16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੋਗਾ ਦੇ ਪਿੰਡ ਦੌਧਰ ਦੀ ਕੁੜੀ ਨੂੰ ਕੈਨੇਡਾ ਪੁਲਿਸ ਵਿੱਚ ਮਿਲੀ ਨੌਕਰੀ,ਇਸ...

ਮੋਗਾ ਦੇ ਪਿੰਡ ਦੌਧਰ ਦੀ ਕੁੜੀ ਨੂੰ ਕੈਨੇਡਾ ਪੁਲਿਸ ਵਿੱਚ ਮਿਲੀ ਨੌਕਰੀ,ਇਸ ਧੀ ਦੇ ਪੰਜਾਬ ਚ ਹੋਏ ਚਰਚੇ

ਪਿਤਾ ਹਰਚੰਦ ਸਿੰਘ ਸਿੱਧੂ ਦੌਧਰ ਗਰਬੀ ਦਾ ਨਾਮ ਰੌਸ਼ਨ ਕਰਨ ਵਾਲੀ ਹੋਣਹਾਰ ਧੀ ਪਰਮਦੀਪ ਕੌਰ ਗਿੱਲ ਨੇ ਹਾਲ ‘ਚ ਕੈਨੇਡਾ ਵਿਖੇ ਰਾਇਲ ਕੈਨੇਡੀਅਨ ਪੁਲਿਸ ‘ਚ ਭਰਤੀ

ਮੋਗਾ,ਹਰਪਾਲ ਸਹਾਰਨ:-ਅੱਜ ਹਰ ਖੇਤਰ ਚ ਕੁੜੀਆਂ ਦੇ ਮੱਲਾ ਮਾਰੀਆ ਨੇ ਫਿਰ ਵੀ ਕੁਝ ਲੋਕ ਮੁੰਡਿਆਂ ਲਈ ਧੀਆਂ ਨੂੰ ਕੁੱਖਾਂ ਚ ਮਾਰਨ ਤੋਂ ਗੁਰੇਜ ਨਹੀਂ ਕਰਦੇ, ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਪੈਦਾ ਹੋਣ ਵਾਲੀ ਧੀ ਮਾਪਿਆਂ ਦਾ ਨਾਂ ਕਿਸ ਤਰ੍ਹਾਂ ਰੌਸ਼ਨ ਕਰਦੀ ਹੈ। ਇਸੇ ਤਰ੍ਹਾਂ ਹੀ ਆਪਣੇ ਪਿਤਾ ਹਰਚੰਦ ਸਿੰਘ ਸਿੱਧੂ ਦੌਧਰ ਗਰਬੀ ਦਾ ਨਾਮ ਰੌਸ਼ਨ ਕਰਨ ਵਾਲੀ ਹੋਣਹਾਰ ਧੀ ਪਰਮਦੀਪ ਕੌਰ ਗਿੱਲ ਨੇ ਹਾਲ ‘ਚ ਕੈਨੇਡਾ ਵਿਖੇ ਰਾਇਲ ਕੈਨੇਡੀਅਨ ਪੁਲਿਸ ‘ਚ ਭਰਤੀ ਹੋ ਕਿ ਇਕੱਲਾ ਆਪਣੇ ਪਿਤਾ ਹਰਚੰਦ ਸਿੰਘ ਦਾ ਨਾਮ ਹੀ ਨਹੀਂ ਚਮਕਾਇਆ ਸਗੋਂ ਆਪਣੇ ਪੇਕੇ ਪਿੰਡ ਦੌਧਰ ਗਰਬੀ ਦੇ ਨਾਲ ਪੂਰੇ ਪੰਜਾਬ ਦਾ ਨਾਂ ਵੀ ਉੱਚਾ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਨੂਰ ਸਿੰਘ ਮਾਨ ਨੇ #todaynownews ਨੂੰ ਦੱਸਿਆ ਕਿ ਸਾਡੀ ਇਸ ਹੋਣਹਾਰ ਭੈਣ ਨੇ ਕੈਨੇਡਾ ਵਰਗੇ ਖੁਸ਼ਹਾਲ ਮੁਲਕ ‘ਚ ਮਿਹਨਤ ਕਰ ਕੇ ਪੁਲਿਸ ਦੀ ਨੌਕਰੀ ‘ਚ ਭਰਤੀ ਹੋ ਕਿ ਆਪਣੇ ਪੇਕੇ ਪਿੰਡ ਨੂੰ ਮਾਣ ਨਾਲ ਉਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਭੈਣ ਦੀ ਨਿਯੁਕਤੀ ‘ਤੇ ਪੂਰੇ ਪਿੰਡ ‘ਚ ਇਸ ਸਮੇਂ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।ਦੂਜੇ ਪਾਸੇ ਪੰਜਾਬ ਭਰ ਵਿੱਚ ਇਸ ਧੀ ਰਾਣੀ ਦੇ ਚਰਚੇ ਹਨ ।

Today Now News

RELATED ARTICLES
- Advertisment -

POPULAR POSTS