17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਸਰਹੱਦ 'ਤੇ ਮਾਰੇ ਗਏ ਪੰਜ ਘੁਸਪੈਠੀਆਂ ਦੀ ਭਾਰਤ 'ਚ ਦਾਖਲ ਹੋਣ ਦੀ...

ਸਰਹੱਦ ‘ਤੇ ਮਾਰੇ ਗਏ ਪੰਜ ਘੁਸਪੈਠੀਆਂ ਦੀ ਭਾਰਤ ‘ਚ ਦਾਖਲ ਹੋਣ ਦੀ ਸੀ ਯੋਜਨਾ

ਇਹ ਖ਼ੁਲਾਸਾ ਘੁਸਪੈਠੀਆਂ ਕੋਲੋਂ ਅਸਲ੍ਹਾ ਅਤੇ ਹੈਰੋਇਨ ਮੰਗਵਾਉਣ ਵਾਲੇ ਚਾਰ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਕਾਬੂ ਕਰਨ ਤੋਂ ਬਾਅਦ ਹੋਇਆ ਹੈ।

ਤਰਨਤਾਰਨ,ਸ਼ਮਸ਼ੇਰ ਸਿੰਘ:-ਭਾਰਤ-ਪਾਕਿ ਸਰਹੱਦ ਦੇ ਪਿੰਡ ਡੱਲ ਕੋਲ ਬੀਐੱਸਐੱਫ ਵੱਲੋਂ ਮਾਰੇ ਗਏ ਪੰਜ ਘੁਸਪੈਠੀਆਂ ਦੀ ਭਾਰਤ ਵਿਚ ਦਾਖਲ ਹੋਣ ਦੀ ਯੋਜਨਾ ਸੀ। ਭਾਰਤ ਵਾਲੇ ਪਾਸਿਓ ਇੰਨ੍ਹਾਂ ਕੋਲੋਂ ਹਥਿਆਰ ਅਤੇ ਹੈਰੋਇਨ ਮੰਗਵਾਉਣ ਵਾਲੇ ਲੋਕਾਂ ਦੇ ਘਰਾਂ ਵਿਚ ਹੀ ਇੰਨ੍ਹਾਂ ਨੇ ਪਨਾਂਹ ਵੀ ਲੈਣੀ ਸੀ। ਇਹ ਖ਼ੁਲਾਸਾ ਘੁਸਪੈਠੀਆਂ ਕੋਲੋਂ ਅਸਲ੍ਹਾ ਅਤੇ ਹੈਰੋਇਨ ਮੰਗਵਾਉਣ ਵਾਲੇ ਚਾਰ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਕਾਬੂ ਕਰਨ ਤੋਂ ਬਾਅਦ ਹੋਇਆ ਹੈ। ਮਾਰੇ ਗਏ ਘੁਸਪੈਠੀਏ ਹਥਿਆਰਾਂ ਦੀ ਜੋ ਖੇਪ ਲੈ ਕੇ ਆਏ ਸਨ ਉਹ ਇੰਨ੍ਹਾਂ ਚਾਰਾਂ ਨੇ ਹੀ ਮੰਗਵਾਈ ਸੀ ਅਤੇ ਇਹ ਲੋਕ ਪਹਿਲਾਂ ਵੀ ਕਈ ਵਾਰ ਅਜਿਹੀਆਂ ਖੇਪਾਂ ਮੰਗਵਾਂ ਚੁੱਕੇ ਹਨ। ਪੁਲਿਸ ਵੱਲੋਂ ਘੁਸਪੈਠੀਆਂ ਦੇ ਫੋਨਾਂ ਦੀ ਜਾਂਚ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ।ਦੱਸਣਾ ਬਣਦਾ ਹੈ ਕਿ 22 ਅਗਸਤ ਨੂੰ ਪਿੰਡ ਡੱਲ ਦੀ ਪੀਰ ਬਾਬਾ ਚੌਂਕੀ ਕੋਲ ਪੰਜ ਘੁਸਪੈਠੀਆਂ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ ਸੀ। ਜਦੋਂਕਿ ਘੁਸਪੈਠੀਆਂ ਕੋਲੋਂ ਇਕ ਏਕੇ 47 ਰਾਈਫਲ ਅਤੇ ਚਾਰ ਬਰੇਟਾ ਪਿਸਟਲ ਅਤੇ ਕਾਰਤੂਸਾਂ ਤੋਂ ਇਲਾਵਾ ਦੋ ਬੈਗਾਂ ‘ਚੋਂ 9 ਪੈਕੇਟ ਹੈਰੋਇਨ ਬਰਾਮਦ ਕੀਤੀ ਗਈ ਸੀ। ਬੀਐੱਸਐੈੱਫ ਨੇ ਘੁਸਪੈਠੀਆਂ ਦੀਆਂ ਲਾਸ਼ਾਂ ਅਤੇ ਅਸਲ੍ਹੇ ਸਮੇਤ ਉਨ੍ਹਾਂ ਦੇ ਮੋਬਾਈਲ ਫੋਨ ਵੀ ਪੁਲਿਸ ਦੇ ਹਵਾਲੇ ਕਰ ਦਿੱਤੇ ਸਨ। ਜਿਸ ਸਬੰਧੀ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਘੁਸਪੈਠੀਆਂ ਦੇ ਮੋਬਾਈਲਾਂ ਦੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਡੱਲ ਨਿਵਾਸੀ ਗੁਰਬੀਰ ਸਿੰਘ ਉਰਫ ਗੋਰਾ ਪੁੱਤਰ ਸੁਬੇਗ ਸਿੰਘ ਅਤੇ ਗੁਰਬਖਸ਼ ਸਿੰਘ ਉਰਫ ਜੱਸਾ ਪੁੱਤਰ ਸਵਰਨ ਸਿੰਘ ਤੋਂ ਇਲਾਵਾ ਸ੍ਰੀ ਗੋਇੰਦਵਾਲ ਸਾਹਿਬ ਦੇ ਪਿੰਡ ਧੂੰਦਾ ਨਿਵਾਸੀ ਜੋਧਬੀਰ ਸਿੰਘ ਪੁੱਤਰ ਜਸਬੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਮੱਖਣ ਸਿੰਘ ਦੇ ਸਬੰਧ ਪਾਕਿਸਤਾਨੀ ਸਮੱਗਲਰਾਂ ਨਾਲ ਸਨ। ਇਨ੍ਹਾਂ ਚਾਰਾਂ ਲੋਕਾਂ ਵੱਲੋਂ ਕਈ ਵਾਰ ਪਾਕਿਸਤਾਨੀ ਸਮੱਗਲਰਾਂ ਨਾਲ ਸੰਪਰਕ ਕਰਕੇ ਹਥਿਆਰ ਅਤੇ ਨਸ਼ੇ ਦੀਆਂ ਖੇਪਾਂ ਮੰਗਵਾਈਆਂ ਚੁੱਕੀਆਂ ਹਨ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ 22 ਅਗਸਤ ਨੂੰ ਮਾਰੇ ਗਏ ਘੁਸਪੈਠੀਏ ਇੰਨ੍ਹਾਂ ਚਾਰਾਂ ਮੁਲਜ਼ਮਾਂ ਦੇ ਸੰਪਰਕ ਕਰਨ ਤੋਂ ਬਾਅਦ ਹੀ ਹਥਿਆਰਾਂ ਅਤੇ ਹੈਰੋਇਨ ਦੀ ਖੇਪ ਦੇਣ ਦੇ ਨਾਲ ਪਿੰਡ ਡੱਲ ਵਿਚ ਦਾਖਲ ਹੋਣ ਲਈ ਆਏ ਸਨ। ਜਿਨ੍ਹਾਂ ਨੇ ਮੁਲਜ਼ਮਾਂ ਦੇ ਘਰ ਵਿਚ ਹੀ ਪਨਾਂਹ ਵੀ ਲੈਣੀ ਸੀ। ਪਰ ਬੀਐੱਸਐੱਫ ਨਜ਼ਰੀਂ ਚੜ੍ਹ ਗਏ ਅਤੇ ਮੁਕਾਬਲੇ ਦੌਰਾਨ ਜਵਾਨਾਂ ਨੇ ਇੰਨ੍ਹਾਂ ਨੂੰ ਢੇਰ ਕਰ ਦਿੱਤਾ । ਥਾਣਾ ਖਾਲੜਾ ਵਿਖੇ ਦਰਜ ਕੀਤੇ ਗਏ ਉਕਤ ਮੁਕੱਦਮੇਂ ਵਿਚ ਚਾਰਾਂ ਮੁਲਜ਼ਮਾਂ ਨੂੰ ਨਾਮਜਦ ਕਰਕੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦੀ ਮੰਨੀਏ ਤਾਂ ਉਕਤ ਚਾਰਾਂ ਦੀ ਜਾਣਕਾਰੀ ਇੰਨ੍ਹਾਂ ਦੇ ਫੋਨ ਕਾਲ ਡੀਆਂ ਡਿਟੇਲਾਂ ਤੋਂ ਮਿਲੀ ਸੀ ਅਤੇ ਮਾਰੇ ਗਏ ਪੰਜ ਘੁਸਪੈਠੀਆਂ ਨਾਲ ਇੰਨ੍ਹਾਂ ਦਾ ਸਬੰਧ ਸੀ।

Today Now News

RELATED ARTICLES
- Advertisment -

POPULAR POSTS