀਆਂ ਨਿਯਮਾਂ ਅਨੁਸਾਰ ਚਾਰ ਪਹੀਆ ਵਾਹਣ ਵਿੱਚ ਡਰਾਇਵਰ ਸਮੇਤ 3 ਵਿਅਕਤੀ ਸਵਾਰ ਹੋਣੇ ਚਾਹੀਦੇ ਹਨ ਅਤੇ ਪੰਜਾਬ ਅੰਦਰ ਆਉਣ ਵਾਲੇ ਵਿਅਕਤੀਆਂ ਦੇ ਮੋਬਾਇਲ ਤੇ ਕੋਵਾ ਐਪ ਰਾਹੀ ਈ-ਰਜਿਸਟਰੇਸ਼ਨ ਜਰੂਰ ਕੀਤੀ ਹੋਵੇ। ਐਸ.ਐਸ.ਪੀ ਜੀ ਨੇ ਕਿਹਾ ਕਿ ਨਾਕਿਆ ਤੇ ਤਾਇਨਾਤ ਪੁੁਲਿਸ ਦੀ ਸਿਹਤ ਦਾ ਖਿਆਲ ਰੱਖਿਆਂ ਜਾ ਰਿਹਾ ਹੈ। ਉਨ੍ਹਾਂ ਪੁਲਿਸ ਮੁਲਾਜ਼ਮਾਂ ਵਾਸਤੇ ਸੇਨੈਟਾਇਜ਼ਰ, ਮਾਸਕ ਅਤੇ ਐਨਰਜੀ ਬੂਸਟਰ ਦਵਾਈਆਂ ਹਰ ਹਫਤੇ ਭੇਜੀਆ ਜਾ ਰਹੀਆ ਹਨ। ਉਨ੍ਹਾਂ ਕਿਹਾ ਕਿ ਥੋੜ੍ਹੇ ਥੋੜੇ ਸਮੇਂ ਬਾਅਦ ਨਾਕੇ ਤੇ ਤਾਇਨਾਤ ਪੁਲਿਸ ਮੁਲਾਜਮਾਂ ਦਾ ਸਿਹਤ ਵਿਭਾਗ ਦੀ ਟੀਮ ਨਾਲ ਮਿਲ ਕੇ ਮੈਡੀਕਲ ਚੈੱਕ ਐਪ ਵੀ ਕਰਵਾਇਆ ਜਾ ਰਿਹਾ ਹੈ।

ਐਸ.ਐਸ.ਪੀ ਜੀ ਨੇ ਕਿਹਾ ਕਿ ਇੰਟਰ ਸਟੇਟ ਨਾਕਿਆਂ ਤੇ ਨਜ਼ਰ ਰੱਖਣ ਲਈ ਹਰ ਨਾਕੇ ਤੇ ਕੈਮਰੇ ਲਗਾਏ ਗਏ ਹਨ ਅਤੇ ਇਨ੍ਹਾਂ ਕੈਮਰਿਆਂ ਰਾਂਹੀ ਮੈਂ ਖੁਦ ਇਨ੍ਹਾਂ ਨਾਕਿਆ ਤੇ ਨਜ਼ਰ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਨਾਕਿਆ ਤੇ ਤਾਇਨਾਤ ਪੁਲਿਸ ਮੁਲਾਜਮਾਂ ਨੂੰ ਹਦਾਇਤ ਕੀਤੀ ਹੈ, ਕਿ ਕਰੋਨਾ ਵਾਇਰਸ ਦੇ ਮੱਦੇਨਜ਼ਰ ਕਿਸੇ ਵੀ ਵਹੀਕਲ ਦੀ ਚੈਕਿੰਗ ਦੌਰਾਨ ਮਾਸਕ ਜਰੂਰ ਪਹਿਣ ਕੇ ਰੱਖੋ ਅਤੇ ਵਹੀਕਲ ਦੇ ਕਾਗਜਾਤ ਚੈੱਕ ਕਰਦੇ ਸਮੇਂ ਦਸਤਾਨਿਆ ਦੀ ਵਰਤੋਂ ਜਰੂਰ ਕੀਤੀ ਜਾਵੇ। ਉਨਾਂ੍ਹ ਪੁਲਿਸ ਮੁਲਾਜਮਾਂ ਨੂੰ ਕਿਹਾ ਗਿਆ ਹੈ ਕਿ ਚੈਕਿੰਗ ਦੌਰਾਨ ਦੂਸਰਿਆ ਤੋਂ 2 ਮੀਟਰ ਦੀ ਸਰੀਰਕ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਆਪਣੇ ਹੱਥਾਂ ਨੂੰ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਸੈਨੇਟਾਇਜ਼ਰ ਨਾਲ ਸਾਫ ਜਰੂਰ ਕੀਤਾ ਜਾਵੇ।ਇਸ ਮੌਕੇ ਸ.ਭੁਪਿੰਦਰ ਸਿੰਘ ਡੀ.ਐਸ.ਪੀ ਮਲੋਟ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS