16.8 C
Chandigarh

TODAY NOW NEWS

Friday, March 20, 2026
HomeBREAKING NEWSਮੋਗਾ ਵਿੱਚ ਅੱਠ ਸਾਲ ਪਹਿਲਾਂ ਵਿਆਹੀ ਲੜਕੀ ਨੂੰ ਸਹੁਰੇ ਪਰਿਵਾਰ ਨੇ ਨਹੀਂ...

ਮੋਗਾ ਵਿੱਚ ਅੱਠ ਸਾਲ ਪਹਿਲਾਂ ਵਿਆਹੀ ਲੜਕੀ ਨੂੰ ਸਹੁਰੇ ਪਰਿਵਾਰ ਨੇ ਨਹੀਂ ਦਿੱਤਾ ਦਾਖਲ ਹੋਣ ਘਰ

ਮੋਗਾ, 9 ਸਤੰਬਰ ਹੈੱਪੀ ਢੰਡ ਸਾਡੇ ਸਮਾਜ ਅੰਦਰ ਅਕਸਰ ਹੀ ਸੋਹਰੇ ਘਰ ਵਿਆਹ ਕੇ ਆਈਆ ਲੜਕੀਆ ਨੂੰ ਸੋਹਰੇ ਪਰਿਵਾਰਾ ਵਲੋ ਤੰਗ ਪਰੇਸ਼ਾਨ ਕਰਨ ਦੀਆਂ ਘਟਨਾਵਾਂ ਆਮ ਹੀ ਦੇਖਣ ਨੂੰ ਮਿਲਦੀਆ ਹਨ, ਕਈ ਵਾਰ ਤਾਂ ਅਜਿਹੀਆ ਘਟਨਾਵਾਂ ਮੋਕੇ ਤੇ ਦੇਖਣ ਵਾਲੇ ਲੋਕਾ ਦੀਆ ਅੱਖਾ ਵਿੱਚੋ ਅੱਥਰੂ ਵਗਾ ਦਿੰਦੀਆ ਨੇ ਅੱਜ ਵੀ ਤੁਹਾਨੂੰ ਮੋਗਾ ਸਥਿੱਤ ਬੇਦੀ ਨਗਰ ਮਹੱਲੇ ਦੀ ਘਟਨਾ ਦੇ ਰੂਹ ਬਰੂਹ ਕਰਵਾਉਣ ਜਾ ਰਹੇ ਹਾ, ਜਿੱਥੇ ਅੱਜ ਵੀਰ ਪਾਲ ਕੋਰ ਵਾਸੀ ਗੁਦਾਰਾ ਜਿਲਾ ਫਰੀਦਕੋਟ ਦੀ ਜਿਸ ਦਾ ਵਿਆਹ 8 ਸਾਲ ਪਹਿਲਾ ਇੰਦਰਜੀਤ ਸਿੰਘ ਨਾਮ ਦੇ ਵਿਆਕਤੀ ਨਾਲ ਹੋਇਆ ।ਵਿਆਹ ਤੋ ਬਆਦ ਵੀਰਪਾਲ ਕੋਰ ਦੇ ਘਰ ਦੋ ਧੀਆ ਨੇ ਜਨਮ ਲਿਆ । ਵੀਰਪਾਲ ਕੋਰ ਨੇ ਦੱਸਿਆ ਕਿ 8 ਮਹੀਨੇ ਪਹਿਲਾ ਮੇਰਾ ਪਤੀ ਇੰਦਰਜੀਤ ਸਿੰਘ ਜੋ ਸਰਕਾਰੀ ਟੀਚਰ ਅਤੇ ਸੋਹਰਾ, ਉਨਾ ਦਾ ਜਵਾਈ ਉਸ ਨੂੰ ਪੇਕੇ ਪਿੰਡ ਛੱਡ ਆਏ ਪਰ ਬਆਦ ਵਿੱਚ ਨਾ ਮੈਨੂੰ ਲੈਣ ਗਏ ਤੇ ਨਾ ਹੀ ਮੇਰੀਆ ਧੀਆਂ ਨਾਲ ਗੱਲ ਕਰਵਾਈ, ਉਲਟਾ ਮੇਰੇ ਪਤੀ ਇੰਦਰਜੀਤ ਸਿੰਘ ਅਤੇ ਸੋਹਰੇ ਵੱਲੋਂ ਅਦਾਲਤ ਵਿੱਚ ਮੇਰੇ ਉਪਰ ਕੇਸ ਦਰਾਇਰ ਕਰ ਦਿੱਤਾ ਕਿ ਅਸੀ ਵੀਰਪਾਲ ਕੋਰ ਨੂੰ ਲਿਜਾਣਾ ਚਹਾਉਦੇ ਪਰ ਆਉਂਦੀ ਨਹੀ ਤੇ ਨਾਲ- ਨਾਲ ਇਹ ਕਿਹਾ ਇਹ ਸਾਨੂੰ ਮਰਨ ਦੀਆ ਧਮਕੀਆ ਦਿੰਦੀ ਪਰ ਵੀਰਪਾਲ ਕੋਰ ਨੇ ਕਿਹਾ ਮੇਰੀਆ ਦੋ ਧੀਆ -4-5 ਸਾਲਾਂ ਦੀ ਹਨ, ਮੈ ਕਿਓੁ ਅਜਿਹਾ ਕੰਮ ਕਰਾਗੀ ਜਾਣ ਬੁੱਝਕੇ ਮੇਰੇ ਸੋਹਰੇ ਪਰਿਵਾਰ ਵਲੋ ਮੈਨੂੰ ਘਰੋ ਕੱਢਿਆ ਗਿਆ, ਅੱਜ ਮੈ ਦੋ ਘੰਟੇ ਤੋ ਬੂੰਹੇ ਅੱਗੇ ਬੈਠੀ ਘਰ ਜਾਣ ਲਈ ਆਪਣੇ ਪਤੀ ਤੇ ਸੋਹਰੇ ਦੇ ਤਰਲੇ ਮਿਨਤਾ ਕਰ ਰਹੀ ਕਿ ਮੈਨੂੰ ਮੇਰੀਆ ਧੀਆਂ ਕੋਲ ਰਹਿਣ ਦਿਓੁ ਪਰ ਮੈਨੂੰ ਕਿਸੇ ਨੇ ਦਰਵਾਜਾ ਨਹੀ ਖੋਲਿਆ ਉਲਟਾ ਮਹੱਲੇ ਦੇ ਲੋਕਾ ਸਾਹਮਣੇ ਧੱਕੇ ਮਾਰਕੇ ਗੇਟ ਤੋ ਬਹਾਰ ਕੱਢ ਦਿੱਤਾ । ਮੈ ਪੁਲਿਸ ਨੂੰ ਵੀ ਬਲਾਇਆ ਮੇਰੀ ਕੋਈ ਸਨਵਾਈ ਨਹੀ ਹੋ ਰਹੀ ਵੀਰਪਾਲ ਕੋਰ ਕਿਹਾ ਮੇਰਾ ਪਤੀ ਸਰਕਾਰੀ ਟੀਚਰ ਹੈ ਮੇਰੇ ਕੌਈ ਭਰਾ ਨਾ ਹੋਣ ਕਾਰਨ ਮੇਰੇ ਮਾਪਿਆ ਨੇ ਵਿਆਹ ਸਮੇ ਜਿੱਥੇ ਲੱਖਾ ਰੂਪੈ ਖਰਚ ਕੀਤੇ ਉਥੇ ਦਾਜ ਵਿੱਚ ਮੈਨੂੰ ਗੱਡੀ ਵੀ ਦਿੱਤੀ ਪਰ ਹੁਣ ਸਰਕਾਰੀ ਟੀਚਰ ਲੱਗਣ ਕਾਰਨ ਮੇਰਾ ਪਤੀ ਹੁਣ ਜਾਣ ਬੁੱਝਕੇ ਮੈਨੂੰ ਤੰਗ ਕਰ ਰਿਹਾ ਹੈ।

ਦੂਸਰੇ ਪਾਸੀ ਵੀਰਪਾਲ ਕੋਰ ਦੇ ਪਤੀ ਇੰਦਰਜੀਤ ਸਿੰਘ ਅਤੇ ਸੋਹਰੇ ਨੇ ਆਪਣਾ ਪੱਖ ਰੱਖਦਿਆ ਕਿਹਾ ਵੀਰਪਾਲ ਕੋਰ ਰੋਜ਼ਾਨਾਂ ਵਾਂਗ ਘਰ ਵਿੱਚ ਲੜਾਈ ਰੱਖਦੀ ਹੈ ਤੇ ਸਾਨੂੰ ਧਮਕੀਆ ਦਿੰਦੀ ਹੈ ਕਿ ਮੈ ਤੁਹਾਡੇ ਦੁੱਖੋ ਮਰ ਜਾਣਾ ਹੈ ਅਸੀ ਇਸ ਲੜਕੀ ਤੋ ਤੰਗ ਆ ਕੇ ਕੋਟ ਕੇਸ ਲਗਾ ਦਿੱਤਾ ਹੈ ਜੋ ਚੱਲ ਰਿਹਾ ।ਜੋ ਅਦਾਲਤ ਫੈਸਲਾ ਦੇਵੇ ਸਾਨੂੰ ਮਨਜੂੰਰ ਹੋਵੇਗਾ । ਮਹੱਲੇ ਦੀਆ ਅੋਰਤਾ ਦਾ ਕਹਿਣਾ ਹੈ ਕਿ ਵੀਰਪਾਲ ਕੋਰ 8ਸਾਲ ਤੋ ਸਾਡੇ ਮਹੱਲੇ ਵਿੱਚ ਰਹਿਦੀ ਇਹ ਬਹੁਤ ਨਰਮ ਸਭਾਅ ਦੀ ਕੁੜੀ ਇਸ ਦੇ ਸੋਹਰੇ ਪਰਿਵਾਰ ਵਲੋ ਜਾਣ ਬੁੱਝਕੇ ਇਸ ਨੂੰ ਘਰੋ ਕੱਢਿਆ ਗਿਆ ਅੱਜ ਵੀ ਵੀਰ ਪਾਲ ਕੋਰ ਸਵੇਰ ਤੋ ਆਪਣਾ ਦਰਵਾਜਾ ਖੜਕਾ ਰਹੀ ਹੈ ਪਰ ਇਸ ਨੂੰ ਘਰ ਅੰਦਰ ਬੜਨ ਨਹੀ ਦਿੱਤਾ ਜਾ ਰਿਹਾ ਮਹਲ਼ੇ ਦੀਆ ਅੋਰਤਾ ਦਾ ਕਹਿਣਾ ਹੈ ਇਸ ਲੜਕੀ ਇਨਸਾਫ ਮਿਲਣਾ ਚਾਹੀਦਾ ਹੈ ਤੇ ਜੋ ਇਹ ਆਪਣੀਆ ਧੀਆ ਨੂੰ ਸੰਭਾਲ ਸਕੇ ।

ਜਦੋ ਦੂਸਰੇ ਪਾਸੇ ਚੌਂਕੀ ਇੰਚਾਰਜ ਨਾਲ ਗੱਲ ਕੀਤੀ ਉਨਾ ਮਾਮਲੇ ਨੂੰ ਗੋਲਮੋਲ ਕਰਦਿਆ ਕਿਹਾ ਕਿ ਲੜਕੀ ਦੇ ਪਤੀ ਵਲੋ ਕੋਟ ਕੇਸ ਕੀਤਾ ਹੈ ਅਸੀ ਦੋਵਾ ਧਿਰਾ ਨੂੰ ਤਿੰਨ ਦਿਨ ਦਾ ਸਮਾ ਦਿੱਤਾ ਹੈ ਇਸ ਮਾਮਲੇ ਨੂੰ ਸਲਝਾਉਣ ਦੀ ਕੋਸ਼ਿਸ ਕੀਤੀ ਜਾਵੇਗੀ ।ਉਨਾ ਕਿਹਾ ਕਿ ਅੱਜ ਲੜਕੀ ਨੂੰ ਆਪਣੇ ਪੇਕੇ ਘਰ ਜਾਣ ਲਈ ਕਿਹਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਉੱਕਤ ਲੜਕੀ ਵੀਰਪਾਲ ਕੋਰ ਨੂੰ ਪੁਲਿਸ ਤੋ ਇਨਸਾਫ ਮਿਲਦਾ ਹੈ ਜਾ ਫਿਰ ਇਸ ਤਰਾ ਹੀ ਮਹੱਲੇ ਅਤੇ ਥਾਣਿਆ ਦੇ ਚੱਕਰ ਕੱਢਦੀ ਰਹੇ ਇਹ ਤਾ ਹੁਣ ਆਉਣ ਵਾਲਾ ਸਮਾ ਹੀ ਦੱਸੇਗਾ ।

Today Now News

RELATED ARTICLES
- Advertisment -

POPULAR POSTS