ਪੰਜ ਮਹੀਨੇ ਤਕ ਸਬੰਧ ਨਾ ਬਣਾਉਣ ਤੇ ਪਤੀ ਨੂੰ ਹੋਇਆ ਸ਼ੱਕ : ਮੈਡੀਕਲ ਜਾਂਚ ਵਿੱਚ ਸੱਚਾਈ ਆਈ ਸਾਹਮਣੇ

ਮੁਜ਼ੱਫਰਨਗਰ (ਸਟੇਟ ਬਿਊਰੋ) : ਸਥਾਨਕ ਵੱਸਦੇ ਇਕ ਪਰਿਵਾਰ ਤੇ ਉਸ ਵਕ਼ਤ ਬਿਜਲੀ ਜਿਹੀ ਡਿੱਗ ਪਾਈ ਜਦੋਂ ਪੰਜ ਮਹੀਨੇ ਪਹਿਲੇ ਦੁਲਹਣ ਬਣ ਕੇ ਆਈ ਮੁਟਿਆਰ ਦੀ ਅਸਲੀਅਤ ਪਤਾ ਲੱਗੀ ਮੈਡੀਕਲ ਟੈਸਟ ਵਿਚ ਉਹ ਮੁਟਿਆਰ ਦੀ ਬਜਾਏ ਕਿੰਨਰ ਨਿਕਲੀ। ਰਹੱਸ ਖੁੱਲ੍ਹਣ ’ਤੇ ਨੂੰਹ ਦੇ ਘਰ ਆਉਣ ਦੀ ਖੁਸ਼ੀ ਚੰਦ ਮਿੰਟਾਂ ਵਿਚ ਮਾਯੂਸੀ ਵਿਚ ਬਦਲ ਗਈ। ਮੁਟਿਆਰ ਨੇ ਸਹੁਰੇ ਵਾਲਿਆਂ ’ਤੇ ਬੰਧਕ ਬਣਾ ਕੇ ਰੱਖਣ ਦਾ ਦੋਸ਼ ਲਗਾਇਆ ਤਾਂ ਪੁਲਿਸ ਨੇ ਤਤਕਾਲ ਕਾਰਵਾਈ ਕੀਤੀ। ਥਾਣੇ ’ਤੇ ਘੰਟਿਆਂਬੱਧੀ ਹੰਗਾਮਾ ਚਲਿਆ। ਸਹੁਰੇ ਵਾਲਿਆਂ ਨੇ ਉਸ ਨੂੰ ਘਰ ਵਿਚ ਰੱਖਣ ਤੋਂ ਨਾਂਹ ਕਰ ਦਿੱਤੀ। ਇੰਸਪੈਕਟਰ ਐੱਚਐੱਨ ਸਿੰਘ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਨੂੰ ਥਾਣੇ ’ਤੇ ਬੁਲਾਇਆ ਸੀ। ਮੁਟਿਆਰ ਨੂੰ ਉਸਦੇ ਪਰਿਵਾਰ ਵਾਲਿਆਂ ਦੇ ਸਪੁਰਦ ਕਰ ਦਿੱਤਾ ਹੈ।






