ਨਵੀਂ ਦਿੱਲੀ : ਸਾਲ 2022 ਦਾ ਪਹਿਲਾ ਸੂਰਜ ਗ੍ਰਹਿਣ 30 ਅਪ੍ਰੈਲ ਅੱਧੀ ਰਾਤ ਤੋਂ ਲੱਗੇਗਾ। ਮਾਹਿਰਾਂ ਅਨੁਸਾਰ ਇਸ ਗ੍ਰਹਿਣ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।ਜਾਣਕਾਰੀ ਇਹ ਹੈ ਕਿ, ਇਸ ਸਾਲ ਚਾਰ ਗ੍ਰਹਿਣ ਲੱਗਣਗੇ। ਇੱਥੇ ਦੋ ਸੂਰਜ ਗ੍ਰਹਿਣ, ਦੋ ਚੰਦਰ ਗ੍ਰਹਿਣ ਹਨ, ਪਹਿਲਾ ਸੂਰਜ ਗ੍ਰਹਿਣ 30 ਅਪ੍ਰੈਲ ਦੀ ਅੱਧੀ ਰਾਤ ਨੂੰ ਲੱਗੇਗਾ।
ਦੂਜਾ ਸੂਰਜ ਗ੍ਰਹਿਣ 25 ਅਕਤੂਬਰ 2022 ਨੂੰ ਲੱਗੇਗਾ। ਪਹਿਲਾ ਚੰਦਰ ਗ੍ਰਹਿਣ 16 ਮਈ ਅਤੇ ਦੂਜਾ 8 ਨਵੰਬਰ ਨੂੰ ਲੱਗੇਗਾ। ਸੂਰਜ ਗ੍ਰਹਿਣ 30 ਅਪ੍ਰੈਲ ਦੀ ਅੱਧੀ ਰਾਤ 12:15 ਤੋਂ ਸ਼ੁਰੂ ਹੋਵੇਗਾ ਅਤੇ 1 ਮਈ ਨੂੰ ਸਵੇਰੇ 4:07 ਵਜੇ ਤੱਕ ਰਹੇਗਾ।

ਭਾਰਤ ‘ਚ ਸੂਰਜ ਗ੍ਰਹਿਣ ਦੀ ਦਿੱਖ ਜ਼ੀਰੋ ਹੋਵੇਗੀ, ਇਸ ਲਈ ਇਸ ਦਾ ਸੂਤਕ ਨਹੀਂ ਮੰਨਿਆ ਜਾਵੇਗਾ। ਇਹ ਸੂਰਜ ਗ੍ਰਹਿਣ ਦੱਖਣੀ ਤੇ ਪੱਛਮੀ-ਦੱਖਣੀ ਅਮਰੀਕਾ, ਪ੍ਰਸ਼ਾਂਤ ਮਹਾਸਾਗਰ, ਅਟਲਾਂਟਿਕ ਅਤੇ ਅੰਟਾਰਕਟਿਕ ਮਹਾਸਾਗਰ ਵਰਗੇ ਖੇਤਰਾਂ ਤੋਂ ਦਿਖਾਈ ਦੇਵੇਗਾ।






