16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਭਗਵੰਤ ਮਾਨ ਦੀ ਅਗਵਾਈ ਵਿਚ ਰਖਿਆ ਸੀ ਤਰਨ ਤਾਰਨ ਦੀ ਦਾਣਾ ਮੰਡੀ...

ਭਗਵੰਤ ਮਾਨ ਦੀ ਅਗਵਾਈ ਵਿਚ ਰਖਿਆ ਸੀ ਤਰਨ ਤਾਰਨ ਦੀ ਦਾਣਾ ਮੰਡੀ ਚ ਆਮ ਆਦਮੀ ਪਾਰਟੀ ਦੇ ਲੀਡਰਾ ਨੇ ਸਮਾਰੋਹ।

ਭਗਵੰਤ ਮਾਨ ਨਹੀ ਪਹੁੰਚੇ, ਅਨਮੋਲ ਗਗਨ ਮਾਨ ਤੇ ਹੋਰ ਲੀਡਰ ਹੀ ਦਿਖਾਈ ਦਿਤੇ ਸ਼ਟੇਜ ਤੇ ।

ਤਰਨਤਾਰਨ (ਰਿੰਪਲ ਗੋਲਣ) : ਕਿਸਾਨਾ ਵਿਰੋਧੀ ਬਿੱਲ ਦੇ ਖਿਲਾਫ ਜਿਥੇ ਕਿਸਾਨ ਜਥੇਬੰਦੀ ਵੱਲੋ ਲਗਾਤਾਰ ਰੋਸ਼ ਪ੍ਰਦਰਸ਼ਨ ਜਾਰੀ ਹੈ ਇਸੇ ਤਰਾ ਕਿਸਾਨਾ ਦੇ ਹੱਕ ਵਿਚ ਪੰਜਾਬ ਦੀਆ ਵੱਖ ਵੱਖ ਪਾਰਟੀਆ ਅਕਾਲੀ ਦਲ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋ ਵੀ ਕਿਸਾਨਾ ਦੇ ਹੱਕ ਵਿਚ ਖਲੋਕੇ ਲਗਾਤਾਰ ਮੋਦੀ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ । ਇਸੀ ਦੋਰਾਨ ਅੱਜ ਤਰਨ ਤਾਰਨ ਦੀ ਦਾਣਾ ਮੰਡੀ ਵਿਖੇ ਆਮ ਆਦਮੀ ਪਾਰਟੀ ਵੱਲੋ ਸਮਾਰੋਹ ਦਾ ਅਯੋਜਿਤ ਕੀਤਾ ਗਿਆ । ਜਿਸ ਵਿਚ ਪੰਜਾਬ ਦੇ ਤਮਾਮ ਆਮ ਆਦਮੀ ਪਾਰਟੀ ਦੀ ਲੀਡਰ ਸ਼ਿਪ ਹਾਜਿਰ ਸ਼ਾਮਿਲ ਸੀ ਇਹ ਸਮਾਰੋਹ ਲੋਕ ਸਭਾ ਮੈੰਬਰ ਭਗਵੰਤ ਮਾਨ ਦੀ ਅਗਵਾਈ ਹੇਠ ਕੀਤਾ ਸੀ ਮਗਰ ਭਗਵੰਤ ਮਾਨ ਇਸ ਸਮਾਰੋਹ ਵਿਚ ਸ਼ਾਮਿਲ ਨਹੀ ਹੋਏ ਕਿਉ ਇਸ ਗੱਲ ਦਾ ਜਵਾਬ ਆਮ ਆਦਮੀ ਪਾਰਟੀ ਦੇ ਲੀਡਰਾ ਕੋਲ ਵੀ ਨਹੀ ਸੀ ।ਇਸ ਮੋਕੇ ਪੱਤਰਕਾਰਾ ਨੁੰ ਜਾਣਕਾਰੀ ਦਿੰਦਿਆ ਪੰਜਾਬ ਦੀ ਪ੍ਰਸਿੱਧ ਗਾਇਕਾ ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ ਨੇਤਾ ਨੇ ਕਿਹਾ ਕਿ ਜਦੋ ਦੀ ਦੇਸ਼ ਵਿਚ ਮੋਦੀ ਦੀ ਸਰਕਾਰ ਬਣੀ ਹੈ ਦੇਸ਼ ਦੇ ਲੋਕਾ ਤੇ ਵਪਾਰ ਦਾ ਪੁਰੀ ਤਰਾ ਸਤਿਆ ਨਾਸ ਹੋ ਚੁੱਕਾ ਹੈ ਮੋਦੀ ਸਰਕਾਰ ਚ ਨਾ ਤਾ ਪਹਿਲਾ ਵਾਲੇ ਕੰਮ ਰਹੇ ਤੇ ਨਾ ਹੀ ਲੋਕਾ ਦੇ ਚਿਹਰਿਆ ਤੇ ਪਹਿਲਾ ਵਾਲੀ ਉਹ ਖੁਸ਼ੀ ਜੋ ਮੋਦੀ ਸਰਕਾਰ ਨੇ ਲੋਕਾ ਕੋਲੋ ਖੋਹ ਲਈ ਹੈ।ਉਹਨਾ ਨੇ ਕਿਹਾ ਕਿ ਪਹਿਲਾ ਲੋਕਾ ਦੇ ਕਾਰੋਬਾਰ ਖਤਮ ਕਰਨ ਚ ਮੋਦੀ ਨੇ ਪੁਰਾ ਜੋਰ ਲਗਾਇਆ ਹੁਣ ਪੰਜਾਬ ਦੀ ਕਿਸਾਨੀ ਨੁੰ ਖਤਮ ਕਰਨ ਲਈ ਜੋ ਖੇਤੀ ਆਰਡਿਨੇਸ ਬਿੱਲ ਪਾਸ ਕੀਤਾ ਹੈ ਉਸਨੁੰ ਕਦੇ ਵੀ ਕਬੂਲ ਨਹੀ ਕੀਤਾ ਜਾਵੇਗਾ । ਕਿਉਕਿ ਇਹ ਬਿੱਲ ਕਿਸਾਨਾ ਦਾ ਹੀ ਨਹੀ ਹਰ ਵਰਗ ਦੇ ਲੋਕਾ ਦੇ ਕਾਰੋਬਾਰ ਨੁੰ ਜੋ ਬਚਿਆ ਰਹਿ ਗਿਆ ਹੈ । ਉਸਨੁੰ ਬੰਦ ਕਰ ਦੇਵੇਗਾ ਉਹਨਾ ਨੇ ਕਿਹਾ ਅਗਰ ਇਹ ਲੜਾਈ ਇਸੇ ਤਰਾ ਜਾਰੀ ਰਹੀ ਤਾ ਹੋ ਸਕਦਾ ਇਸਦਾ ਸਿਟਾ ਵਧੀਆ ਮਿਲ ਸਕੇ ਤੇ ਪੰਜਾਬ ਦੀ ਕਿਸਾਨੀ ਬਚਾਈ ਜਾ ਸਕੇ ।

Today Now News

RELATED ARTICLES
- Advertisment -

POPULAR POSTS