16.6 C
Chandigarh

TODAY NOW NEWS

Thursday, March 19, 2026
Homeਚੰਡੀਗੜ੍ਹਰੇਲਵੇ ਪੁਲ ਦਾ ਰਸਮੀ ਤੌਰ 'ਤੇ ਨੀਂਹ ਪੱਥਰ ਰੱਖਿਆ ਗਿਆ

ਰੇਲਵੇ ਪੁਲ ਦਾ ਰਸਮੀ ਤੌਰ ‘ਤੇ ਨੀਂਹ ਪੱਥਰ ਰੱਖਿਆ ਗਿਆ

ਅਹਿਮਦਗੜ੍ਹ

ਸਥਾਨਕ ਸ਼ਹਿਰ ਅਹਿਮਦਗੜ੍ਹ ਵਿਖੇ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਵੱਲੋਂ ਬੀਤੇ ਕਰੀਬ ਡੇਢ ਸਾਲ ਤੋਂ ਰੇਲਵੇ ਫਾਟਕ ਉਪਰ ਬਣਾਏ ਜਾ ਰਹੇ ਰੇਲਵੇ ਓਵਰ ਅਤੇ ਅੰਡਰ ਬਿ੍ਜ ਦਾ ਨੀਂਹ ਪੱਥਰ ਕੱਲ੍ਹ ਐਤਵਾਰ ਨੂੰ ਰੱਖਣ ਦਾ ਪੋ੍ਗਰਾਮ ਬਣਾਇਆ ਗਿਆ ਸੀ ਪਰ ਕੱਲ੍ਹ ਜਦੋਂ ਹੀ ਸਵੇਰੇ ਖ਼ਬਰ ਆਈ ਕਿ ਅੱਜ ਸ਼ਾਮ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਐਲਾਨ ਕਰਕੇ ਚੋਣ ਜ਼ਾਬਤੇ ਦਾ ਐਲਾਨ ਕੀਤਾ ਜਾਵੇਗਾ ਤਾਂ ਤੁਰੰਤ ਹੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਸਿਆਸੀ ਸਕੱਤਰ ਤੇਜੀ ਕਮਾਲਪੁਰ ਨਗਰ ਕੌਂਸਲ ਪ੍ਰਧਾਨ ਵਿਕਾਸ ਟੰਡਨ ਵਿੱਕੀ ਅਤੇ ਚੇਅਰਮੈਨ ਬਲਜਿੰਦਰ ਸਿੰਘ ਬੌੜਹਾਈ ਨੇ ਸ਼ਨੀਵਾਰ ਦੁਪਹਿਰ ਕਰੀਬ ਤਿੰਨ ਵਜੇ ਨੀਂਹ ਪੱਥਰ ਰੱਖਿਆ ਗਿਆ ਇਸ ਮੌਕੇ ਤੇਜੀ ਕਮਾਲਪੁਰ ਨੇ ਦੱਸਿਆ ਕਿ ਨੀਂਹ ਪੱਥਰ ਦਾ ਪੋ੍ਗਰਾਮ ਐਤਵਾਰ ਦਾ ਰੱਖਿਆ ਗਿਆ ਸੀ ਜਦਕਿ ਚੋਣ ਜ਼ਾਬਤੇ ਨੂੰ ਦੇਖਦੇ ਹੋਏ ਸ਼ਨੀਵਾਰ ਦੁਪਹਿਰ ਨੀਂਹ ਪੱਥਰ ਰੱਖਿਆ ਗਿਆ ਉਨਾਂ੍ਹ ਦੱਸਿਆ ਕਿ ਪੁਲ ਦਾ ਕੰਮ ਕਰੀਬ ਸਾਰਾ ਮੁਕੰਮਲ ਹੋ ਚੁੱਕਿਆ ਹੈ ਪਰ ਮੌਸਮ ਦੀ ਖ਼ਰਾਬੀ ਕਾਰਨ ਪੁਲ ਉੱਪਰ ਲੁੱਕ ਵਾਲੀ ਸੜਕ ਨਹੀਂ ਬਣ ਸਕੀ ਜਿਸ ਕਾਰਨ ਥੋੜ੍ਹੀ ਦੇਰੀ ਹੋਈ ਹੈ ਮੌਸਮ ਠੀਕ ਹੋਣ ਉਪਰੰਤ ਜਲਦੀ ਸੜਕ ਬਣਾਉਣ ਉਪਰੰਤ ਪੁਲ ਸ਼ਹਿਰ ਵਾਸੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।

Today Now News

RELATED ARTICLES
- Advertisment -

POPULAR POSTS