16.8 C
Chandigarh

TODAY NOW NEWS

Friday, March 20, 2026
HomeBREAKING NEWSਪੁਲਿਸ ਤੇ ਸਿਮਰਜੀਤ ਬੈਂਸ ’ਚ ਦਿਨ ਭਰ ਚਲਦਾ ਰਿਹਾ ਲੁਕਣ-ਮੀਚੀ ਦਾ ਖੇਡ,...

ਪੁਲਿਸ ਤੇ ਸਿਮਰਜੀਤ ਬੈਂਸ ’ਚ ਦਿਨ ਭਰ ਚਲਦਾ ਰਿਹਾ ਲੁਕਣ-ਮੀਚੀ ਦਾ ਖੇਡ, ਨਹੀਂ ਕੀਤਾ ਅਦਾਲਤ ’ਚ ਸਰੰਡਰ

ਲੁਧਿਆਣਾ : ਜਬਰ ਜਨਾਹ ਮਾਮਲੇ ’ਚ ਲੋਡ਼ੀਂਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਸੋਮਵਾਰ ਨੂੰ ਅਦਾਲਤ ’ਚ ਸਰੰਡਰ ਕੀਤੇ ਜਾਣ ਦੇ ਕਿਆਸ ਲਗਾਏ ਜਾ ਰਹੇ ਸਨ। ਕਿਤੇ ਨਾ ਕਿਤੇ ਪੁਲਿਸ ਨੂੰ ਵੀ ਇਸ ਗੱਲ ਦੀ ਭਿਣਕ ਸੀ ਕਿ ਉਹ ਅਦਾਲਤ ’ਚ ਪੇਸ਼ ਹੋ ਸਕਦਾ ਹੈ। ਪਰ ਸ਼ਾਮ ਹੁੰਦੇ-ਹੁੰਦੇ ਸਰੰਡਰ ਦੀ ਗੱਲ ਹਵਾ ਹਵਾਈ ਲੱਗਣ ਲੱਗੀ।

ਉੱਥੇ, ਸਾਬਕਾ ਵਿਧਾਇਕ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ 4 ਟੀਮਾਂ ਦਿਨ ਭਰ ਉਸ ਦੇ ਵੱਖ-ਵੱਖ ਟਿਕਾਣਿਆਂ ’ਤੇ ਛਾਪੇ ਮਾਰਦੀਆਂ ਰਹੀਆਂ। ਪੁਲਿਸ ਅਧਿਕਾਰੀਆਂ ਦਾ ਇਸ ਗੱਲ ’ਤੇ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਬੈਂਸ ਦੇ ਸਰੰਡਰ ਤੋਂ ਪਹਿਲਾਂ ਹੀ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰ ਲਵੇ। ਇਸ ਲਈ ਪੁਲਿਸ ਤੇ ਸਾਬਕਾ ਵਿਧਾਇਕ ਦਰਮਿਆਨ ਦਿਨ ਭਰ ਲੁਕਣ-ਮੀਚੀ ਦਾ ਖੇਡ ਚਲਦਾ ਰਿਹਾ। ਇਸ ਦਰਮਿਆਨ ਐਤਵਾਰ ਦੇਰ ਰਾਤ ਪੁਲਿਸ ਦੇ ਹੱਥ ਉਹ ਪ੍ਰਾਪਰਟੀ ਡੀਲਰ ਸੁਖਚੈਨ ਸਿੰਘ ਲੱਗ ਗਿਆ, ਜਿਸ ਵੱਲੋਂ ਧੋਖਾਧਡ਼ੀ ਕਰਨ ’ਤੇ ਪੀਡ਼ਤ ਔਰਤ ਬੈਂਸ ਦੇ ਸੰਪਰਕ ’ਚ ਆਈ ਸੀ। ਥਾਣਾ ਇੰਚਾਰਜ ਮਧੂ ਬਾਲਾ ਨੇ ਦੱਸਿਆ ਕਿ ਬੈਂਸ ਦੀ ਗ੍ਰਿਫ਼ਤਾਰੀ ਲਈ ਉਸ ਦੀ ਲੋਕੇਸ਼ਨ ਦਾ ਪਿੱਛਾ ਕੀਤਾ ਜਾ ਰਿਹਾ ਹੈ। ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।ਓਧਰ, ਐਤਵਾਰ ਦੇਰ ਰਾਤ ਜਿਸ ਪ੍ਰਾਪਰਟੀ ਡੀਲਰ ਸੁਖਚੈਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਉਸ ਕੋਲੋਂ ਜਬਰ ਜਨਾਹ ਪੀਡ਼ਤਾ ਨੇ ਮਕਾਨ ਖ਼ਰੀਦਿਆ ਸੀ। ਪਰ ਪ੍ਰਾਪਰਟੀ ਡੀਲਰ ਨੇ ਉਸ ਨਾਲ ਧੋਖਾਧਡ਼ੀ ਕੀਤੀ। ਮਕਾਨ ਦੀ ਖ਼ਰੀਦ ਨੂੰ ਲੈ ਕੇ ਪ੍ਰਾਪਰਟੀ ਡੀਲਰ ਨਾਲ ਚੱਲ ਰਹੇ ਵਿਵਾਦ ਮਾਮਲੇ ’ਚ ਦਖ਼ਲ ਲਈ ਉਹ ਵਿਧਾਇਕ ਦੇ ਸੰਪਰਕ ’ਚ ਆਈ। ਵਿਧਾਇਕ ਦੇ ਕਹਿਣ ’ਤੇ ਉਸ ਨੇ ਉਹ ਮਕਾਨ ਪ੍ਰਾਪਰਟੀ ਡੀਲਰ ਦੇ ਹਵਾਲੇ ਕਰ ਦਿੱਤਾ। ਪ੍ਰਾਪਰਟੀ ਡੀਲਰ ਨੇ ਉਸ ਮਕਾਨ ਦੀ ਅੱਧੀ ਅਧੂਰੀ ਕੀਮਤ ਦੇ ਕੇ ਉਸ ਨੂੰ ਟਰਕਾ ਦਿੱਤਾ। ਜਿਸ ਤੋਂ ਬਾਅਦ ਜਦੋਂ ਉਹ ਮੁਡ਼ ਤੋਂ ਵਿਧਾਇਕ ਕੋਲ ਗਈ ਤਾਂ ਵਿਧਾਇਕ ਨੇ ਉਸ ਨੂੰ ਆਪਣੇ ਨਿੱਜੀ ਦਫ਼ਤਰ ਬੁਲਾ ਕੇ ਉਸ ਨਾਲ ਉਸ ਦੀ ਮਰਜ਼ੀ ਖ਼ਿਲਾਫ਼ ਸਰੀਰਕ ਸਬੰਧ ਬਣਾਏ। ਸੋਮਵਾਰ ਨੂੰ ਸੁਖਚੈਨ ਸਿੰਘ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਜਿੱਥੇ ਦੋ ਦਿਨ ਦਾ ਰਿਮਾਂਡ ਮਿਲਣ ’ਤੇ ਉਸ ਤੋਂ ਸਖ਼ਤ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਮਲੇ ’ਚ ਦੋ ਦਿਨ ਪਹਿਲਾਂ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦਾ ਦੋ ਦਿਨ ਦਾ ਰਿਮਾਂਡ ਖ਼ਤਮ ਹੋਣ ’ਤੇ ਮੰਗਲਵਾਰ ਨੂੰ ਮੁਡ਼ ਤੋਂ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।ਸਰੰਡਰ ਹੀ ਕਿਉਂ…

ਅਸਲ ’ਚ ਕਿਸੇ ਵੀ ਮਾਮਲੇ ’ਚ ਲੋਡ਼ੀਂਦੇ ਅਪਰਾਧੀ ਜਦੋਂ ਕਦੀ ਅਦਾਲਤ ’ਚ ਸਰੰਡਰ ਕਰਦਾ ਹੈ, ਤਾਂ ਉਸ ਪਿੱਛੇ ਦੋ ਕਾਰਨ ਹੁੰਦੇ ਹਨ। ਇਕ ਇਹ ਕਿ ਸਰੰਡਰ ਕਰਨ ਵਾਲੇ ਮੁਲਜ਼ਮ ਨੂੰ ਅਦਾਲਤ ਉੱਥੋਂ ਸਿੱਧੇ ਨਿਆਇਕ ਹਿਰਾਸਤ ’ਚ ਭੇਜ ਦਿੰਦੀ ਹੈ। ਜਿਸ ਨਾਲ ਉਹ ਪੁਲਿਸ ਰਿਮਾਂਡ ’ਤੇ ਜਾਣ ਤੋਂ ਬਚ ਜਾਂਦਾ ਹੈ। ਪਰ ਮੁਲਜ਼ਮ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ’ਤੇ ਪੁਲਿਸ ਦੀ ਵੀ ਕਾਫ਼ੀ ਕਿਰਕਿਰੀ ਹੋ ਜਾਂਦੀ ਹੈ। ਇਸ ਲਈ ਪੁਲਿਸ ਦਾ ਪੂਰਾ ਜ਼ੋਰ ਇਸ ’ਤੇ ਲੱਗਾ ਰਹਿੰਦਾ ਹੈ ਕਿ ਕਿਸੇ ਵੀ ਹਾਲ ’ਚ ਮੁਲਜ਼ਮ ਨੂੰ ਅਦਾਲਤ ਪਹੁੰਚਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਜਾਵੇ। ਜੇਕਰ ਇਕ ਵਾਰ ਮੁਲਜ਼ਮ ਅਦਾਲਤ ’ਚ ਪੇਸ਼ ਹੋ ਜਾਵੇ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਵੇ ਤਾਂ ਪੁਲਿਸ ਨੂੰ ਉਸ ਨੂੰ ਰਿਮਾਂਡ ’ਤੇ ਲੈਣ ਲਈ ਪ੍ਰੋਡਕਸ਼ਨ ਵਾਰੰਟ ’ਤੇ ਲੈਣਾ ਪੈਂਦਾ ਹੈ। ਉਸਦੇ ਲਈ ਪੁਲਿਸ ਨੂੰ ਚਾਰ ਦਿਨ ਤੋਂ ਲੈ ਕੇ ਇਕ ਹਫ਼ਤੇ ਤਕ ਦੀ ਉਡੀਕ ਵੀ ਕਰਨੀ ਪੈ ਸਕਦੀ ਹੈ।

Today Now News

RELATED ARTICLES
- Advertisment -

POPULAR POSTS