17.1 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਸ਼ੋਕ ਸਮਾਚਾਰਪਿੰਡ ਭਾਗਸਰ ਵਿਖੇ ਹੋਇਆ ਸੋਈ ਦੇ ਕੋਮੀ ਪ੍ਰਧਾਨ ਰੋਬਿਨ ਬਰਾੜ ਦੀ ਮਾਤਾ...

ਪਿੰਡ ਭਾਗਸਰ ਵਿਖੇ ਹੋਇਆ ਸੋਈ ਦੇ ਕੋਮੀ ਪ੍ਰਧਾਨ ਰੋਬਿਨ ਬਰਾੜ ਦੀ ਮਾਤਾ ਦਾ ਅੰਤਿਮ ਸੰਸਕਾਰ

ਉਹਨਾਂ ਦੀ ਮੌਤ ਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕੀਤਾ ਦੁੱਖ ਦਾ ਪ੍ਰਗਟਾਵਾ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸਟੂਡੈਂਟ ਆਰਗਨਾਈਜ਼ੇਸ਼ਨ ਆਫ਼ ਇੰਡੀਆ ਦੇ ਕੋਮੀ ਪ੍ਰਧਾਨ ਅਰਸ਼ਦੀਪ ਸਿੰਘ ਰੋਬਿਨ ਬਰਾੜ ਦੀ ਮਾਤਾ ਹਰਸੰਗੀਤ ਕੌਰ ਦਾ ਪਿੰਡ ਭਾਗਸਰ ਵਿਚ ਬੀਤੇ ਕਲ ਦਿਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਭਾਗਸਰ ਵਿਖੇ ਕੀਤਾ ਗਿਆ।

ਸ੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਸਟੂਡੈਂਟ ਆਰਗਨਾਈਜ਼ੇਸ਼ਨ ਆਫ਼ ਇੰਡੀਆ (ਐੱਸਓਆਈ) ਦੇ ਕੋਮੀ ਪ੍ਰਧਾਨ ਅਰਸ਼ਦੀਪ ਸਿੰਘ ਰੌਬਿਨ ਬਰਾੜ ਦੇ ਮਾਤਾ ਹਰਸੰਗੀਤ ਕੌਰ ਧਰਮਪਤਨੀ ਹਰਮੰਦਰ ਸਿੰਘ ਬਰਾੜ ਦਾ ਬੀਤੇ ਕਲ ਦਿਹਾਂਤ ਹੋ ਗਿਆ। ਉਹ 60 ਸਾਲ ਦੇ ਸਨ ਉਹਨਾਂ ਦਾ ਅੰਤਿਮ ਸੰਸਕਾਰ ਅਜ ਸ੍ਰੀ ਮੁਕਤਸਰ ਸਾਹਿਬ ਜਿਲ਼ੇ ਦੇ ਹਲਕਾ ਮਲੋਟ ਅਧੀਨ ਪੈਂਦੇ ਪਿੰਡ ਭਾਗਸਰ ਵਿਖੇ ਹੋਇਆ। ਉਹਨਾਂ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਸਪੁੱਤਰ ਰੌਬਿਨ ਬਰਾੜ ਨੇ ਦਿੱਤੀ। ਉਹ ਬੀਤੇ ਲੰਮੇ ਸਮੇਂ ਤੋ ਬਿਮਾਰ ਚਲ ਰਹੇ ਸਨ। ਉਹਨਾਂ ਦੀ ਮੌਤ ਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ, ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਗਿੱਦੜਬਾਹਾ ਤੋਂ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋ ਤੋਂ ਇਲਾਵਾ ਵੱਡੀ ਗਿਣਤੀ ਚ ਰਾਜਸੀ, ਧਾਰਮਿਕ ਅਤੇ ਸਮਾਜਿਕ ਸਖਸ਼ੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ

Today Now News

RELATED ARTICLES
- Advertisment -

POPULAR POSTS