ਓਟਵਾ
ਕੈਨੇਡੀਅਨ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਕਿਹਾ ਕਿ ਜਿਹੜੇ ਯਾਤਰੀਆਂ ਨੂੰ ਸਿਨੋਫਾਰਮ, ਸਿਨੋਵੈਕ ਅਤੇ ਕੋਵੈਕਸੀਨ ਦੇ ਪੂਰੇ ਟੀਕੇ ਲੱਗੇ ਹਨ, ਉਨ੍ਹਾਂ ਨੂੰ 30 ਨਵੰਬਰ ਤੋਂ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਮੌਜੂਦਾ ਸਮੇਂ ਕੈਨੇਡਾ ਉਨ੍ਹਾਂ ਯਾਤਰੀਆਂ ਨੂੰ ਇਜਾਜ਼ਤ ਦਿੰਦਾ ਹੈ, ਜਿਨ੍ਹਾਂ ਦੇ ਫਾਈਜ਼ਰ, ਮੋਡੇਰਨਾ, ਐਸਟਰਾਜ਼ੇਨੇਕਾ ਅਤੇ ਜੌਹਨਸਨ ਐਂਡ ਜੌਨਸਨ ਦੇ ਟੀਕੇ ਲੱਗੇ ਹੋਏ ਹਨ।





