16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਦਰਿਆਦਿਲ ਐਮ ਸੀ ਹੇਮ ਰਾਜ ਨੇ 80 ਸਾਲਾਂ ਦੇ ਰਿਕਸ਼ਾ ਚਾਲਕ ਬਜ਼ੁਰਗ...

ਦਰਿਆਦਿਲ ਐਮ ਸੀ ਹੇਮ ਰਾਜ ਨੇ 80 ਸਾਲਾਂ ਦੇ ਰਿਕਸ਼ਾ ਚਾਲਕ ਬਜ਼ੁਰਗ ਨੂੰ ਗਲ ਨਾਲ ਲਾਇਆ

ਪਿਓ ਵਰਗੇ ਬਜ਼ੁਰਗ ਦੀ ਮੱਦਦ ਕਰਨ ਦਾ ਕੀਤਾ ਐਲਾਨ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਬਰਨਾਲੇ ਦੀ ਚਲਦੀ ਫਿਰਦੀ ਸਮਾਜ ਸੇਵੀ ਸੰਸਥਾ ਤੇ ਧੱਕੜ ਐਮ ਸੀ ਵਜੋਂ ਜਾਣੇ ਜਾਂਦੇ ਹੇਮ ਰਾਜ ਗਰਗ ਨੇ 80 ਸਾਲਾਂ ਦੇ ਬਜ਼ੁਰਗ ਨੂੰ ਗਲ ਨਾਲ ਲਾਇਆ ਤੇ ਕਿਹਾ ਮੈਂ ਮੇਰੇ ਪਿਤਾ ਜੀ ਦੇ ਬਹੁਤ ਹੀ ਮਾੜੇ ਦਿਨਾਂ ਦੇ ਪੁਰਾਣੇ ਮਿੱਤਰ ਧਰਮੇ(ਰਿਕਸ਼ਾ ਵਾਲੇ) ਨੂੰ ਮਿਲਿਆ ਮੇਰੇ ਪਿਤਾ ਜੀ ਦੁੱਧ ਅਤੇ ਰਿਕਸ਼ਾ ਯੁਨਿਅਨ ਦੇ ਸੈਕਟਰੀ ਹੁੰਦੇ ਸੀ ਉਨ੍ਹਾਂ ਨਾਲ ਧਰਮਾਂ ਅਕਸਰ ਸਾਡੇ ਘਰੇ ਆਇਆ ਕਰਦਾ ਸੀ।ਅਸੀਂ ਊਸ ਨੂੰ ਚਾਚਾ ਕਿਹਾ ਕਰਦੇ ਸੀ ਮੇਰੇ ਪਿਤਾ ਜੀ ਦੀ ਸਾਲ 1980 ਵਿਚ ਮੋਤ ਹੋ ਗਈ ਸੀ ਧਰਮਾਂ ਚਾਚਾ 80 ਸਾਲ ਦੀ ਉਮਰ ਵਿੱਚ ਅੱਜ ਵੀ ਰਿਕਸ਼ਾ ਚਲਾਉਣਦਾ ਹੈ।ਮੇਰੇ ਪਿਤਾ ਜੀ ਨਾਲ ਆਪਣੀ ਸਾਂਝ ਅਤੇ ਮਾੜੇ ਦਿਨਾਂ ਦੀਆਂ ਗੱਲਾਂ ਕਰਦਿਆਂ ਉਸ ਦਾ ਗਲਾ ਭਰ ਗਿਆ। ਅਸੀਂ ਚਾਂਹੇ ਅੱਜ ਤਰੱਕੀ ਕਰ ਗਏ ਹਾਂ ਪਰ ਧਰਮਾਂ ਉਹੀ ਕਪੜੇ, ਉਦਾਸੀ ਵਾਲਾ ਚਿਹਰਾ ਅਤੇ ਉਹੀ ਰਿਕਸ਼ਾ ਉਥੇ ਹੀ ਲਈ ਖੜ੍ਹਾ ਹੈ ਇਸ ਕਾਮੇ ਚਾਚੇ ਨੂੰ ਮੇਰਾ ਬਹੁਤ – ਬਹੁਤ ਪਿਆਰ ਅਤੇ ਘੁੱਟ-ਘੱਟ ਜਫੀਆਂ। ਮੈਂ ਆਉਣ ਵਾਲੇ ਸਮੇਂ ਵਿੱਚ ਇਸ ਕਾਮੇ ਚਾਚੇ ਦੀ ਹਰ ਮੱਦਦ ਕਰਾਂਗਾ। ਓਧਰ
ਧਰਮੇ ਰਿਕਸ਼ਾ ਵਾਲੇ ਨੇ ਕਿਹਾ ਕਿ ਹੇਮ ਰਾਜ ਵਲੋਂ ਮਿਲੇ ਪਿਆਰ ਸਤਿਕਾਰ ਨੂੰ ਕਦੇ ਨਹੀਂ ਭੁਲਾ ਸਕਦਾ ਜਿਹਨੇ ਮੇਰੇ ਵਰਗੇ ਗਰੀਬ ਨੂੰ ਗਲ ਨਾਲ ਲੈ ਕੇ ਮੇਰਾ ਸਾਰਾ ਦੁੱਖ ਭਲਾ ਦਿੱਤਾ

Today Now News

RELATED ARTICLES
- Advertisment -

POPULAR POSTS