16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਚੰਨੀ ਸਰਕਾਰ ਵੱਲੋਂ ਕਿਸਾਨਾਂ ਨੂੰ 17000 ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਨੂੰ...

ਚੰਨੀ ਸਰਕਾਰ ਵੱਲੋਂ ਕਿਸਾਨਾਂ ਨੂੰ 17000 ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਨੂੰ ਇਸ ਤੋਂ ਵੱਖਰਾ 10# ਮੁਆਵਜਾ ਦੇਣਾ ਮੰਨਿਆ ਸੀ ਪਰ ਇਹ ਮੁਆਵਜੇ ਦੀ ਪੂਰੀ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਆਈ ਅਤੇ ਮਜ਼ਦੂਰਾਂ ਨੂੰ ਬਿਲਕੁੱਲ ਅਣਗੌਲਿਆਂ ਕਰਦਿਆਂ

ਗੁਰਜੰਟ ਸਿੰਘ ਬਾਜੇਵਾਲੀਆ
ਮਾਨਸਾ 20 ਮਾਰਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅਣਮਿਥੇ ਸਮੇਂ ਲਈ ਸੈਕਟਰੀਏਟ ਦੇ ਮੁੱਖ ਗੇਟ ਤੇ ਦਿਨ^ਰਾਤ ਦਾ ਘਿਰਾਓ ਚੌਥੇ ਦਿਨ ਵੀ ਜਾਰੀ ਰਿਹਾ। ਸੰਬੋਧਨ ਕਰਦਿਆਂ ਕਿਸਾਨ ਆਗੂ ਜਗਸੀਰ ਸਿੰਘ ਜਵਾਹਰਕੇ ਨੇ ਕਿਹਾ ਮਾੜੇ ਬੀਜ ਅਤੇ ਨਕਲੀ ਸਪਰੇਹਾਂ ਕਾਰਨ ਕਿਸਾਨਾਂ ਦੇ ਚਿੱਟੇ ਸੋਨੇ ਰੰਗੇ ਖੇਤ ਗੁਲਾਬੀ ਸੁੰਡੀ ਨੇ ਤਬਾਹ ਕਰ ਦਿੱਤੇ ਸਨ ਜਿਸ ਦਾ ਪਿਛਲੀ ਚੰਨੀ ਸਰਕਾਰ ਵੱਲੋਂ ਕਿਸਾਨਾਂ ਨੂੰ 17000 ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਨੂੰ ਇਸ ਤੋਂ ਵੱਖਰਾ 10# ਮੁਆਵਜਾ ਦੇਣਾ ਮੰਨਿਆ ਸੀ ਪਰ ਇਹ ਮੁਆਵਜੇ ਦੀ ਪੂਰੀ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਆਈ ਅਤੇ ਮਜ਼ਦੂਰਾਂ ਨੂੰ ਬਿਲਕੁੱਲ ਅਣਗੌਲਿਆਂ ਕਰਦਿਆਂ ਜਿਲ੍ਹੇ ਦੇ ਇੱਕ ਵੀ ਮਜ਼ਦੂਰ ਪਰਿਵਾਰ ਦੇ ਖਾਤੇ ਵਿੱਚ ਮੁਆਵਜੇ ਦੇ ਪੈਸੇ ਨਹੀਂ ਆਏ ਅਤੇ ਨਾ ਕੋਈ ਮਜ਼ਦੂਰਾਂ ਵਾਸਤੇ ਮਾਮਦੰਡ ਬਣਾਇਆ ਕਿ ਉਹਨਾਂ ਦੇ ਖਾਤਿਆਂ ਵਿੱਚ ਮੁਆਵਜੇ ਦੀ ਰਾਸ਼ੀ ਕਿਵੇਂ ਪਾਈ ਜਾਵੇਗੀ। ਉਨਾਂ ਕਿਹਾ ਕਿ ਜਿਲ੍ਹੇ ਨਾਲ ਸਬੰਧਤ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਮੰਤਰੀ ਅਤੇ ਵਿਧਾਇਕ ਸ਼ੋਸਲ ਮੀਡੀਆ ਤੇ 1 ਅਰਬ 1 ਕਰੋੜ 39 ਲੱਖ ਪੰਤਾਲੀ ਹਜ਼ਾਰ 87 ਰੂਪੈ ਪੰਜਾਬ ਸਰਕਾਰ ਵੱਲੋਂ ਜਾਰੀ ਕਰਨ ਦੀ ਗੱਲ ਕਰ ਰਹੇ ਹਨ, ਪ੍ਰੰਤੂ ਅਜੇ ਤੱਕ ਜਿਲ੍ਹੇ ਦੇ ਕਿਸੇ ਵੀ ਅਧਿਕਾਰੀ ਨੇ ਕਿਸਾਨਾਂ ਅਤੇ ਕਿਸਾਨ ਆਗੂਆਂ ਕੋਲ ਇਹ ਨਹੀਂ ਮੰਨਿਆ ਕਿ ਮੁਆਵਜੇ ਦੀ ਰਾਸ਼ੀ ਸਾਡੇ ਕੋਲ ਪਹੁੰਚ ਚੁੱਕੀ ਹੈ। ਜਥੇਬੰਦੀ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ 21 ਮਾਰਚ ਨੂੰ ਕਿਸਾਨਾਂ, ਮਜ਼ਦੂਰਾਂ ਵੱਲੋਂ ਕੋਈ ਸਖਤ ਐਕਸ਼ਨ ਲਿਆ ਜਾਵੇਗਾ ਜਿਸ ਦੀ ਜਿੰਮੇਵਾਰੀ ਜਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਜੁਗਰਾਜ ਸਿੰਘ ਮਾਨਸਾ, ਕੁਲਦੀਪ ਸਿੰਘ ਚਚੋਹਰ, ਸੁਖਵਿੰਦਰ ਸਿੰਘ ਫਤਿਹਪੁਰ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।

Today Now News

RELATED ARTICLES
- Advertisment -

POPULAR POSTS