17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਾਨਸਾ ਜ਼ਿਲ੍ਹੇ ਦੇ ਪਿੰਡ ਬਾਜੇਵਾਲਾ ਤੋਂ ਮੋਟਰਸਾਈਕਲਾਂ ਤੇ ਦਿੱਲੀ ਅੰਦੋਲਨ ਲਈ ਜੱਥਾ...

ਮਾਨਸਾ ਜ਼ਿਲ੍ਹੇ ਦੇ ਪਿੰਡ ਬਾਜੇਵਾਲਾ ਤੋਂ ਮੋਟਰਸਾਈਕਲਾਂ ਤੇ ਦਿੱਲੀ ਅੰਦੋਲਨ ਲਈ ਜੱਥਾ ਰਵਾਨਾ ਹੋਇਆ

ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ ਉਸੇ ਤਰਾਂ ਇਹ ਸੰਘਰਸ਼ ਹੋਰ ਵੀ ਤਿੱਖਾ ਹੁੰਦਾ ਜਾ ਰਿਹਾ ਹੈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਜ਼ਿਲ੍ਹੇ ਦੇ ਪਿੰਡ ਬਾਜੇਵਾਲਾ ਦੀ ਧਰਮਸ਼ਾਲਾ ਵਿੱਚ ਮੋਟਰਸਾਈਕਲ ਤੇ ਦਿੱਲੀ ਸੰਘਰਸ਼ ਲਈ ਜੱਥਾ ਰਵਾਨਾ ਕੀਤਾ ਹੋਇਆ ਕੈਪਟਨ ਗੁਰਚਰਨ ਸਿੰਘ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਤਿੰਨ ਖੇਤੀ ਸਬੰਧਤ ਕਾਲ਼ੇ ਕਾਨੂੰਨ ਦੇ ਖਿਲਾਫ ਦਿੱਲੀ ਵਿੱਚ ਮੋਰਚੇ ਲਾਏ ਹੋਏ ਹਨ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ ਉਸੇ ਤਰਾਂ ਇਹ ਸੰਘਰਸ਼ ਹੋਰ ਵੀ ਤਿੱਖਾ ਹੁੰਦਾ ਜਾ ਰਿਹਾ ਹੈ!ਪੂਰੇ ਦੇਸ਼ ਵਿੱਚੋ ਕਿਸਾਨ, ਮਜਦੂਰ, ਦਿਹਾੜੀਦਾਰ, ਔਰਤਾਂ ਤੇ ਨੌਜਵਾਨ ਪੀੜ੍ਹੀ ਪੂਰੇ ਜੋਸ਼ ਤੇ ਹੋਸ਼ ਦੇ ਇਸ ਕਿਸਾਨ ਅੰਦੋਲਨ ਦਾ ਹਿੱਸਾ ਬਣ ਚੁੱਕੇ ਹੈ । ਅੱਜ ਜ਼ਿਲ੍ਹਾ ਮਾਨਸਾ ਦੇ ਪਿੰਡ ਬਾਜੇਵਾਲਾ ਦੀ ਧਰਮਸ਼ਾਲਾ ਵਿੱਚੋ ਕਿਸਾਨ ਨੌਜਵਾਨਾਂ ਦਾ ਇਕ ਜੱਥਾ ਮੋਟਰਸਾਈਕਲ ਤੇ ਸਵਾਰ ਹੋ ਦਿੱਲੀ ਅੰਦੋਲਨ ਲਈ ਰਵਾਨਾ ਹੋਇਆ ਜਿਸ ਵਿੱਚ ਡਾ ਮੇਘ ਸਿੰਘ, ਗੁਰਤੇਜ ਸਿੰਘ ਖੱਟੜਾ, ਕੈਪਟਨ ਗੁਰਚਰਨ ਸਿੰਘ, ਜੱਗਾ ਸਿੰਘ, ਭੋਲਾ ਸਿੰਘ, ਗੁਰਮੀਤ ਸਿੰਘ (ਕਾਕਾ),ਕਰਨੈਲ ਸਿੰਘ ਫੌਜੀ, ਵਿਚ ਸ਼ਾਮਿਲ ਸਨ । ਜਿੱਥੇ ਵੱਲੋਂ ਮੋਦੀ ਸਰਕਾਰ ਦੇ ਖਿਲਾਫ ਡਟ ਕੇ ਨਾਅਰੇਬਾਜ਼ੀ ਕਰਦੇ ਹੋਏ ਦਿੱਲੀ ਅੰਦੋਲਨ ਲਈ ਰਵਾਨਾ ਹੋਏ ਤੇ ਉਸ ਸਮੇਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਾਜੇਵਾਲਾ ਇਕਾਈ ਦੇ ਪ੍ਰਧਾਨ ਗੁਰਜੰਟ ਸਿੰਘ (ਜੰਟਾ) ਪੰਚਾਇਤ ਮੈਂਬਰ ਰਾਵਲ ਸਿੰਘ, ਜਗਤਾਰ ਸਿੰਘ, ਭਰਪੂਰ ਸਿੰਘ ਸ਼ੀਂਹ,ਐਜਬ ਸਿੰਘ,ਪੂਰਨ ਸਿੰਘ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS