17.4 C
Chandigarh

TODAY NOW NEWS

Friday, March 20, 2026
HomeBREAKING NEWSਕਸੂਰ ਸ਼ਹਿਰ ਦਾ ਨਾਮ ਅਰਬੀ ਲ਼ਫਜ ਕਸਰ ਤੋਂ ਪਿਆ। ਕਸਰ ਦਾ ਮਤਲਬ...

ਕਸੂਰ ਸ਼ਹਿਰ ਦਾ ਨਾਮ ਅਰਬੀ ਲ਼ਫਜ ਕਸਰ ਤੋਂ ਪਿਆ। ਕਸਰ ਦਾ ਮਤਲਬ ਮਹਿਲ ਹੁੰਦਾ ਹੈ। ਕਸੂਰ ਸ਼ਹਿਰ ਨੂੰ ਸਭ ਤੋਂ ਪਹਿਲਾਂ ਪਠਾਣਾਂ ਨੇ ਆਬਾਦ ਕੀਤਾ। ਉਹਨਾਂ ਨੇ ਇੱਥੇ ਆਪਣੇ ਪਰਿਵਾਰਾਂ ਲਈ ਅਲੱਗ ਅਲੱਗ ਮਹਿਲ ਬਣਵਾਏ।

ਕਸੂਰ ਇੱਕ ਅੰਦਾਜ਼ੇ ਅਨੁਸਾਰ ਪਹਿਲੀ ਸਦੀ ਵਿੱਚ ਇੱਕ ਵੱਡਾ ਕਸਬਾ ਬਣ ਚੁੱਕਿਆ ਸੀ। 533ਈ.ਵਿੱਚ ਇੱਥੇ ਪਠਾਣਾਂ ਨੇ ਕਬਜਾ ਕਰ ਲਿਆ। 1020ਈ.ਵਿੱਚ ਲਾਹੌਰ ਦੇ ਰਾਜਾ ਜੈ ਪਾਲ ਨੇ ਇਸ ਨੂੰ ਲਾਹੌਰ ਦੇ ਨਾਲ ਜੋੜ ਲਿਆ। 1526ਈ. ਵਿੱਚ ਜਹੀਰੂਦੀਨ ਬਾਬਰ ਨੇ ਹਿੰਦੋਸਤਾਨ ਤੇ ਕਬਜਾ ਕਰਨ ਮਗਰੋਂ ਇਹ ਇਲਾਕਾ ਅਫਗਾਨਾਂ ਨੂੰ ਵਾਪਸ ਕਰ ਦਿੱਤਾ। 1830 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਸਿੱਖਾਂ ਨੇ ਇਸ ਉਪਰ ਕਬਜਾ ਕਰ ਲਿਆ। ਇਹ 1847 ਤੱਕ ਇਸ ਤੇ ਸਿੱਖਾਂ ਦਾ ਰਾਜ ਰਿਹਾ। ਫੇਰ ਇੱਥੇ ਅੰਗਰੇਜ਼ਾਂ ਦਾ ਕਬਜਾ ਹੋ ਗਿਆ।

      ਵੰਡ ਤੋਂ ਪਹਿਲਾਂ ਕਸੂਰ ਰੇਲ ਅਤੇ ਸੜਕੀ ਆਵਾਜਾਈ ਰਾਹੀਂ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਨਾਲ ਜੁੜਿਆ ਹੋਇਆ ਸੀ। ਫਿਰੋਜ਼ਪੁਰ ਤੋਂ ਕਸੂਰ ਦਾ ਫਾਂਸਲਾ ਤਕਰੀਬਨ 30  ਕਿਲੋਮੀਟਰ ਹੈ। ਵੰਡ ਮਗਰੋਂ ਫਿਰੋਜ਼ਪੁਰ ਦੇ ਨਾਲ ਸੜਕੀ ਅਤੇ ਰੇਲ ਆਵਾਜਾਈ ਖਤਮ ਕਰ ਦਿੱਤੀ ਗਈ। ਕਸੂਰ ਤੋਂ ਫਿਰੋਜ਼ਪੁਰ ਆਉਣ ਵਾਲੀ ਸੜਕ ਹੁਣ ਸਿਰਫ ਬਾਰਡਰ ਤੱਕ ਸੀਮਿਤ ਕਰ ਦਿੱਤੀ ਗਈ ਹੈ। ਕਸੂਰ ਸੜਕੀ ਮਾਰਗ ਦੇ ਰਾਹੀਂ ਮੁੱਖ ਰੂਪ ਵਿੱਚ ਲਾਹੌਰ ਨਾਲ ਜੁੜਿਆ ਹੋਇਆ ਹੈ ਲਾਹੌਰ ਇੱਥੋਂ 50 ਕਿਲੋਮੀਟਰ ਦੀ ਦੂਰੀ ਤੇ ਹੈ। 1867 ਈ. ਵਿੱਚ ਅੰਗਰੇਜ਼ ਸਰਕਾਰ ਨੇ ਕਸੂਰ ਨੂੰ ਮਿਊਂਸੀਪਲ ਕਮੇਟੀ ਦਾ ਦਰਜਾ ਦੇ ਦਿੱਤਾ ਗਿਆ।1976 ਵਿੱਚ ਪਾਕਿਸਤਾਨ ਸਰਕਾਰ ਨੇ ਕਸੂਰ ਨੂੰ ਲਾਹੌਰ ਤੋਂ ਵੱਖ ਕਰਕੇ ਇਸ ਨੂੰ ਵੱਖਰਾ ਜਿਲ੍ਹਾ ਬਣਾ ਦਿੱਤਾ। ਅਤੇ ਇਸਦੀਆਂ ਚਾਰ ਤਹਿਸੀਲਾਂ ਕਸੂਰ, ਚੂਨੀਆਂ, ਕੋਟ ਰਾਧਾਕਿਸ਼ਨ, ਅਤੇ ਪੱਤੋਕੀ ਹਨ।ਕਸੂਰ ਜਿਲ੍ਹੇ ਵਿੱਚ ਕੁੱਲ 645 ਪਿੰਡ ਹਨ। 

     ਕਸੂਰ ਲਹਿੰਦੇ ਪੰਜਾਬ ਦਾ ਸਰਹੱਦੀ ਜਿਲ੍ਹਾ ਹੈ। ਫਿਰੋਜ਼ਪੁਰ ਤੋਂ ਹੋ ਕੇ ਜਾਣ ਵਾਲਾ ਸਤਲੁਜ ਦਰਿਆ ਕਸੂਰ ਤੋਂ ਨਿਕਲ ਕੇ ਸਿੰਧ ਵਿੱਚ ਜਾ ਮਿਲਦਾ ਹੈ। ਇੱਕ ਪਾਸੇ ਇਸ ਦੇ ਰਾਵੀ ਦਰਿਆ ਹੈ। ਜਿਸ ਦਾ ਬੱਲੋਕੀ ਹੈੱਡ ਵਰਕਸ ਬਹੁਤ ਮਸ਼ਹੂਰ ਸਥਾਨ ਹੈ। ਕਸੂਰ ਦੇ ਇੱਕ ਪਾਸੇ ਜਿਲ੍ਹਾ ਉਕਾੜਾ ਅਤੇ ਇੱਕ ਪਾਸੇ ਜਿਲ੍ਹਾ ਲਾਹੌਰ ਹੈ।

    ਕਸੂਰ ਅਤੇ ਫਿਰੋਜ਼ਪੁਰ ਦਾ ਕਲਚਰ ਲਗਭਗ ਇੱਕੋ ਜਿਹਾ ਹੈ। ਫਿਰੋਜ਼ਪੁਰ ਵਿੱਚ ਬਣਿਆ ਹੋਇਆ ਕਸੂਰੀ ਗੇਟ ਇਸੇ ਸ਼ਹਿਰ ਦੇ ਨਾਮ ਤੇ ਹੀ ਹੈ। ਪੀਰ ਬਾਬਾ ਬੁੱਲ੍ਹੇ ਸ਼ਾਹ ਦੀ ਦਰਗਾਹ ਵੀ ਕਸੂਰ ਜਿਲ੍ਹੇ ਦੇ ਪਿੰਡ ਪਾਡੋਂਕੇ ਦੇ ਵਿੱਚ ਹੀ ਹੈ। ਕਸੂਰ ਜਿਲ੍ਹੇ ਵਿੱਚ ਹੱਥ ਨਾਲ ਲਗਾਇਆ ਗਿਆ ਜੰਗਲ ਪਿੰਡ ਛਾਂਗਾ ਮਾਂਗਾ ਤਹਿਸੀਲ ਚੂਨੀਆ ਵਿੱਚ ਮੌਜੂਦ ਹੈ। ਇੱਥੇ ਬਹੁਤ ਕੀਮਤੀ ਰੁੱਖ ਹਨ। ਹਰ ਸਾਲ ਕਈ ਟਨ ਇੱਥੋਂ ਸ਼ਹਿਦ ਇੱਕਠਾ ਕੀਤਾ ਜਾਂਦਾ ਹੈ। ਕਸੂਰ ਜ਼ਿਲ੍ਹੇ ਵਿੱਚ ਬਹੁਤ ਵਧੀਆ ਜਮੀਨਾਂ ਅਤੇ ਪਾਣੀ ਦਾ ਪ੍ਰਬੰਧ ਹੋਣ ਕਰਕੇ ਵੱਖ ਵੱਖ ਤਰ੍ਹਾਂ ਦੀਆਂ ਫਸਲਾਂ ਦੀ ਖੇਤੀ ਕੀਤੀ ਜਾਂਦੀ ਹੈ। ਇੱਥੇ ਮੁੱਖ ਰੂਪ ਵਿੱਚ ਹੋਣ ਵਾਲੀਆਂ ਫਸਲਾਂ ਕਪਾਹ, ਮੱਕੀ, ਕਮਾਦ ਅਤੇ ਚਾਵਲ ਦੀ ਸਭ ਤੋਂ ਵੱਧ ਪੈਦਾਵਾਰ ਹੁੰਦੀ ਹੈ। ਇਸ ਤੋਂ ਇਲਾਵਾ ਕਸੂਰ ਦੀ ਮੇਥੀ ਦੁਨੀਆਂ ਭਰ ਵਿੱਚ ਮਸ਼ਹੂਰ ਹੈ।

   ਬੰਬੇ ਤੋਂ ਪੇਸ਼ਾਵਰ ਤੱਕ 19ਵੀਂ ਸਦੀ ਦੇ ਅਖੀਰਲੇ ਦਹਾਕਿਆਂ ਚ ਸ਼ੁਰੂ ਹੋਈ ਪੰਜਾਬ ਮੇਲ ਰੇਲ ਗੱਡੀ ਕਸੂਰੋਂ ਹੋ ਕੇ ਲਾਹੌਰ ਜਾਂਦੀ ਸੀ ਜਿਹੜੀ ਹੁਣ ਫਿਰੋਜਪੁਰ ਕੈਂਟ ਤੋਂ ਬੰਬੇ ਜਾਂਦੀ।

ਕਸੂਰ ਪੰਜਾਬੀ ਜੁੱਤੀ ਲਈ ਵੀ ਮਸ਼ਹੂਰ ਹੈ।

     ਕਸੂਰ ਆਪਣੇ ਅੰਦਰ  1947 ਦੀ ਵੰਡ ਦਾ ਦਰਦ ਅੱਜ ਵੀ ਸਮੋਈ ਬੈਠਾ ਹੈ। ਕਸੂਰ ਦੇ ਪਿੰਡਾਂ ਤੋਂ ਉਜੜ ਕੇ ਆਏ ਲੋਕ ਕਸੂਰ ਨੂੰ ਦੇਖਣ ਦੀ ਅੱਜ ਵੀ ਤਾਂਘ ਰੱਖਦੇ ਹਨ ਅਤੇ ਕਸੂਰ ਵੀ ਆਪਣਿਆ ਨੂੰ ਅੱਜ ਵੀ ਉਡੀਕਦਾ ਹੈ। ਬੇਸ਼ੱਕ ਕਸੂਰ ਦੂਰ ਨਹੀਂ ਹੈ ਫੇਰ ਵੀ ਲੱਗੀ ਤਾਰ ਨੇ ਦੂਰੀ ਐਨੀ ਵਧਾ ਦਿੱਤੀ ਕੇ ਆਉਣਾ ਜਾਣਾ ਔਖਾ ਹੋ ਗਿਆ।

ਹਜਾਰੀ ਲਾਲ ਹਜਾਰਾ ਨੇ ਬਹੁਤ ਖੂਬਸੂਰਤ ਲਿਖਿਆ ਹੈ-

ਸ਼ਹਿਰ ਕਸੂਰ ਹੈ ਦੂਰ ਮੇਰੇ ਤੋਂ
ਤੇਰੇ ਲਈ ਨਕੋਦਰ ਉਏ
ਸਾਡੇ ਨਾਲੋਂ ਪੰਛੀ ਚੰਗੇ
ਭਾਵੇਂ ਇੱਧਰ ਜਾਣ ਜਾਂ ਉਧਰ
ਸੋਚਿਆ ਈ ਕਦੀਂ ਕੀਤਾ ਗੌਰ ਓਏ ਹਮੀਦਿਆ
ਸਾਡੇ ਨਾਲੋਂ ਚੰਗੇ ਨੇ ਜਨੌਰ ਉਏ ਹਮੀਦਿਆ।

Today Now News

RELATED ARTICLES
- Advertisment -

POPULAR POSTS