ਰਾਜਪੁਰਾ 7 ਮਈ ( )

ਕਿਰਤ ਦਾਨ ਗਰੁੱਪ ਵੱਲੋਂ ਰਾਜਪੁਰਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਮਹਿੰਦਰਗੰਜ ਰਾਜਪੁਰਾ ਸ਼ਹਿਰ ਵਿਖੇ ਵਧਦੀ ਗਰਮੀ ਦੇ ਮੱਦੇਨਜ਼ਰ ਬੱਚਿਆਂ ਨੂੰ ਸਹੂਲਤ ਦੇਣ ਲਈ 6 ਛੱਡ ਵਾਲੇ ਪੱਖੇ ਦਾਨ ਕੀਤੇ ਗਏ।
ਇਸ ਮੌਕੇ ਕਿਰਤ ਦਾਨ ਗਰੁੱਪ ਵੱਲੋਂ ਭੁਪਿੰਦਰ ਸਿੰਘ ਚੋਪੜਾ, ਜਸਬੀਰ ਸਿੰਘ ਚੀਮਾ, ਹਰਜੀਤ ਸਿੰਘ ਕੋਹਲੀ, ਦੀਪਕ ਕੁਮਾਰ, ਟਿੰਕੂ ਬਾਂਸਲ, ਅਮਰਪ੍ਰੀਤ ਸਿੰਘ ਸੰਧੂ, ਰਾਜਿੰਦਰ ਚਾਨੀ, ਰਾਮ ਸਿੰਘ ਦਸ਼ਮੇਸ਼ ਡੇਅਰੀ, ਸੂਰਜ, ਸ਼ੇਰ ਸਿੰਘ ਸ਼ੇਰਾ, ਸਕੂਲ ਮੁੱਖੀ ਅਵਤਾਰ ਸਿੰਘ, ਮੋਹਿਤਾ, ਚਿੱਤਰਾ, ਮਨਦੀਪ ਕੌਰ, ਗੁਰਪ੍ਰੀਤ ਕੌਰ, ਇੰਦਰਜੀਤ ਕੌਰ, ਸਰੋਜ ਦੇਵੀ, ਰਾਜਵਿੰਦਰ ਕੌਰ, ਸੁਖਵਿੰਦਰ ਕੌਰ ਵੀ ਮੌਜੂਦ ਰਹੇ। ਸਕੂਲ ਮੁਖੀ ਅਵਤਾਰ ਸਿੰਘ ਨੇ ਕਿਰਤ ਦਾਨ ਗਰੁੱਪ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।




