17.1 C
Chandigarh

TODAY NOW NEWS

Friday, March 20, 2026
Homeਲਾਈਫ ਸਟਾਈਲਸਿਹਤਮਹਾਨ ਵਿਗਿਆਨੀ ਐਡਵਰਡ ਜੇਨਰ

ਮਹਾਨ ਵਿਗਿਆਨੀ ਐਡਵਰਡ ਜੇਨਰ

ਚੇਚਕ ਦੇ ਟੀਕੇ ਦੇ ਜਨਮ ਦਾਤਾ ਮਹਾਨ ਵਿਗਿਆਨੀ ਐਡਵਰਡ ਜੇਨਰ ਦੇ ਜਨਮਦਿਨ ਤੇ ਵਿਸ਼ੇਸ਼

(ਸੋਸ਼ਲ ਮੀਡਿਆ ਸਰੋਤ) : ਜੇਕਰ ਚੇਚਕ ਦੇ ਟੀਕੇ ਦਾ ਜਨਮ ਨਹੀ ਹੁੰਦਾ ਤਾਂ ਕੁੱਲ ਦੁਨੀਆਂ ਵਿੱਚ 1.5 ਕਰੋੜ ਤੋਂ ਵੱਧ ਲੋਕ ਸਿਰਫ ਚੇਚਕ ਨਾਲ ਹੀ ਮੌਤ ਨੂੰ ਪਿਆਰੇ ਹੋ ਜਾਂਦੇ ਹੁੰਦੇ ਹਰ ਸਾਲ ਅਤੇ ਸਾਡੀ ਸਭ ਦੀ ਜਿੰਦਗੀ ਵੀ ਬਹੁਤ ਤਕਲੀਫ ਦੇਹ ਹੁੰਦੀ।

ਅੱਜ 17 ਮਈ ਅੱਜ ਦੇ ਦਿਨ ਚੇਚਕ ਦੇ ਟੀਕੇ ਦੇ ਜਨਮ ਦਾਤਾ ਮਹਾਨ ਵਿਗਿਆਨੀ ਐਡਵਰਡ ਜੇਨਰ ਦਾ ਜਨਮਦਿਨ ਹੈ, ਜਿਸ ਸਦਕਾਂ ਅਸੀ ਕਰੋੜਾਂ ਅਰਬਾਂ ਖਰਬਾਂ ਲੋਕੀ ਆਪਣੀ ਜਿੰਦਗੀ ਨੂੰ ਆਰਾਮ ਨਾਲ ਬਿਨਾਂ ਚੇਚਕ ਨਾਲ ਹੋਣ ਵਾਲੀ ਤਕਲੀਫ ਤੋਂ ਬਸਰ ਕਰ ਰਹੇ ਹਾਂ।

ਜੇਨਰ ਨੂੰ ਸਭ ਤੋਂ ਵੱਧ ਜਿੰਦਗੀਆਂ ਬਚਾਉਣ ਵਾਲਾ ਮਨੁੱਖ ਵੀ ਕਿਹਾ ਜਾਂਦਾ ਹੈ, ਪਹਿਲਾ ਟੀਕਾ ਬਣਾ ਕੇ ਉਸਦਾ ਪਹਿਲਾ ਟੈਸ਼ਟ ਉਹਨਾਂ ਨੇ ਆਪਣੇ ਪੁੱਤਰ ਨੂੰ ਹੀ ਲਗਾ ਕੇ ਕੀਤਾ।

ਸਾਡੇ ਲੋਕ ਕਾਲਪਨਿਕ ਕਿਰਦਾਰਾਂ ਨੂੰ ਮੰਨਦੇ ਨੇ ਪੂਜਦੇ ਨੇ ਮੱਥੇ ਰਗੜਦੇ ਨੇ ਤੇ ਉਹਨਾਂ ਪਿੱਛੇ ਮਰਨ ਮਾਰਨ ਤੱਕ ਉਤਾਰੂ ਹੋ ਜਾਂਦੇ ਨੇ, ਪਰ ਜਿਹਨਾਂ ਸਦਕਾ ਅਸੀਂ ਆਰਾਮ ਦੀ ਜਿੰਦਗੀ ਜਿਉ ਰਹੇ ਹਾਂ ਉਹਨਾਂ ਦਾ ਨਾਮ ਵੀ ਪਤਾ ਨਾ ਹੋਣਾ ਵਿਡੰਬਣਾ ਹੈ।
ਇਹੋ ਜਿਹੇ ਲੋਕਾਂ ਸਾਰੀ ਮਨੁੱਖਤਾ ਦੇ ਗੁਰੂ ਰਹਿਬਰ ਪੀਰ ਜਾ ਜੋ ਮਰਜੀ ਕਹਿ ਲਉ ਹੁੰਦੇ ਹਨ ਜੋ ਅਸਲ ਵਿੱਚ ਬਿਨਾਂ ਕਿਸੇ ਭੇਦ ਭਾਵ ਤੋਂ ਮਨੁੱਖਤਾ ਨੂੰ ਸਮਰਪਿਤ ਹੁੰਦੇ ਹਨ, ਜਿਹਨਾਂ ਦਾ ਦੇਣ ਸਾਰੀ ਮਨੁੱਖਤਾ ਕਦੇ ਵੀ ਨਹੀ ਦੇ ਸਕਦੀ, ਤਹਿ ਮਨ ਤੋਂ ਐਡਵਰਡ ਜੇਨਰ ਨੂੰ ਮੇਰਾ ਸਲਾਮ ਹੈ।

Today Now News

RELATED ARTICLES
- Advertisment -

POPULAR POSTS